ਮਾਸਕੋ - ਰੂਸ ਨੇ ਕੋਵਿਡ-19 ਰੋਕੂ ਟੀਕੇ ਨਹੀਂ ਲਗਵਾਉਣ ਵਾਲੇ ਲੋਕਾਂ 'ਤੇ ਕੁੱਝ ਪਾਬੰਦੀ ਲਗਾਉਣ ਸਬੰਧੀ ਬਿੱਲ ਵਾਪਸ ਲੈਣ ਦੀ ਸੋਮਵਾਰ ਨੂੰ ਘੋਸ਼ਣਾ ਕੀਤੀ। ਰੂਸ ਨੇ ਇਸ ਸਬੰਧੀ ਐਲਾਨ ਇੱਕ ਮਹੀਨੇ ਪਹਿਲਾਂ ਕੀਤੀ ਸੀ ਅਤੇ ਇਸ ਨੂੰ ਲੈ ਕੇ ਦੇਸ਼ਭਰ ਦੇ ਲੋਕਾਂ ਨੇ ਨਾਰਾਜ਼ਗੀ ਜਤਾਈ ਸੀ। ਦੇਸ਼ ਵਿੱਚ ਟੀਕਾਕਰਨ ਕਰਾਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੈ। ਰੂਸੀ ਸੰਸਦ ਦੇ ਹੇਠਲੇ ਸਦਨ ‘ਸਟੇਟ ਡੂਮਾ' ਦੇ ਪ੍ਰਧਾਨ ਵਿਆਚੇਸਲਾਵ ਵੋਲੋਡਿਨ ਨੇ ਉਸ ਬਿੱਲ ਨੂੰ ਵਾਪਸ ਲਏ ਜਾਣ ਦੀ ਸੋਮਵਾਰ ਨੂੰ ਘੋਸ਼ਣਾ ਕੀਤੀ ਜਿਸ ਵਿੱਚ ਉਨ੍ਹਾਂ ਲੋਕਾਂ 'ਤੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਅਤੇ ਟਰੇਨਾਂ ਵਿੱਚ ਯਾਤਰਾ ਕਰਨ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ, ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ - ਟੈਕਸਾਸ 'ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ, 13 ਜਖ਼ਮੀ
ਹਾਲਾਂਕਿ ਇਸ ਨਾਲ ਜੁੜਿਆ ਇੱਕ ਹੋਰ ਬਿੱਲ ਵਾਪਸ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ, ‘‘ਸਾਨੂੰ ਅਜਿਹਾ ਫ਼ੈਸਲਾ ਲੈਂਦੇ ਸਮੇਂ ਸੰਤੁਲਨ ਬਣਾਉਣ ਦੀ ਲੋੜ ਹੁੰਦੀ ਹੈ, ਤਾਂਕਿ ਲੋਕਾਂ ਦੀ ਰਾਏ 'ਤੇ ਵੀ ਗੌਰ ਕੀਤਾ ਜਾਵੇ। ਇਹ ਬਿੱਲ ਇੱਕ ਮਹੀਨੇ ਪਹਿਲਾਂ ਪੇਸ਼ ਕੀਤੇ ਗਏ ਸਨ, ਤਾਂਕਿ ਟੀਕਾਕਰਨ ਦੀ ਰਫ਼ਤਾਰ ਨੂੰ ਤੇਜ਼ ਕੀਤਾ ਜਾ ਸਕੇ ਪਰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਨੇ ਇਸ ਖ਼ਿਲਾਫ਼ ਪ੍ਰਦਰਸ਼ਨ ਕੀਤੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਟੈਕਸਾਸ 'ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ, 13 ਜਖ਼ਮੀ
NEXT STORY