ਰਿਆਦ (ਬਿਊਰੋ): ਸ਼ਹਿਰਾਂ ਵਿਚ ਘੁੰਮਦੇ ਰੋਬੋਟ ਅਤੇ ਹਵਾ ਵਿਚ ਉੱਡਦੀਆਂ ਗੱਡੀਆਂ ਹੁਣ ਸਿਰਫ ਫਿਲਮਾਂ ਦੀ ਗੱਲ ਨਹੀਂ ਰਹੇਗੀ। ਸਾਊਦੀ ਅਰਬ ਹੁਣ ਇਕ ਅਜਿਹਾ ਹੀ ਅਨੋਖਾ ਸਾਈ-ਫਾਈ ਸ਼ਹਿਰ ਵਸਾਉਣ ਜਾ ਰਿਹਾ ਹੈ, ਜਿਸ ਵਿਚ ਰੋਬੋਟ ਤੁਹਾਡੀ ਸੁਰੱਖਿਆ ਵਿਚ ਤਾਇਨਾਤ ਹੋਣਗੇ, ਕਾਰ ਹਵਾ ਵਿਚ ਉੱਡੇਗੀ, ਨਕਲੀ ਬੱਦਲ ਪਾਣੀ ਵਰ੍ਹਾਉਣਗੇ ਅਤੇ ਇਸ ਦੇ ਨਾਲ ਹੀ ਇਸ ਸ਼ਹਿਰ ਵਿਚ ਇਕ ਨਕਲੀ ਚੰਨ ਵੀ ਹੋਵੇਗਾ ਜੋ ਹਰੇਕ ਰਾਤ ਨਿਕਲੇਗਾ। 500 ਅਰਬ ਡਾਲਰ ਦੀ ਲਾਗਤ ਨਾਲ ਬਣਨ ਵਾਲਾ ਇਹ ਸ਼ਹਿਰ ਲੰਡਨ ਤੋਂ 17 ਗੁਣਾ ਜ਼ਿਆਦਾ ਵੱਡਾ ਹੋਵੇਗਾ।
ਸਾਊਦੀ ਅਰਬ ਦੇ ਤਬੂਕ ਰਾਜ ਵਿਚ ਇਸ ਸ਼ਹਿਰ ਨੂੰ ਵਸਾਇਆ ਜਾਵੇਗਾ ਜਿਸ ਦਾ ਨਾਮ 'ਨਿਓਮ' (Neom) ਹੋਵੇਗਾ। ਜਿਹੜੀ ਕੰਪਨੀ ਨੇ ਪ੍ਰਸਤਾਵਿਤ ਸ਼ਹਿਰ ਨੂੰ ਖਰੀਦਿਆ ਹੈ ਅਤੇ ਇਸ ਨੂੰ ਬਣਾਉਣ ਦੀ ਜ਼ਿੰਮੇਵਾਰੀ ਲਈ ਹੈ, ਨਿਓਮ ਨੂੰ ਲੈਕੇ ਉਸ ਦੀਆਂ ਯੋਜਨਾਵਾਂ ਇੰਨੀਆਂ ਅਭਿਲਾਸ਼ੀ ਹਨ ਕਿ ਸ਼ਹਿਰ ਵਿਚ ਵਰਤੀਆਂ ਜਾਣ ਵਾਲੀਆਂ ਕੁਝ ਤਕਨੀਕਾਂ ਹਾਲੇ ਮੌਜੂਦ ਹੀ ਨਹੀਂ ਹਨ।
2025 ਤੱਕ ਬਣ ਕੇ ਤਿਆਰ ਹੋਵੇਗਾ ਸ਼ਹਿਰ
ਬ੍ਰਿਟੇਨ ਦੇ ਅੰਗਰੇਜ਼ੀ ਅਖ਼ਬਾਰ 'ਦੀ ਸਨ' ਦੀ ਇਕ ਰਿਪੋਰਟ ਮੁਤਾਬਕ ਨਿਓਮ ਸ਼ਹਿਰ ਜਾਰਡਨ ਅਤੇ ਮਿਸਰ ਦੀ ਸਰਹੱਦ 'ਤੇ ਸਥਿਤ ਹੋਵੇਗਾ ਅਤੇ 2025 ਤੱਕ ਲੋਕਾਂ ਦੇ ਰਹਿਣ ਲਈ ਬਣ ਕੇ ਤਿਆਰ ਹੋ ਜਾਵੇਗਾ। ਨਿਓਮ ਆਪਣੀ ਤਰ੍ਹਾਂ ਦਾ ਪਹਿਲਾ ਸ਼ਹਿਰ ਹੋਵੇਗਾ ਜੋ ਸੌਰ ਅਤੇ ਪੌਣ ਊਰਜਾ ਦੁਆਰਾ ਸੰਚਾਲਿਤ ਕੀਤਾ ਜਾਵੇਗਾ। ਸਾਊਦੀ ਨੇ ਰਿਆਦ ਵਿਚ ਫਿਊਚਰ ਇਨਵੇਸਟਮੈਟ ਇਨੀਸ਼ੀਏਟਿਵ ਸੰਮੇਲਨ, 2017 ਵਿਚ ਨਿਓਮ ਦੇ ਨਿਰਮਾਣ ਦੀ ਘੋਸ਼ਣਾ ਕੀਤੀ ਸੀ। ਪ੍ਰੋਗਰਾਮ ਵਿਚ ਬੋਲਦੇ ਹੋਏ ਰੋਬੋਟਿਕਸ ਫਰਮ ਬੋਸਟਨ ਡਾਇਨੇਮਿਕਸ ਦੇ ਸੀਈਓ ਮਾਰਕ ਰਾਏਬਰਟ ਨੇ ਕਿਹਾ ਸੀ ਕਿ ਮਹਾਨਗਰਾਂ ਵਿਚ ਰੋਬੋਟ ਨੂੰ ਸੁਰੱਖਿਆ ਲਈ ਵੀ ਵਰਤਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਸੀ ਕਿ ਰੋਬੋਟ ਬਹੁਤ ਸਾਰੇ ਕੰਮ ਕਰ ਸਕਦੇ ਹਨ, ਜਿਹਨਾਂ ਵਿਚ ਸੁਰੱਖਿਆ, ਲੌਜੀਸਟਿਕਸ, ਹੋਮ ਡਿਲਿਵਰੀ, ਬਜ਼ੁਰਗਾਂ ਅਤੇ ਕਮਜੋਰ ਦੀ ਦੇਖਭਾਲ ਸ਼ਾਮਲ ਹੈ।
ਹੋਣਗੀਆਂ ਇਹ ਸਹੂਲਤਾਂ
ਨਿਓਮ ਦੇ ਪ੍ਰਧਾਨ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਹੈ ਕਿ ਇਹ ਸ਼ਹਿਰ ਡਰੋਨ ਫ੍ਰੈਂਡਲੀ ਅਤੇ ਰੋਬੋਟਿਕਸ ਦੇ ਵਿਕਾਸ ਲਈ ਇਕ ਕੇਂਦਰ ਬਣ ਕੇ ਉਭਰੇਗਾ। ਸ਼ਹਿਰ ਦੇ ਪਲਾਨਿੰਗ ਦਸਤਾਵੇਜ਼ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਵਿਚ ਉੱਡਣ ਵਾਲੀ ਟੈਕਸੀ ਹੋਵੇਗੀ। ਇਹ ਠੀਕ ਉਂਝ ਦੀ ਹੋਵੇਗੀ ਜਿਵੇਂ ਸਾਈਂਸ ਫਿਕਸ਼ਨ ਫਿਲਮਾਂ 'ਬਲੇਡ ਰਨਰ' ਅਤੇ 'ਬੈਕ ਟੂ ਦੀ ਫਿਊਚਰ 2' ਵਿਚ ਦਿਖਾਇਆ ਗਿਆ ਹੈ। ਸਾਊਦੀ ਅਰਬ ਵਿਚ ਮੀਂਹ ਨਹੀਂ ਹੁੰਦਾ ਪਰ ਕਲਾਊਡ ਸੀਡਿੰਗ ਤਕਨੀਕ ਦੀ ਵਰਤੋਂ ਕਰ ਕੇ ਨਿਓਮ ਵਿਚ ਬੱਦਲ ਬਣਾਏ ਜਾਣਗੇ ਅਤੇ ਮੀਂਹ ਵੀ ਪਵੇਗਾ। ਸ਼ਹਿਰ ਲਈ ਕੁਝ ਅਨੋਖੇ ਪ੍ਰਸਤਾਵਾਂ ਵਿਚ ਜੁਰਾਸਿਕ ਪਾਰਕ ਸ਼ੈਲੀ ਵਿਚ 'ਡਾਇਨਾਸੋਰ ਰੋਬੋਟ' ਦਾ ਨਿਰਮਾਣ ਵੀ ਸ਼ਾਮਲ ਹੈ। 'ਰੋਬੋਟ ਮਾਰਸ਼ਲ ਆਰਟ' ਵੀ ਬਣਾਇਆ ਜਾਵੇਗਾ, ਜਿੱਥੇ ਰੋਬੋਟ ਮਨੋਰੰਜਨ ਲਈ ਇਕ-ਦੂਜੇ ਨਾਲ ਲੜਨਗੇ।
ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਨਕਲੀ 'ਸੂਰਜ' ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ, ਤਣਾਅ 'ਚ ਦੁਨੀਆ
ਖਾੜੀ ਦੇਸ਼ਾਂ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ ਸਾਊਦੀ
