ਬੀਜਿੰਗ (ਬਿਊਰੋ): ਚੀਨ ਦੇ ਨਕਲੀ 'ਸੂਰਜ' ਨੇ ਇੱਕ ਵਾਰ ਫਿਰ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਹੇਫੇਈ ਸਥਿਤ ਚੀਨ ਦੇ ਇਸ ਪਰਮਾਣੂ ਫਿਊਜ਼ਨ ਰਿਐਕਟਰ ਨੇ 1,056 ਸਕਿੰਟ ਜਾਂ ਲਗਭਗ 17 ਮਿੰਟਾਂ ਤੱਕ 7 ਕਰੋੜ ਡਿਗਰੀ ਸੈਲਸੀਅਸ ਊਰਜਾ ਦਾ ਨਿਕਾਸ ਕੀਤਾ। ਚੀਨ ਦੇ ਇਸ ਸੂਰਜ ਨੇ ਬੀਤੀ 30 ਦਸੰਬਰ ਨੂੰ ਨਵਾਂ ਰਿਕਾਰਡ ਬਣਾਇਆ। ਇਹ ਹੁਣ ਤੱਕ ਦਾ ਸਭ ਤੋਂ ਲੰਬਾ ਸਮਾਂ ਹੈ ਜਦੋਂ ਇਸ ਪ੍ਰਮਾਣੂ ਰਿਐਕਟਰ ਤੋਂ ਇੰਨੀ ਊਰਜਾ ਛੱਡੀ ਗਈ ਹੈ। ਇਸ ਤੋਂ ਪਹਿਲਾਂ ਇਸ ਨਕਲੀ ਸੂਰਜ ਨੇ 1.2 ਕਰੋੜ ਡਿਗਰੀ ਊਰਜਾ ਦਾ ਨਿਕਾਸ ਕੀਤਾ ਸੀ।
ਇਸ ਦੌਰਾਨ ਚੀਨ ਦੇ ਇਸ ਨਕਲੀ ਸੂਰਜ ਤੋਂ ਨਿਕਲਣ ਵਾਲੀ ਬੇਅੰਤ ਊਰਜਾ ਕਾਰਨ ਦੁਨੀਆ ਤਣਾਅ 'ਚ ਆ ਗਈ ਹੈ। ਹੇਫੇਈ ਇੰਸਟੀਚਿਊਟ ਆਫ ਫਿਜ਼ੀਕਲ ਸਾਇੰਸਿਜ਼ ਨੇ ਪ੍ਰਯੋਗਾਤਮਕ ਐਡਵਾਂਸਡ ਸੁਪਰਕੰਡਕਟਿੰਗ ਟੋਕਾਮੈਕ (EAST) ਹੀਟਿੰਗ ਸਿਸਟਮ ਪ੍ਰਾਜੈਕਟ ਸ਼ੁਰੂ ਕੀਤਾ ਹੈ। ਇੱਥੇ ਭਾਰੀ ਹਾਈਡ੍ਰੋਜਨ ਦੀ ਮਦਦ ਨਾਲ ਹੀਲੀਅਮ ਪੈਦਾ ਹੁੰਦਾ ਹੈ। ਇਸ ਦੌਰਾਨ ਕਾਫੀ ਊਰਜਾ ਪੈਦਾ ਹੁੰਦੀ ਹੈ। ਸ਼ੁੱਕਰਵਾਰ ਨੂੰ, ਚਾਈਨਾ ਅਕੈਡਮੀ ਆਫ ਸਾਇੰਸਿਜ਼ ਦੇ ਖੋਜੀ ਗੋਂਗ ਜ਼ਿਆਂਜੂ ਨੇ 7 ਕਰੋੜ ਡਿਗਰੀ ਸੈਲਸੀਅਸ ਤੱਕ ਊਰਜਾ ਪੈਦਾ ਕਰਨ ਦਾ ਐਲਾਨ ਕੀਤਾ। ਇਹ ਪ੍ਰਯੋਗ ਹੇਫੇਈ ਵਿੱਚ ਗੋਂਗ ਦੇ ਨਿਰਦੇਸ਼ਨ ਵਿੱਚ ਚੱਲ ਰਿਹਾ ਹੈ।
ਪਲਾਜ਼ਮਾ ਆਪਰੇਸ਼ਨ ਕਰੀਬ 1,056 ਸਕਿੰਟ ਤੱਕ ਚੱਲਿਆ
