ਕਰਾਚੀ (ਏਐਨਆਈ): ਪਾਕਿਸਤਾਨ ਸਰਕਾਰ ਨੇ ਇਕ ਵਾਰ ਫਿਰ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਦਿੱਤਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪਾਕਿਸਤਾਨ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਜੈੱਟ ਈਂਧਣ ਦੀਆਂ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ। ਨਵੀਆਂ ਕੀਮਤਾਂ 18 ਜੁਲਾਈ ਤੋਂ ਲਾਗੂ ਹੋ ਚੁੱਕੀਆਂ ਹਨ। ਪਾਕਿਸਤਾਨ ਸਰਕਾਰ ਨੇ ਵਪਾਰਕ ਏਅਰਲਾਈਨਾਂ ਦੁਆਰਾ ਵਰਤੇ ਜਾਣ ਵਾਲੇ ਜੈੱਟ ਈਂਧਨ ਦੀ ਕੀਮਤ ਵਿੱਚ 40.35 ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਹੁਣ ਜੈੱਟ ਈਂਧਨ ਦੀ ਨਵੀਂ ਕੀਮਤ 291.55 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਰਿਪੋਰਟਾਂ ਅਨੁਸਾਰ ਇਹ ਵਾਧਾ ਪਿਛਲੇ ਦੋ ਹਫ਼ਤਿਆਂ ਵਿੱਚ ਕੀਤੀ ਗਈ ਦੂਜੀ ਵੱਡੀ ਹਾਈਕ ਹੈ। ਪਿਛਲੇ 15 ਦਿਨਾਂ ਦੌਰਾਨ ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਕੁੱਲ 53.58 ਰੁਪਏ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ। ਕੀਮਤਾਂ ਵਿੱਚ ਇਸ ਅਥਾਹ ਵਾਧੇ ਦਾ ਸਿੱਧਾ ਅਸਰ ਹਵਾਈ ਕਿਰਾਇਆਂ 'ਤੇ ਪੈਣ ਦੀ ਉਮੀਦ ਹੈ, ਕਿਉਂਕਿ ਏਅਰਲਾਈਨਾਂ ਆਪਣੇ ਵਧ ਰਹੇ ਸੰਚਾਲਨ ਖਰਚਿਆਂ ਦਾ ਬੋਝ ਯਾਤਰੀਆਂ 'ਤੇ ਪਾ ਸਕਦੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸੁਧਰ ਗਏ ਭਾਰਤੀ ! ਅਮਰੀਕਾ ਨੇ ਜਾਰੀ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਸਰਕਾਰ ਨੇ ਸਿਰਫ਼ ਹਵਾਈ ਈਂਧਨ ਹੀ ਨਹੀਂ, ਸਗੋਂ ਆਮ ਲੋਕਾਂ ਦੀ ਵਰਤੋਂ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਹੈ। ਨਵੇਂ ਐਲਾਨ ਮੁਤਾਬਕ ਹਾਈ-ਸਪੀਡ ਡੀਜ਼ਲ (HSD)ਦੀ ਕੀਮਤ ਵਿੱਚ 31.05 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹੁਣ ਇਹ 354.35 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪੈਟਰੋਲ ਦੀ ਕੀਮਤ 5.44 ਰੁਪਏ ਵਧ ਕੇ 316.15 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜੋ ਪਹਿਲਾਂ 310.71 ਪ੍ਰਤੀ ਲੀਟਰ ਸੀ।
ਤੇਲ ਦੀਆਂ ਕੀਮਤਾਂ ਵਿੱਚ ਇਸ ਤੇਜ਼ੀ ਦਾ ਮੁੱਖ ਕਾਰਨ ਅਮਰੀਕਾ ਅਤੇ ਈਰਾਨ ਵਿਚਾਲੇ ਵਧਦਾ ਤਣਾਅ ਦੱਸਿਆ ਜਾ ਰਿਹਾ ਹੈ। ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਨੂੰ ਦੇਖਦੇ ਹੋਏ ਪਾਕਿਸਤਾਨ ਸਰਕਾਰ ਨੇ ਇਕ ਫੈਸਲਾ ਲਿਆ ਹੈ। ਫੈਸਲੇ ਮੁਤਾਬਕ ਹੁਣ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਹਫ਼ਤਾਵਾਰੀ ਦੀ ਬਜਾਏ ਰੋਜ਼ਾਨਾ ਕੀਤੀ ਜਾਵੇਗੀ। ਅਧਿਕਾਰੀਆਂ ਅਨੁਸਾਰ ਇਸ ਨਵੀਂ ਪ੍ਰਣਾਲੀ ਨਾਲ ਘਰੇਲੂ ਬਾਜ਼ਾਰ ਵਿੱਚ ਤੇਲ ਦੀ ਸਪਲਾਈ ਵਿੱਚ ਰੁਕਾਵਟ ਨਹੀਂ ਆਵੇਗੀ ਅਤੇ ਜਮ੍ਹਾਖੋਰੀ 'ਤੇ ਵੀ ਲਗਾਮ ਲੱਗੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਗਲੋਬਲ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ, ਤਾਂ ਪਾਕਿਸਤਾਨ ਦਾ ਹਵਾਬਾਜ਼ੀ ਅਤੇ ਟ੍ਰਾਂਸਪੋਰਟ ਸੈਕਟਰ ਗੰਭੀਰ ਸੰਕਟ ਵਿੱਚ ਫਸ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਦੇ ਸਮੁੰਦਰਾਂ 'ਚ ਪ੍ਰਦੂਸ਼ਣ ਦਾ ਬੇਮਿਸਾਲੀ ਪੱਧਰ ਵਾਤਾਵਰਣ ਲਈ ਵੱਡਾ ਖਤਰਾ
NEXT STORY