ਇੰਟਰਨੈਸ਼ਨਲ ਡੈਸਕ- ਜੰਗਬੰਦੀ ਦੀਆਂ ਚਰਚਾਵਾਂ ਵਿਚਾਲੇ ਰੂਸ ਨੇ ਇਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਯੂਕ੍ਰੇਨ 'ਤੇ ਰਾਤੋ-ਰਾਤ ਇੱਕ ਵੱਡਾ ਹਵਾਈ ਹਮਲਾ ਕੀਤਾ ਹੈ। ਇਸ ਹਮਲੇ 'ਚ ਲਗਭਗ 300 ਹਮਲਾਵਰ ਡਰੋਨ, 18 ਬੈਲਿਸਟਿਕ ਮਿਜ਼ਾਈਲਾਂ ਅਤੇ 7 ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਹੈ।
ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਨੁਸਾਰ, ਇਸ ਹਮਲੇ ਦਾ ਮੁੱਖ ਉਦੇਸ਼ ਯੂਕ੍ਰੇਨ ਦੇ ਊਰਜਾ ਉਤਪਾਦਨ ਕੇਂਦਰਾਂ ਅਤੇ ਸਬ-ਸਟੇਸ਼ਨਾਂ ਨੂੰ ਨਿਸ਼ਾਨਾ ਬਣਾਉਣਾ ਸੀ, ਤਾਂ ਜੋ ਦੇਸ਼ ਵਿੱਚ ਚੱਲ ਰਹੀ ਸੀਤ ਲਹਿਰ ਦੌਰਾਨ ਲੋਕਾਂ ਨੂੰ ਬਿਜਲੀ ਤੋਂ ਵਾਂਝਾ ਰੱਖਿਆ ਜਾ ਸਕੇ।
ਇਹ ਹਮਲੇ ਡਨੀਪਰੋ, ਜ਼ਾਇਟੋਮੀਰ, ਜ਼ਾਪੋਰਿਝੀਆ, ਕੀਵ, ਓਡੇਸਾ, ਸੁਮੀ, ਖਾਰਕੀਵ ਅਤੇ ਡੋਨੇਟਸਕ ਖੇਤਰਾਂ ਵਿੱਚ ਕੀਤੇ ਗਏ, ਜਿਸ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਰਿਹਾਇਸ਼ੀ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਇਸ ਹਮਲੇ ਮਗਰੋਂ ਕੀਵ ਖੇਤਰ ਵਿੱਚ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ, ਜਿੱਥੇ ਲੱਖਾਂ ਘਰਾਂ ਵਿੱਚ ਬਿਜਲੀ ਗੁੱਲ ਹੈ। ਪ੍ਰਭਾਵਿਤ ਨਿਵਾਸੀਆਂ ਦੀ ਸਹਾਇਤਾ ਲਈ 'ਪੁਆਇੰਟਸ ਆਫ਼ ਇਨਵਿਨਸੀਬਿਲਿਟੀ' (Points of Invincibility) ਤਾਇਨਾਤ ਕੀਤੇ ਗਏ ਹਨ।
ਇਸ ਹਮਲੇ ਮਗਰੋਂ ਰਾਸ਼ਟਰਪਤੀ ਜ਼ੇਲੇਂਸਕੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਦੀਆਂ ਦੌਰਾਨ ਹਵਾਈ ਰੱਖਿਆ ਪ੍ਰਣਾਲੀ ਲਈ ਮਿਜ਼ਾਈਲਾਂ ਦੀ ਰੋਜ਼ਾਨਾ ਲੋੜ ਹੈ। ਉਨ੍ਹਾਂ ਨੇ ਅਮਰੀਕਾ ਅਤੇ ਯੂਰਪੀਅਨ ਭਾਈਵਾਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਤੋਂ ਸਹਿਮਤ ਸਹਾਇਤਾ ਪੈਕੇਜਾਂ ਦੀ ਸਪਲਾਈ ਵਿੱਚ ਤੇਜ਼ੀ ਲਿਆਉਣ। ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ਦੀ ਅੰਦਰੂਨੀ ਲਚਕਤਾ ਹੀ ਇਸ ਸਮੇਂ ਸਭ ਤੋਂ ਵੱਡੀ ਤਾਕਤ ਹੈ ਅਤੇ ਰੂਸ ਨੂੰ ਇਹ ਸਿੱਖਣਾ ਹੋਵੇਗਾ ਕਿ "ਠੰਢ ਉਸ ਨੂੰ ਜੰਗ ਜਿੱਤਣ ਵਿੱਚ ਮਦਦ ਨਹੀਂ ਕਰੇਗੀ"
ਭਾਰਤੀਆਂ ਲਈ ਵੱਡੀ ਖੁਸ਼ਖਬਰੀ! Germany ਵੱਲੋਂ Visa-free Transit ਦਾ ਐਲਾਨ
NEXT STORY