ਇੰਟਰਨੈਸ਼ਨਲ ਡੈਸਕ: ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਅਤੇ ਤਣਾਅ ਦੇ ਵਿਚਕਾਰ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟਾਂ ਅਨੁਸਾਰ ਸਾਊਦੀ ਅਰਬ ਨੇ ਈਰਾਨ 'ਤੇ ਗੁਪਤ ਫੌਜੀ ਹਮਲੇ ਕੀਤੇ ਸਨ, ਜਿਨ੍ਹਾਂ ਨੂੰ ਹੁਣ ਤੱਕ ਜਨਤਕ ਨਹੀਂ ਕੀਤਾ ਗਿਆ ਸੀ। ਇਹ ਪਹਿਲੀ ਵਾਰ ਮੰਨਿਆ ਜਾ ਰਿਹਾ ਹੈ ਜਦੋਂ ਸਾਊਦੀ ਅਰਬ ਨੇ ਸਿੱਧੇ ਤੌਰ 'ਤੇ ਈਰਾਨੀ ਜ਼ਮੀਨ 'ਤੇ ਕੋਈ ਫੌਜੀ ਕਾਰਵਾਈ ਕੀਤੀ ਹੈ।
ਪੱਛਮੀ ਅਧਿਕਾਰੀਆਂ ਅਤੇ ਈਰਾਨੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ ਮਾਰਚ ਦੇ ਅਖੀਰ ਵਿੱਚ ਸਾਊਦੀ ਏਅਰਫੋਰਸ ਨੇ ਈਰਾਨ ਵਿਰੁੱਧ ਕਈ ਜਵਾਬੀ ਹਮਲੇ ਕੀਤੇ ਸਨ। ਇਹ ਕਾਰਵਾਈ ਉਸ ਸਮੇਂ ਹੋਈ, ਜਦੋਂ ਈਰਾਨ ਲਗਾਤਾਰ ਖਾੜੀ ਦੇਸ਼ਾਂ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕਰ ਰਿਹਾ ਸੀ। ਹਾਲਾਂਕਿ ਸਾਊਦੀ ਅਰਬ ਨੇ ਜਨਤਕ ਤੌਰ 'ਤੇ ਹਮੇਸ਼ਾ ਤਣਾਅ ਘੱਟ ਕਰਨ ਅਤੇ ਖੇਤਰ ਵਿੱਚ ਸਥਿਰਤਾ ਬਣਾਈ ਰੱਖਣ ਦੀ ਗੱਲ ਕਹੀ ਹੈ, ