ਰੋਮ, (ਕੈਂਥ)— ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਸਤਿਗੁਰੂ ਨਾਮ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਭਾਰਤ ਤੋਂ ਉਚੇਚੇ ਤੌਰ 'ਤੇ ਆਏ ਕੌਮ -ਏ-ਆਵਾਜ਼ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਨੇ ਸਮੂਲੀਅਤ ਕੀਤੀ। ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪ ਦੇ ਭੋਗ ਉਪੰਰਤ ਵਿਸ਼ਾਲ ਦੀਵਾਨ ਸਜਾਏ ਗਏ , ਜਿਸ ਵਿੱਚ ਭਾਈ ਸਤਨਾਮ ਸਿੰਘ ਮੁੱਖ ਗ੍ਰੰਥੀ ਗੁਰੂਘਰ ਸਾਹਿਬ ਨੇ ਸਤਿਗੁਰੂ ਨਾਮ ਦੇਵ ਜੀ ਮਹਿਮਾ ਵਿੱਚ ਸ਼ਬਦ ਗਾਇਨ ਕਰਕੇ ਸ਼ੁਰੂਆਤ ਕੀਤੀ ਅਤੇ ਸਤਿਗੁਰੂ ਨਾਮ ਦੇਵ ਜੀ ਦੀ ਜੀਵਨੀ ਅਤੇ ਵਿਸਥਾਰ ਸਹਿਤ ਚਾਨਣਾ ਪਾਇਆ। ਉਪੰਰਤ ਸੰਤ ਕ੍ਰਿਸ਼ਨ ਨਾਥ ਜੀ ਨੇ ਸਤਿਗੁਰੂ ਨਾਮ ਦੇਵ ਮਹਾਰਾਜ ਜੀ ਦੇ ਸੰਘਰਸ਼ਮਈ ਜੀਵਨ ਸੰਬਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਮੁੱਚੀ ਸਾਧ ਸੰਗਤ ਨੂੰ ਸਿਰਫ਼ ਸੱਚ ਦੇ ਮਾਰਗ ਉਪੱਰ ਹੀ ਚੱਲਣਾ ਚਾਹੀਦਾ ਹੈ। ਇਨਸਾਨ ਨੂੰ ਆਪਣੀ ਹਉਮੈ ਨੂੰ ਤਿਆਗ ਕੇ ਗੁਰਬਾਣੀ ਲੜ ਲੱਗਣਾ ਚਾਹੀਦਾ ਹੈ ਤਦ ਹੀ ਉਸ ਦਾ ਲੋਕ ਸੁੱਖੀ ਅਤੇ ਪ੍ਰਲੋਕ ਸੁਹੇਲਾ ਹੋ ਸਕਦਾ ਹੈ।
ਸੰਤ ਕ੍ਰਿਸ਼ਨ ਨਾਥ ਹੁਰਾਂ ਸਤਿਗੁਰੂ ਨਾਮਦੇਵ ਮਹਾਰਾਜ ਜੀ ਦੇ ਸੰਘਰਸ਼ ਨੂੰ ਆਪਣੀ ਬੁਲੰਦ ਆਵਾਜ਼ ਵਿੱਚ ਕ੍ਰਾਂਤੀਕਾਰੀ ਬੋਲਾਂ ਨਾਲ ਬਿਆਨ ਕੀਤਾ।ਸੰਤਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਘਰਸ਼ ਸੰਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਗੁਰੂ ਜੀ ਨੇ ਬ੍ਰਾਹਮਣਵਾਦੀ ਢਾਂਚੇ ਵਿਰੁੱਧ ਤਿੱਖਾ ਸੰਘਰਸ਼ ਕੀਤਾ। ਰਵਿਦਾਸੀਆ ਸਮਾਜ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ 'ਤੇ ਡੱਟਵਾਂ ਪਹਿਰਾ ਦੇਣਾ ਚਾਹੀਦਾ ਹੈ। ਗੁਰੂ ਜੀ ਦੇ ਧਾਰਮਿਕ ਗ੍ਰੰਥ “ਸ਼੍ਰੀ ਅੰਮ੍ਰਿਤਬਾਣੀ“ ਦੀ ਸਿੱਖਿਆ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਪ੍ਰਕਾਸ਼ ਦਿਹਾੜੇ ਮੌਕੇ ਬਰੈਦੋਲੇ ਵਾਲੀਆਂ ਬੀਬੀਆਂ ਦੇ ਜੱਥੇ ਨੇ ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਵਿੱਚ ਗੁਰਬਾਣੀ ਦੇ ਸ਼ਬਦ ਗਾਇਨ ਕਰਕੇ ਦਰਬਾਰ ਵਿੱਚ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।ਇਸ ਪ੍ਰਕਾਸ਼ ਦਿਹਾੜੇ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਵੀਰ ਬੱਬੂ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਨੇ ਕਿਹਾ ਕਿ ਇਨਸਾਨ ਗੁਰੂ ਚਰਨਾਂ ਨਾਲ ਜੁੜਕੇ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ , ਬਿਨਾਂ ਗੁਰੂ ਤੋਂ ਇਨਸਾਨ ਦਾ ਜੀਵਨ ਨਿਛਫਲ ਹੈ ਸੋ ਸਮੁੱਚੀ ਸਾਧ ਸੰਗਤ ਨੂੰ ਗੁਰੂ ਚਰਨਾਂ ਨਾਲ ਜੁੜਨ ਲਈ ਗੁਰਦੁਆਰਾ ਸਾਹਿਬ ਹਾਜ਼ਰੀ ਭਰਨੀ ਚਾਹੀਦੀ ਹੈ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਕ੍ਰਿਸ਼ਨ ਨਾਥ ਜੀ ਦਾ ਵਿਸੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਸਮਾਗਮ ਮੌਕੇ ਸਟੇਜ ਸਕੱਤਰ ਕੁਲਜਿੰਦਰ ਬਬਲੂ ਨੇ ਸਤਿਗੁਰੂ ਨਾਮਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰਦੁਆਰਾ ਸਾਹਿਬ ਪਹੁੱਚਣ ਲਈ ਸੰਗਤਾਂ ਦਾ ਤਹਿ ਦਿਲੋਂ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ।ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਅਜਮੇਰ ਕਲੇਰ ਨੇ ਕਿਹਾ ਇਸ ਮੌਕੇ ਸਮੁੱਚੀ ਸੰਗਤ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।
ਬਾਲੀ ਦੇ ਜਵਾਲਾਮੁਖੀ 'ਚੋਂ ਫਿਰ ਉੱਠਣ ਲੱਗੀ ਸੁਆਹ, ਹਵਾਈ ਆਵਾਜਾਈ ਹੋ ਸਕਦੀ ਹੈ ਪ੍ਰਭਾਵਿਤ
NEXT STORY