ਇੰਟਰਨੈਸ਼ਨਲ ਡੈਸਕ- ਰੂਸ ਅਤੇ ਯੂਕ੍ਰੇਨ ਵਿਚਾਲੇ ਇਕ-ਦੂਜੇ ’ਤੇ ਡਰੋਨਾਂ ਨਾਲ ਹਮਲਾ ਕਰਨ ਦਾ ਸਿਲਸਿਲਾ ਜਾਰੀ ਰਹਿਣ ਦੌਰਾਨ ਸ਼ਨੀਵਾਰ ਰਾਤ ਭਰ ਕਈ ਨਾਗਰਿਕਾਂ ਦੇ ਜ਼ਖਮੀ ਤੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਸਥਾਨਕ ਅਧਿਕਾਰੀਆਂ ਅਨੁਸਾਰ, ਰੂਸ ਦੇ ਤਾਤਾਰਸਤਾਨ ’ਚ 2 ਲੋਕਾਂ ਦੀ ਮੌਤ ਹੋਈ।
ਯੂਕ੍ਰੇਨੀ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਕਾਲਾ ਸਾਗਰ ਦੇ ਬੰਦਰਗਾਹ ਸ਼ਹਿਰ ਓਡੇਸਾ ’ਤੇ ਡਰੋਨ ਹਮਲੇ ਕੀਤੇ ਜਿਸ ਕਾਰਨ ਪੋਲੈਂਡ ਦੇ ਨਾਲ ਲੱਗਦੀ ਸਰਹੱਦੀ ਚੌਕੀ ਨੇੜੇ ਅੱਗ ਲੱਗ ਗਈ। ਰੂਸ ਨੇ ਹਾਲ ਹੀ ਦੇ ਹਫਤਿਆਂ ’ਚ ਆਪਣੀ ਹਵਾਈ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਉਹ ਬੈਲਿਸਟਿਕ ਮਿਜ਼ਾਈਲਾਂ ਤੇ ਜੈੱਟ ਇੰਜਣ ਵਾਲੇ ਡਰੋਨਾਂ ਦੀ ਵਰਤੋਂ ਯੂਕ੍ਰੇਨ ਦੀ ਰੱਖਿਆ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਲਈ ਕਰ ਰਿਹਾ ਹੈ।
ਰੂਸ, ਕੀਵ ’ਚ ਮਿਜ਼ਾਈਲਾਂ ਨੂੰ ਰੋਕਣ ਵਾਲੀ ਪ੍ਰਣਾਲੀ ਦੇ ਘਟਦੇ ਭੰਡਾਰ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਸਕੋ ਦੇ ਹਮਲਿਆਂ ਨੇ ਸਰਦੀਆਂ ਤੋਂ ਪਹਿਲਾਂ ਯੂਕ੍ਰੇਨ ਦੇ ਬਿਜਲੀ ਗ੍ਰਿਡ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਦਾ ਮਕਸਦ ਨਾਗਰਿਕਾਂ ਦਾ ਮਨੋਬਲ ਤੋੜਨਾ ਹੈ। ਯੂਕ੍ਰੇਨ ਦੇ ਹਾਲੀਆ ਲੰਬੀ ਦੂਰੀ ਦੇ ਹਮਲਿਆਂ ’ਚ ਰੂਸ ਦੇ ਤੇਲ ਅਤੇ ਗੈਸ ਉਦਯੋਗ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੀਵ ਦਾ ਕਹਿਣਾ ਹੈ ਕਿ ਇਹੀ ਉਦਯੋਗ ਰੂਸ ਦੀ ਜੰਗੀ ਮੁਹਿੰਮ ਨੂੰ ਵਿੱਤੀ ਮਦਦ ਪਹੁੰਚਾਉਂਦਾ ਹੈ ਅਤੇ ਸਿੱਧੇ ਤੌਰ ’ਤੇ ਈਂਧਨ ਵੀ ਮੁਹੱਈਆ ਕਰਵਾਉਂਦਾ ਹੈ।
ਓਡੇਸਾ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਸਰਹੀ ਲਿਸਾਕ ਅਨੁਸਾਰ, ਰੂਸ ਵੱਲੋਂ ਸ਼ਨੀਵਾਰ ਰਾਤ ਨੂੰ ‘ਵੱਡੇ ਪੱਧਰ’ ’ਤੇ ਕੀਤੇ ਗਏ ਹਮਲੇ ’ਚ ਘੱਟੋ-ਘੱਟ 9 ਲੋਕ ਜ਼ਖਮੀ ਹੋ ਗਏ। ਇਹ ਸ਼ਹਿਰ ਕਾਲਾ ਸਾਗਰ ’ਤੇ ਸਥਿਤ ਯੂਕ੍ਰੇਨ ਦੇ ਮੁੱਖ ਬੰਦਰਗਾਹ ਕੇਂਦਰ ਦਾ ਘਰ ਹੈ ਅਤੇ ਕਈ ਮਹੀਨਿਆਂ ਤੋਂ ਲਗਾਤਾਰ ਡਰੋਨ ਤੇ ਮਿਜ਼ਾਈਲ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ।
'ਰੂਸ ਦੇ ਫਿਊਲ ਟਿਕਾਣਿਆਂ 'ਤੇ ਹਮਲੇ ਰੋਕੇ ਯੂਕ੍ਰੇਨ..!', ਟਰੰਪ ਨੇ ਜ਼ੇਲੈਂਸਕੀ ਨੂੰ ਕੀਤੀ ਅਪੀਲ
NEXT STORY