ਮਾਸਕੋ— ਰੂਸ ਨੇ ਕਿਹਾ ਕਿ ਇਥੋਪੀਆ ਜਹਾਜ਼ ਹਾਦਸੇ ਦੇ ਮੱਦੇਨਜ਼ਰ ਭਵਿੱਖ 'ਚ ਬੋਇੰਗ 737-ਮੈਕਸ8 ਦੀ ਵਰਤੋਂ ਕੀਤੇ ਜਾਣ ਦੇ ਸਬੰਧ 'ਚ ਪਰਿਵਾਹਨ ਮੰਤਰਾਲੇ ਨੂੰ ਫੈਸਲਾ ਲੈਣਾ ਚਾਹੀਦਾ ਹੈ। ਰੂਸੀ ਸਰਕਾਰ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤਾਜ਼ਾ ਹਾਦਸਿਆਂ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਜਹਾਜ਼ ਦਾ ਸੰਚਾਲਨ ਜਾਰੀ ਰੱਖੇ ਜਾਣ ਜਾਂ ਨਹੀਂ ਦੇ ਸਬੰਧ 'ਚ ਆਵਾਜਾਈ ਮੰਤਰਾਲੇ ਨੂੰ ਫੈਸਲਾ ਲੈਣਾ ਚਾਹੀਦਾ ਹੈ।
ਇਥੋਪੀਆ ਏਅਰਲਾਈਂਸ ਦਾ ਬੋਇੰਗ 737-800 ਮੈਕਸ ਜਹਾਜ਼ ਐਤਵਾਰ ਨੂੰ ਸਵੇਰੇ ਇਥੋਪੀਆ 'ਚ ਬਿਸ਼ੋਫਤੂ ਦੇ ਕੋਲ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਸਣੇ ਉਸ 'ਚ ਸਵਾਰ ਸਾਰੇ 157 ਲੋਕ ਮਾਰੇ ਗਏ।
2018 'ਚ ਚੀਨ ਦੀ ਹਵਾ ਗੁਣਵੱਤਾ 'ਚ ਹੋਇਆ ਸੁਧਾਰ
NEXT STORY