ਇੰਟਰਨੈਸ਼ਨਲ ਡੈਸਕ- ਇਕ ਪਾਸੇ ਰੂਸ ਤੇ ਯੂਕ੍ਰੇਨ ਵਿਚਾਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਜੰਗ ਨੂੰ ਖ਼ਤਮ ਕਰਨ ਲਈ ਸ਼ਾਂਤੀ ਗੱਲਬਾਤ ਸ਼ੁਰੂ ਹੋਣ ਦੀ ਚਰਚਾ ਚੱਲ ਰਹੀ ਹੈ, ਉੱਥੇ ਹੀ ਰੂਸ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਵਿੱਚ ਰਿਹਾਇਸ਼ੀ ਇਮਾਰਤਾਂ ਅਤੇ ਊਰਜਾ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਭਿਆਨਕ ਹਮਲੇ ਕੀਤੇ ਹਨ।
ਹਮਲੇ ਦੀ ਜਾਣਕਾਰੀ ਦਿੰਦੇ ਹੋਏ ਕੀਵ ਦੇ ਮੇਅਰ ਵਿਟਾਲੀ ਕਿਤਸ਼ਕੋ ਨੇ ਦੱਸਿਆ ਕਿ ਮੱਧ ਪੇਚੇਰਸਕ ਜ਼ਿਲ੍ਹੇ ਅਤੇ ਕੀਵ ਦੇ ਪੂਰਬੀ ਜ਼ਿਲ੍ਹੇ ਦਨੀਪਰੋਵਸਕੀ ਵਿੱਚ ਰਿਹਾਇਸ਼ੀ ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਦਨੀਪਰੋਵਸਕੀ ਦੀ ਇੱਕ 9-ਮੰਜ਼ਿਲਾ ਇਮਾਰਤ ਦੀਆਂ ਕਈ ਮੰਜ਼ਿਲਾਂ ਵਿੱਚ ਭਿਆਨਕ ਅੱਗ ਲੱਗ ਗਈ। ਸ਼ਹਿਰ ਪ੍ਰਸ਼ਾਸਨ ਦੇ ਮੁਖੀ ਅਨੁਸਾਰ, ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 4 ਲੋਕ ਜ਼ਖਮੀ ਹੋਏ ਹਨ। ਊਰਜਾ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਹ ਹਮਲੇ ਜਿਨੇਵਾ ਵਿੱਚ ਅਮਰੀਕੀ ਅਤੇ ਯੂਕ੍ਰੇਨੀ ਪ੍ਰਤੀਨਿਧੀਆਂ ਵਿਚਕਾਰ ਅਮਰੀਕਾ-ਰੂਸ ਦੀ ਵਿਚੋਲਗੀ ਵਾਲੀ ਸ਼ਾਂਤੀ ਯੋਜਨਾ 'ਤੇ ਹੋਈ 'ਰਚਨਾਤਮਕ' ਗੱਲਬਾਤ ਤੋਂ ਤੁਰੰਤ ਬਾਅਦ ਕੀਤੇ ਗਏ। ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਹਵਾਈ ਰੱਖਿਆ ਬਲਾਂ ਨੇ ਕ੍ਰੀਮੀਆ ਸਮੇਤ ਵੱਖ-ਵੱਖ ਰੂਸੀ ਖੇਤਰਾਂ ਉੱਪਰ ਰਾਤੋ-ਰਾਤ 249 ਯੂਕ੍ਰੇਨੀ ਡਰੋਨਾਂ ਨੂੰ ਨਸ਼ਟ ਕੀਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ (116) ਡਰੋਨ ਕਾਲੇ ਸਾਗਰ ਉੱਪਰ ਮਾਰ ਸੁੱਟੇ ਗਏ ਸਨ।
'ਇੰਝ ਲੱਗਾ ਕਈ ਬੰਬ ਫਟ ਗਏ ਹੋਣ ਤੇ...', ਇਥੋਪੀਆ 'ਚ ਫਟੇ ਜਵਾਲਾਮੁਖੀ ਨੇ ਚਿੰਤਾ 'ਚ ਪਾਏ ਵਿਗਿਆਨੀ
NEXT STORY