ਇੰਟਰਨੈਸ਼ਨਲ ਡੈਸਕ- ਫਿਨਲੈਂਡ ਦੀ ਖਾੜੀ ’ਚ 2 ਡਰੋਨ ਹਮਲਿਆਂ ਤੋਂ ਬਾਅਦ ਰੂਸੀ ਮਾਲਵਾਹਕ ਜਹਾਜ਼ ‘ਸਪਾਰਟਾ 2’ ਵਿਚ ਭਿਆਨਕ ਅੱਗ ਲੱਗ ਗਈ। ਹਮਲੇ ਤੋਂ ਬਾਅਦ ਨੁਕਸਾਨਿਆ ਗਿਆ ਇਹ ਜਹਾਜ਼ ਰੁੜ੍ਹਦਾ ਹੋਇਆ ਫਿਨਲੈਂਡ ਦੇ ਜਲ ਖੇਤਰ ’ਚ ਪਹੁੰਚ ਗਿਆ, ਜਿੱਥੇ ਐਤਵਾਰ ਨੂੰ ਵੀ ਅੱਗ ਬੁਝਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ।
ਲੈਨਿਨਗ੍ਰਾਡ ਖੇਤਰ ਦੇ ਗਵਰਨਰ ਅਲੈਗਜ਼ੈਂਡਰ ਡਰੋਜ਼ਡੇਂਕੋ ਅਨੁਸਾਰ ਇਹ ਹਮਲਾ ਅੰਤਰਰਾਸ਼ਟਰੀ ਜਲ ਖੇਤਰ ’ਚ ਗੋਗਲੈਂਡ ਟਾਪੂ ਦੇ ਪੱਛਮ ਅਤੇ ਰੂਸੀ ਸਮੁੰਦਰੀ ਸਰਹੱਦ ਤੋਂ ਲਗਭਗ 3 ਸਮੁੰਦਰੀ ਮੀਲ ਦੂਰ ਹੋਇਆ। ਇਹ ਮਾਲਵਾਹਕ ਜਹਾਜ਼ ਰੂਸ ਦੇ ਸੇਂਟ ਪੀਟਰਸਬਰਗ ਤੋਂ ਕੈਲਿਨਿਨਗ੍ਰਾਡ ਵੱਲ ਜਾ ਰਿਹਾ ਸੀ। ਦੱਸ ਦਈਏ ਕਿ ‘ਸਪਾਰਟਾ II’
ਰੂਸੀ ਰੱਖਿਆ ਮੰਤਰਾਲੇ ਨਾਲ ਜੁੜੀ ਕੰਪਨੀ ‘ਓਬੋਰੋਨਲੌਜਿਸਟਿਕਸ’ ਵੱਲੋਂ ਚਲਾਇਆ ਜਾਂਦਾ ਹੈ ਅਤੇ ਸਾਲ 2022 ਤੋਂ ਅਮਰੀਕੀ ਪਾਬੰਦੀਆਂ ਦੇ ਅਧੀਨ ਹੈ। ਹਮਲੇ ਅਤੇ ਅੱਗ ਲੱਗਣ ਤੋਂ ਤੁਰੰਤ ਬਾਅਦ ਜਹਾਜ਼ ’ਤੇ ਸਵਾਰ ਸਾਰੇ 16 ਚਾਲਕ ਦਲ ਦੇ ਮੈਂਬਰ ਲਾਈਫ਼ਬੋਟ ਦੀ ਮਦਦ ਨਾਲ ਸੁਰੱਖਿਅਤ ਬਾਹਰ ਨਿਕਲ ਆਏ ਅਤੇ ਇਕ ਹੋਰ ਰੂਸੀ ਜਹਾਜ਼ ’ਤੇ ਸਵਾਰ ਹੋ ਗਏ, ਜਿਸ ਰਾਹੀਂ ਉਨ੍ਹਾਂ ਨੂੰ ਵਾਪਸ ਰੂਸ ਭੇਜਿਆ ਜਾ ਰਿਹਾ ਹੈ।
ਬੰਗਲਾਦੇਸ਼ 'ਚ ਹਿੰਸਾ ਦੀ ਆੜ 'ਚ ਵੱਡੇ ਧਮਾਕੇ ਦੀ ਤਿਆਰੀ ! 100 ਬੰਬ, 2 ਬੰਦੂਕਾਂ ਤੇ ਕਾਰਤੂਸ ਬਰਾਮਦ
NEXT STORY