ਸੇਂਟ ਪੀਟਰਸਬਰਗ (ਏਜੰਸੀ) : ਪੁਤਿਨ ਨੇ ਨਵੀਂ ਦਿੱਲੀ ਨੂੰ ਰੂਸ ਦਾ 5ਵੀਂ ਪੀੜ੍ਹੀ ਦਾ ਸਟੀਲਥ ਜਹਾਜ਼ ‘ਸੁਖੋਈ ਐੱਸ. ਯੂ.-57’ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਇਹ ਸੁਝਾਅ ਵੀ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਰਣਨੀਤਕ ਭਾਈਵਾਲੀ ਮੁਤਾਬਕ ਇਸ ਲੜਾਕੂ ਜਹਾਜ਼ ਦਾ ਸਾਂਝਾ ਉਤਪਾਦਨ ਭਾਰਤ ਵਿਚ ਵੀ ਕੀਤਾ ਜਾ ਸਕਦਾ ਹੈ।
ਦਹਾਕਿਆਂ ਤੋਂ ਰੂਸ ਭਾਰਤ ਦਾ ਪ੍ਰਮੁੱਖ ਰੱਖਿਆ ਸਪਲਾਇਰ ਰਿਹਾ ਹੈ। ਹਾਲਾਂਕਿ ਯੂਕ੍ਰੇਨ ਯੁੱਧ ਕਾਰਨ ਸਪਲਾਈ ਚੇਨ ਵਿਚ ਲਗਾਤਾਰ ਪੈਦਾ ਹੋਈਆਂ ਰੁਕਾਵਟਾਂ ਅਤੇ ਡਲਿਵਰੀ ਵਿਚ ਦੇਰੀ ਨੇ ਨਵੀਂ ਦਿੱਲੀ ਨੂੰ ਆਪਣੀ ਫੌਜੀ ਖਰੀਦ ਰਣਨੀਤੀ ’ਚ ਹਮਲਾਵਰ ਢੰਗ ਨਾਲ ਵਿਭਿੰਨਤਾ ਲਿਆਉਣ ਲਈ ਮਜਬੂਰ ਕਰ ਦਿੱਤਾ ਹੈ। 5ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਦੀ ਸਾਲਾਂ ਲੰਬੀ ਭਾਲ ਤੋਂ ਬਾਅਦ ਭਾਰਤ ਨੇ ਆਪਣੇ ਅਭਿਲਾਸ਼ੀ ‘ਐਡਵਾਂਸਡ ਮਲਟੀਰੋਲ ਕੌਮਬੈਟ ਏਅਰਕ੍ਰਾਫਟ’ (ਏ. ਐੱਮ. ਸੀ. ਏ.) ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਵਿਆਪਕ ਤੌਰ ’ਤੇ ਦੇਸ਼ ਦਾ ਸਭ ਤੋਂ ਵੱਡਾ ਸਵਦੇਸ਼ੀ ਐਰੋਸਪੇਸ ਪ੍ਰੋਗਰਾਮ ਮੰਨਿਆ ਜਾਂਦਾ ਹੈ।
ਪੁਤਿਨ ਨੇ ਭਾਰਤ-ਰੂਸ ਰੱਖਿਆ ਅਤੇ ਫੌਜੀ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ’ਤੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਮਾਸਕੋ ਹੁਣ ਵੀ ਐੱਸ. ਯੂ.-57 ਜਹਾਜ਼ ਪ੍ਰੋਗਰਾਮ ਵਿਚ ਨਵੀਂ ਦਿੱਲੀ ਨੂੰ ਸ਼ਾਮਲ ਕਰਨ ਲਈ ਉਤਸੁਕ ਹੈ। ਪੁਤਿਨ ਨੇ ਕਿਹਾ, ‘‘ਜਿਥੋਂ ਤੱਕ ਐੱਸ. ਯੂ.-57 ਦੀ ਗੱਲ ਹੈ, ਅਸੀਂ ਭਾਰਤ ਵਿਚ ਆਪਣੇ ਦੋਸਤਾਂ ਨੂੰ ਇਸ 5ਵੀਂ ਪੀੜ੍ਹੀ ਦੇ ਜਹਾਜ਼ ਨੂੰ ਸਾਂਝੇ ਤੌਰ ’ਤੇ ਵਿਕਸਿਤ ਕਰਨ ਦਾ ਪ੍ਰਸਤਾਵ ਦਿੱਤਾ ਸੀ। ਮੈਨੂੰ ਲੱਗਦਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਜਹਾਜ਼ ਹੈ ਪਰ ਸਾਡੇ ਭਾਰਤੀ ਦੋਸਤਾਂ ਨੇ ਕਿਹਾ, ‘ਦੇਖਦੇ ਹਾਂ’।’’ ਉਨ੍ਹਾਂ ਨੇ ਅੱਗੇ ਕਿਹਾ, ‘‘ਸਿਧਾਂਤਕ ਤੌਰ ’ਤੇ ਇਹ ਸਾਡਾ ਸਾਂਝਾ ਉਤਪਾਦ ਹੋ ਸਕਦਾ ਸੀ। ਅਸੀਂ ਇਸ ਨੂੰ ਸੁਤੰਤਰ ਤੌਰ ’ਤੇ ਬਣਾਇਆ ਹੈ ਅਤੇ ਅਸੀਂ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ।’’
