ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਯੂਕ੍ਰੇਨ ਦੇ ਜ਼ਾਪੋਰਿਜ਼ੀਆ ਖੇਤਰ ਵਿਚ ਰੂਸੀ ਹਮਲਿਆਂ ਵਿਚ 3 ਬੱਚਿਆਂ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੂਸ ਤੋਂ ਡੀਜ਼ਲ ਖਰੀਦਣ ਦਾ ਸਮਝੌਤਾ ਕਰਨ ਦੇ ਐਲਾਨ ਦੇ ਇਕ ਦਿਨ ਬਾਅਦ ਹੋਇਆ।
ਜ਼ੇਲੈਂਸਕੀ ਨੇ ਦੱਸਿਆ ਕਿ ਜ਼ਾਪੋਰਿਜ਼ੀਆ ਵਿਚ ਰਿਹਾਇਸ਼ੀ ਇਮਾਰਤਾਂ ’ਤੇ ਰੂਸੀ ਹਵਾਈ ਬੰਬ ਡਿੱਗਣ ਨਾਲ ਇਹ ਮੌਤਾਂ ਹੋਈਆਂ ਅਤੇ ਘੱਟੋ-ਘੱਟ 14 ਲੋਕ ਜ਼ਖਮੀ ਹੋਏ। ਪਿਛਲੇ 4 ਦਿਨਾਂ ਵਿਚ ਰੂਸ ਦੀ ਵਧਦੀ ਬੰਬਾਰੀ ਵਿਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਰੂਸ ਨੇ ਡੀਜ਼ਲ ਐਕਸਪੋਰਟ ’ਤੇ ਪਾਬੰਦੀਆਂ ਵਿਚ ਛੋਟ ਮਿਲਣ ਤੋਂ ਬਾਅਦ ਜ਼ਾਪੋਰਿਜ਼ੀਆ ਦੀਆਂ ਰਿਹਾਇਸ਼ੀ ਇਮਾਰਤਾਂ ’ਤੇ 5 ਗਲਾਈਡ ਬੰਬ ਸੁੱਟ ਕੇ ਇਸ ਦਾ ਜਵਾਬ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਦਬਾਅ ਘੱਟ ਹੋਣ ਨਾਲ ਰੂਸ ਨੂੰ ਜੰਗ ਜਾਰੀ ਰੱਖਣ ਅਤੇ ਸ਼ਹਿਰਾਂ ’ਤੇ ਬੰਬਾਰੀ ਕਰਨ ਦਾ ਮੌਕਾ ਮਿਲਦਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਰੂਸ ਤੁਰੰਤ ਤਿੰਨ ਲੱਖ ਟਨ ਤੋਂ ਵੱਧ ਡੀਜ਼ਲ ਦੀ ਸਪਲਾਈ ਕਰੇਗਾ।
ਬ੍ਰਾਜ਼ੀਲ ਦੇ ਸਕੂਲ ’ਚ 13 ਜਵਾਕਾਂ ਨੂੰ ਬੰਧਕ ਬਣਾਉਣ ਵਾਲਾ ਸ਼ੱਕੀ ਪੁਲਸ ਕਾਰਵਾਈ 'ਚ ਢੇਰ
NEXT STORY