ਮਾਸਕੋ/ਕੀਵ (ਬਿਊਰੋ) - ਰੂਸ ਮਹਿਲਾ ਕੈਦੀਆਂ ਨੂੰ ਯੂਕ੍ਰੇਨ ਜੰਗ ਵਿਚ ਉਤਾਰਣ ਦੀ ਤਿਆਰੀ ਕਰ ਰਿਹਾ ਹੈ। ਯੂਕ੍ਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਜੰਗ ’ਚ ਭਾਰੀ ਨੁਕਸਾਨ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਿਰਦੇਸ਼ ’ਤੇ ਅਜਿਹਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: 9 ਸਾਲ ਸਰਕਾਰੀ ਨੌਕਰੀ ਕਰਨ ਵਾਲਾ ਬਾਂਦਰ, ਮਿਲਦੀ ਸੀ ਚੰਗੀ ਤਨਖ਼ਾਹ ਤੇ ਬੀਅਰ, ਇੰਝ ਮਿਲੀ ਜੌਬ
ਪਿਛਲੇ ਹਫ਼ਤੇ ਤੋਂ ਦੋਨੇਤਸਕ ਖੇਤਰ ਜਿਥੇ ਭਿਆਨਕ ਜੰਗ ਜਾਰੀ ਹੈ, ਇਸ ਲਈ ਇਕ ਟਰੇਨ ਰਾਹੀਂ ਵੱਡੀ ਗਿਣਤੀ ਵਿਚ ਕੈਦੀਆਂ ਨੂੰ ਭੇਜਿਆ ਗਿਆ ਹੈ। ਇਸ ਵਿਚ ਇਕ ਬੋਗੀ ਕੈਦੀ ਔਰਤਾਂ ਦਾ ਸੀ। ਪਿਛਲੇ ਹਫ਼ਤੇ ਇਹ ਰਿਪੋਰਟ ਵੀ ਆਈ ਸੀ ਰੂਸ ਨੇ ਮਹਿਲਾ ਕੈਦੀਆਂ ਨੂੰ ਜੰਗ ਦੇ ਇਲਾਕੇ ਦੇ ਬਿਲਕੁੱਲ ਨੇੜੇ ਕੁਸ਼ਚੇਵਕਾ ਵਿਚ ਭੇਜਿਆ ਹੈ। ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ਮਹਿਲਾ ਕੈਦੀਆਂ ਦੀ ਵਰਤੋਂ ਫੌਜ ਦੀ ਸਪਲਾਈ ਲਾਈਨ ਲਈ ਕੀਤਾ ਜਾਏਗਾ।
ਇਹ ਵੀ ਪੜ੍ਹੋ: ਕੈਨੇਡਾ 'ਚ ਪੈਦਲ ਯਾਤਰੀਆਂ ਲਈ ਕਾਲ ਬਣਿਆ ਟਰੱਕ, 2 ਦੀ ਮੌਤ, ਬੱਚਿਆਂ ਸਣੇ 9 ਜ਼ਖ਼ਮੀ
ਮਰਦ ਕੈਦੀਆਂ ਨਾਲ ਸਮਝੌਤਾ
ਰੂਸ ਨੇ 10 ਹਜ਼ਾਰ ਮਰਦ ਕੈਦੀਆਂ ਦੀ ਵੀ ਇਸ ਸ਼ਰਤ ’ਤੇ ਫੌਜੀ ਭਰਤੀ ਕੀਤੀ ਹੈ ਕਿ ਜੇਕਰ ਉਹ ਫਰੰਟ ਲਾਈਨ ’ਤੇ 6 ਮਹੀਨੇ ਤੱਕ ਲੜਦੇ ਹਨ ਤਾਂ ਉਨ੍ਹਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਵੇਗੀ। ਇਸ ਤਰ੍ਹਾਂ ਦੇ ਵੀ ਸਬੂਤ ਹਨ ਕਿ ਰੂਸੀ ਰੱਖਿਆ ਮੰਤਰਾਲਾ ਇਨ੍ਹਾਂ ਕੈਦੀਆਂ ਨਾਲ ਸਿੱਧਾ ਸਮਝੌਤਾ ਕਰ ਰਿਹਾ ਹੈ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਾਕਿਸਤਾਨ: ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਪੁਲਸ ਨਾਲ ਭਿੜੇ PTI ਵਰਕਰ
NEXT STORY