ਚੀਨ ਦੀ ਸਰਕਾਰੀ ਗੱਲਬਾਤ ਕਮੇਟੀ ਸ਼ਿਨਹੂਆ ਨਾਲ ਗੱਲਬਾਤ ਵਿਚ ਗੋਂਗ ਨੇ ਕਿਹਾ ਕਿ ਅਸੀਂ 1.2 ਕਰੋੜ ਡਿਗਰੀ ਸੈਲਸੀਅਸ ਦੇ ਪਲਾਜ਼ਮਾ ਤਾਪਮਾਨ ਨੂੰ ਸਾਲ 2021 ਦੇ ਪਹਿਲੇ 6 ਮਹੀਨਿਆਂ ਵਿੱਚ 101 ਸਕਿੰਟਾਂ ਤੱਕ ਹਸਲ ਕੀਤਾ ਸੀ। ਇਸ ਵਾਰ ਇਹ ਪਲਾਜ਼ਮਾ ਆਪਰੇਸ਼ਨ ਲਗਭਗ 1,056 ਸਕਿੰਟ ਤੱਕ ਚੱਲਿਆ। ਇਸ ਦੌਰਾਨ ਤਾਪਮਾਨ 7 ਕਰੋੜ ਡਿਗਰੀ ਸੈਲਸੀਅਸ ਤੱਕ ਰਿਹਾ। ਇਸ ਨੇ ਫਿਊਜ਼ਨ ਆਧਾਰਿਤ ਪਰਮਾਣੂ ਰਿਐਕਟਰ ਨੂੰ ਚਲਾਉਣ ਲਈ ਇੱਕ ਠੋਸ ਵਿਗਿਆਨਕ ਅਤੇ ਪ੍ਰਯੋਗਾਤਮਕ ਆਧਾਰ ਬਣਾਇਆ ਹੈ।
ਦੁਨੀਆ ਦੇ ਵਿਗਿਆਨੀ ਆਏ ਤਣਾਅ ਵਿਚ
ਚੀਨ ਦੇ ਹੱਥ ਲੱਗੀ ਇਸ ਬੇਅੰਤ ਊਰਜਾ ਕਾਰਨ ਦੁਨੀਆ ਦੇ ਵਿਗਿਆਨੀ ਤਣਾਅ ਵਿੱਚ ਆ ਗਏ ਹਨ। ਚੀਨ ਨੇ ਜਿੱਥੇ ਆਲਮੀ ਹਥਿਆਰਾਂ ਦੇ ਮੁਕਾਬਲੇ 'ਚ ਬਾਜ਼ੀ ਮਾਰ ਲਈ ਹੈ, ਉੱਥੇ ਦੁਨੀਆ ਦੀਆਂ ਹੋਰ ਮਹਾਸ਼ਕਤੀਆਂ ਅਜਿਹੀ ਨਵੀਂ ਤਕਨੀਕ ਲੱਭਣ ਲਈ ਜੱਦੋ-ਜਹਿਦ ਕਰ ਰਹੀਆਂ ਹਨ ਜੋ ਮਨੁੱਖ ਨੂੰ 'ਅਸੀਮਤ ਊਰਜਾ' ਦੇ ਸਕਣ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਦੀ ਨਕਲੀ ਸੂਰਜ ਨੂੰ ਲੈ ਕੇ ਇਹ ਸਫਲਤਾ ਬਹੁਤ ਮਹੱਤਵਪੂਰਨ ਹੈ। ਚੀਨ ਦੀ ਇਸ ਸਫਲਤਾ ਕਾਰਨ ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ ਵੀ ਇਸ ਤਕਨੀਕ 'ਤੇ ਖੋਜ ਕਰਨ ਲਈ ਮਜ਼ਬੂਰ ਹੋਏ ਹਨ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ : ਜਾਂਚ 'ਚ ਗੁਪਤਾ ਭਰਾਵਾਂ ਦੇ ਭ੍ਰਿਸ਼ਟਾਚਾਰ ਮਾਮਲੇ 'ਚ ਜ਼ੂਮਾ ਦੀ ਭੂਮਿਕਾ ਦੀ ਪੁਸ਼ਟੀ
ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਵਿਚ ਜੁਟਿਆ ਚੀਨ
ਚੀਨ ਨਕਲੀ ਸੂਰਜ ਦੀ ਮਦਦ ਨਾਲ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਨਿਊਕਲੀਅਰ ਫਿਊਜ਼ਨ ਦੌਰਾਨ ਅਸੀਮਤ ਊਰਜਾ ਛੱਡੀ ਜਾਂਦੀ ਹੈ ਅਤੇ ਚੀਨੀ ਸੂਰਜ ਵਿੱਚ ਵੀ ਇਹੀ ਤਕਨੀਕ ਵਰਤੀ ਗਈ ਹੈ। ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਪ੍ਰਕਿਰਿਆ ਰਾਹੀਂ ਇਨਸਾਨਾਂ ਨੂੰ ਸੂਰਜ ਤੋਂ ਮਿਲਦੀ ਗਰਮੀ ਅਤੇ ਰੌਸ਼ਨੀ ਮਿਲੇਗੀ। ਈਸਟ ਅਤੇ ਹੋਰ ਫਿਊਜ਼ਨ ਰਿਐਕਟਰਾਂ ਦੀ ਕਲਪਨਾ 1950 ਦੇ ਦਹਾਕੇ ਵਿੱਚ ਸੋਵੀਅਤ ਵਿਗਿਆਨੀਆਂ ਦੁਆਰਾ ਕੀਤੀ ਗਈ ਸੀ।
ਪੜ੍ਹੋ ਇਹ ਅਹਿਮ ਖਬਰ -ਯੂਕੇ: 15,000 ਦੇ ਕਰੀਬ ਡਰਾਈਵਰਾਂ ਨੂੰ ਫੋਨ ਵਰਤਦਿਆਂ ਕੈਮਰਿਆਂ ਨੇ ਫੜ੍ਹਿਆ
ਹੁਣ ਤੱਕ ਚੀਨ ਨੇ ਆਪਣਾ ਨਕਲੀ ਸੂਰਜ ਜਾਂ ਟੋਕਾਮਕ ਬਣਾਉਣ ਵਿੱਚ ਪਾਣੀ ਵਾਂਗ ਪੈਸਾ ਖਰਚ ਕੀਤਾ ਹੈ। ਟੋਕਾਮੈਕ ਇੱਕ ਅਜਿਹੀ ਸਥਾਪਨਾ ਹੈ ਜੋ ਪਲਾਜ਼ਮਾ ਵਿੱਚ ਹਾਈਡ੍ਰੋਜਨ ਆਈਸੋਟੋਪ ਨੂੰ ਉਬਾਲਣ ਲਈ ਉੱਚ ਤਾਪਮਾਨਾਂ ਦੀ ਵਰਤੋਂ ਕਰਦੀ ਹੈ। ਇਹ ਊਰਜਾ ਛੱਡਣ ਵਿੱਚ ਮਦਦ ਕਰਦਾ ਹੈ। ਰਿਪੋਰਟ ਮੁਤਾਬਕ ਇਸ ਦੀ ਸਫਲ ਵਰਤੋਂ ਦੇ ਨਤੀਜੇ ਵਜੋਂ ਬਹੁਤ ਘੱਟ ਈਂਧਨ ਦੀ ਵਰਤੋਂ ਹੋਵੇਗੀ ਅਤੇ ਲਗਭਗ 'ਜ਼ੀਰੋ' ਰੇਡੀਓਐਕਟਿਵ ਕਚਰਾ ਪੈਦਾ ਹੋਵੇਗਾ। ਇੰਸਟੀਚਿਊਟ ਆਫ ਪਲਾਜ਼ਮਾ ਫਿਜ਼ਿਕਸ ਦੇ ਡਿਪਟੀ ਡਾਇਰੈਕਟਰ ਸੇਂਟ ਯੁਨਤਾਓ ਨੇ ਕਿਹਾ ਕਿ ਅੱਜ ਤੋਂ ਪੰਜ ਸਾਲ ਬਾਅਦ ਅਸੀਂ ਆਪਣੇ ਫਿਊਜ਼ਨ ਰਿਐਕਟਰ ਦਾ ਨਿਰਮਾਣ ਸ਼ੁਰੂ ਕਰ ਦੇਵਾਂਗੇ, ਜਿਸ ਨੂੰ ਬਣਾਉਣ ਲਈ 10 ਸਾਲ ਹੋਰ ਲੱਗਣਗੇ। ਉਸ ਤੋਂ ਬਾਅਦ ਅਸੀਂ ਪਾਵਰ ਜਨਰੇਟਰ ਬਣਾਵਾਂਗੇ ਅਤੇ ਲਗਭਗ 2040 ਤੱਕ ਬਿਜਲੀ ਪੈਦਾ ਕਰਨਾ ਸ਼ੁਰੂ ਕਰ ਦੇਵਾਂਗੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਰੋਨਾ ਆਫ਼ਤ : ਸਥਿਤੀ ਨਾਲ ਨਜਿੱਠਣ ਲਈ PM ਮੌਰੀਸਨ ਨੇ ਰਾਸ਼ਟਰੀ ਕੈਬਨਿਟ ਨਾਲ ਕੀਤੀ ਮੁਲਾਕਾਤ
NEXT STORY