ਇੰਟਰਨੈਸ਼ਨਲ ਡੈਸਕ- ਪਿਛਲੇ 4 ਸਾਲਾਂ ਤੋਂ ਵੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਰੂਸ-ਯੂਕ੍ਰੇਨ ਦੀ ਜੰਗ ਰੁਕਣ ਦੀ ਬਜਾਏ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਯੂਕ੍ਰੇਨੀ ਹਮਲਿਆਂ 'ਚ ਜਿੱਥੇ ਰੂਸ ਦੀਆਂ ਤੇਲ ਰਿਫਾਇਨਰੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ, ਉੱਥੇ ਹੀ ਇਸ ਕਾਰਨ ਦੇਸ਼ 'ਚ ਪੈਟਰੋਲ ਦੀ ਕਿੱਲਤ ਆ ਗਈ ਹੈ। ਇਸ ਕਿੱਲਤ ਨੂੰ ਦੂਰ ਕਰਨ ਲਈ ਦੁਨੀਆ ਭਰ 'ਚ ਤੇਲ ਵੇਚਣ ਵਾਲਾ ਰੂਸ ਹੁਣ ਭਾਰਤ ਤੋਂ ਤੇਲ ਖਰੀਦਣ ਲਈ ਮਜਬੂਰ ਹੋ ਗਿਆ ਹੈ।
ਇਸੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੀਵ ’ਤੇ 72 ਘੰਟਿਆਂ ਤੱਕ ਹਮਲੇ ਰੋਕਣ ਦਾ ਹੁਕਮ ਦਿੱਤਾ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸ਼ਨੀਵਾਰ ਨੂੰ ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਤਾਸ (TASS) ਨੂੰ ਇਹ ਗੱਲ ਕਹੀ।
ਇਹ ਵੀ ਪੜ੍ਹੋ- ਭਾਰਤ ਖ਼ਤਮ ਕਰਵਾਏਗਾ ਰੂਸ-ਯੂਕ੍ਰੇਨ ਦੀ ਜੰਗ ! ਪੋਲੈਂਡ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ
ਪੇਸਕੋਵ ਨੇ ਕਿਹਾ, “ਪੁਤਿਨ ਨੇ ਹੁਕਮ ਦਿੱਤਾ ਹੈ ਕਿ ਅੱਜ ਅੱਧੀ ਰਾਤ ਤੋਂ 3 ਦਿਨਾਂ ਤੱਕ ਕੀਵ ’ਤੇ ਕੋਈ ਹਮਲਾ ਨਾ ਕੀਤਾ ਜਾਵੇ।” ਉਨ੍ਹਾਂ ਕਿਹਾ ਕਿ ਇਹ ਫੈਸਲਾ ਅਮਰੀਕਾ ਦੇ ਦੂਤ ਸਟੀਵ ਵਿਟਕਾਫ ਅਤੇ ਜੇਰੇਡ ਕੁਸ਼ਨਰ ਦੀ ਸ਼ਾਂਤੀ ਵਾਰਤਾ ਲਈ ਕੀਵ ਯਾਤਰਾ ਦੀਆਂ ਤਿਆਰੀਆਂ ਨਾਲ ਜੁੜਿਆ ਹੈ।
ਜ਼ਿਕਰਯੋਗ ਹੈ ਕਿ ਪੁਤਿਨ ਦੇ ਇਸ ਐਲਾਨ ਤੋਂ ਇਕ ਦਿਨ ਪਹਿਲਾਂ ਹੀ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਰੂਸ ਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਲਗਾਤਾਰ ਦੋਵਾਂ ਦੇਸ਼ਾਂ ਨਾਲ ਸੰਪਰਕ 'ਚ ਹੈ ਅਤੇ ਜੰਗ ਨੂੰ ਖ਼ਤਮ ਕਰਨ ਲਈ ਗੱਲਬਾਤ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਹ ਵੀ ਪੜ੍ਹੋ- ਅਮਰੀਕਾ 'ਚ ਕ੍ਰੈਸ਼ ਹੋ ਗਿਆ ਜਹਾਜ਼ ! 2 ਲੋਕਾਂ ਦੀ ਮੌਤ, 2 ਹੋਰ ਗੰਭੀਰ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੇਪਾਲ ਹੜ੍ਹ: ਭਾਰੀ ਤਬਾਹੀ 'ਚ ਮ੍ਰਿਤਕਾਂ ਦੀ ਗਿਣਤੀ 1,340 ਤੋਂ ਪਾਰ
NEXT STORY