ਭਾਰਤ-ਚੀਨ ਦੇ ‘ਨਾਜ਼ੁਕ’ ਸਬੰਧਾਂ ਵਿਚ ਦਖਲਅੰਦਾਜ਼ੀ ਨਹੀਂ ਕਰੇਗਾ ਰੂਸ : ਪੁਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਦੇ ‘ਨਾਜ਼ੁਕ’ ਦੁਵੱਲੇ ਸਬੰਧਾਂ ਵਿਚ ਰੂਸ ਦਖਲ ਨਹੀਂ ਦੇਵੇਗਾ। ਪੁਤਿਨ ਨੇ ਇਸ ਦੇ ਨਾਲ ਹੀ ਭਰੋਸਾ ਪ੍ਰਗਟਾਇਆ ਕਿ ਭਾਰਤ ਅਤੇ ਚੀਨ ਆਪਣੇ ਪੁਰਾਣੇ ਸਰਹੱਦੀ ਵਿਵਾਦ ਨੂੰ ਸੁਖਾਵੇਂ ਤਰੀਕੇ ਨਾਲ ਸੁਲਝਾਉਣ ਲਈ ਵਚਨਬੱਧ ਹਨ।
ਪੁਤਿਨ ਨੇ ਕਿਹਾ ਕਿ ਭਾਰਤ ਅਤੇ ਚੀਨ ਨਾਲ ਰੂਸ ਦੀਆਂ ਦਹਾਕਿਆਂ ਪੁਰਾਣੀਆਂ ਭਾਈਵਾਲੀਆਂ ਕੁਦਰਤੀ ਤੌਰ ’ਤੇ ਵਿਕਸਿਤ ਹੋਈਆਂ ਹਨ ਅਤੇ ਦੋਵਾਂ ਦੇਸ਼ਾਂ ਨਾਲ ਉਸ ਦੇ ਸਬੰਧ ਇਕ-ਦੂਜੇ ਤੋਂ ਪੂਰੀ ਤਰ੍ਹਾਂ ਵੱਖਰੇ ਹਨ। ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਨਾਜ਼ੁਕ ਅਤੇ ਬਹੁ-ਪੱਖੀ ਸਬੰਧ ਹਨ ਅਤੇ ਇਸ ਵਿਚ ਦਖਲਅੰਦਾਜ਼ੀ ਕਰਨਾ ਕੋਈ ਚੰਗਾ ਵਿਚਾਰ ਨਹੀਂ ਹੈ। ਬੇਸ਼ੱਕ ਸਾਡੀ ਆਪਣੇ ਦੋਵੇਂ ਮਿੱਤਰ ਦੇਸ਼ਾਂ- ਭਾਰਤ ਅਤੇ ਚੀਨ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ।
ਭਾਰਤ ਅਤੇ ਚੀਨ ਨੇ 2020 ਵਿਚ ਗਲਵਾਨ ਘਾਟੀ ਵਿਚ ਹੋਈਆਂ ਝੜਪਾਂ ਅਤੇ ਉਸ ਤੋਂ ਬਾਅਦ 4 ਸਾਲਾਂ ਤੋਂ ਵੱਧ ਸਮੇਂ ਤੱਕ ਬਣੇ ਰਹੇ ਫੌਜੀ ਟਕਰਾਅ ਕਾਰਨ ਆਪਣੇ ਸਬੰਧਾਂ ਵਿਚ ਆਏ ਗੰਭੀਰ ਤਣਾਅ ਤੋਂ ਬਾਅਦ ਪਿਛਲੇ ਇਕ ਸਾਲ ਤੋਂ ਵੱਧ ਸਮੇਂ ’ਚ ਸਬੰਧਾਂ ਨੂੰ ਮੁੜ ਪੱਟੜੀ ’ਤੇ ਲਿਆਉਣ ਲਈ ਕਈ ਕਦਮ ਉਠਾਏ ਹਨ। ਮੋਦੀ ਅਤੇ ਸ਼ੀ ਦੀ ਤਿਆਨਜਿਨ ਵਿਚ ਪਿਛਲੇ ਸਾਲ ਅਗਸਤ ਵਿਚ ਮੁਲਾਕਾਤ ਹੋਈ ਸੀ। ਇਹ ਬੈਠਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਪਾਰ ਅਤੇ ਟੈਰਿਫ ਸਬੰਧੀ ਨੀਤੀਆਂ ਦਰਮਿਆਨ ਹੋਈ ਸੀ ਅਤੇ ਇਸ ਨੇ ਏਸ਼ੀਆ ਦੀਆਂ ਦੋ ਵੱਡੀਆਂ ਸ਼ਕਤੀਆਂ ਦੇ ਸਬੰਧਾਂ ਨੂੰ ਇਕ ਸਪੱਸ਼ਟ ਦਿਸ਼ਾ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
‘ਸਹਾਰਾ ਰੇਗਿਸਤਾਨ’ ਵਿਚ ਟਰੱਕ ਫਸਿਆ, ਪਿਆਸ ਕਾਰਨ 49 ਲੋਕਾਂ ਦੀ ਮੌਤ
NEXT STORY