ਸਾਊਦੀ ਅਰਬ ਇਸ ਅਭਿਲਾਸ਼ੀ ਪ੍ਰਾਜੈਕਟ ਦੁਆਰਾ ਆਪਣੇ ਵਿਰੋਧੀ ਖਾੜੀ ਦੇ ਦੇਸ਼ਾਂ ਸੰਯੁਕਤ ਅਰਬ ਅਮੀਰਾਤ ਅਤੇ ਕਤਰ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ। ਉਹ ਨਿਓਮ ਵਿਚ ਦੁਨੀਆ ਦੇ ਪ੍ਰਤਿਭਾਸ਼ਾਲੀ ਅਤੇ ਸਭ ਤੋਂ ਉੱਤਮ ਕਾਰੋਬਾਰੀਆਂ ਨੂੰ ਆਕਰਸ਼ਿਤ ਕਰ ਕੇ ਇਕ ਪ੍ਰਮੁੱਖ ਵਪਾਰਕ ਕੇਂਦਰ ਬਣਾਉਣਾ ਚਾਹੁੰਦਾ ਹੈ। ਸ਼ਹਿਰ ਦੇ ਪਲਾਨਿੰਗ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਰੋਬੋਟ ਇਹਨਾਂ ਵਿਦੇਸ਼ੀ ਕਾਰੋਬਾਰੀਆਂ ਦੇ ਘਰਾਂ ਦਾ ਕੰਮਕਾਜ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਦੇ ਨਕਸ਼ੇ ਕਦਮ 'ਤੇ ਚੀਨ! ਨਸ਼ਟ ਕੀਤਾ 99 ਫੁੱਟ ਉੱਚਾ ਬੁੱਧ ਦਾ 'ਬੁੱਤ'
ਬਣਾਇਆ ਜਾਵੇਗਾ ਨਕਲੀ ਚੰਨ
ਸਾਊਦੀ ਅਰਬ ਨਿਓਮ ਵਿਚ ਇਕ ਨਕਲੀ ਚੰਨ ਵੀ ਬਣਾਉਣਾ ਚਾਹੁੰਦਾ ਹੈ ਜੋ ਇਸ ਪ੍ਰਾਜੈਕਟ ਵਿਚ ਮੀਲ ਦਾ ਪੱਥਰ ਸਾਬਤ ਹੋਵੇਗਾ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਹਾਲ ਹੀ ਵਿਚ ਘੋਸ਼ਣਾ ਕੀਤੀ ਸੀ ਕਿ ਉਹ ਚਾਹੁੰਦੇ ਹਨ ਕਿ ਸ਼ਹਿਰ ਦਾ ਪ੍ਰਸਤਾਵਿਤ ਸਿਲਵਰ ਬੀਚ ਚੰਨ ਦੀ ਰੌਸ਼ਨੀ ਵਿਚ ਚਮਕੇ। ਹਾਲਾਂਕਿ ਇਹ ਕਿਸ ਤਕਨੀਕ ਨਾਲ ਕੀਤਾ ਜਾਵੇਗਾ, ਇਸ ਨੂੰ ਲੈਕੇ ਖੁਲਾਸਾ ਨਹੀਂ ਕੀਤਾ ਗਿਆ। ਪ੍ਰਾਜੈਕਟ ਦੇ ਕਰੀਬੀ ਸੂਤਰਾਂ ਨੇ ਦੱਸਿਆ ਹੈ ਕਿ ਨਿਓਮ ਵਿਚ ਸੁਰੱਖਿਅਤ ਢੰਗ ਨਾਲ ਨਕਲੀ ਚੰਨ ਲਗਾਉਣ ਸਬੰਧੀ ਇੰਜੀਨੀਅਰਾਂ ਨੂੰ ਹੁਣ ਤੱਕ ਕੋਈ ਢੰਗ ਨਹੀਂ ਮਿਲ ਪਾਇਆ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਾਲਿਬਾਨ ਨੇ ਭਾਰੀ ਬਰਫ਼ਬਾਰੀ ਅਤੇ ਮੀਂਹ ਕਾਰਨ ਐਮਰਜੈਂਸੀ ਦਾ ਕੀਤਾ ਐਲਾਨ
NEXT STORY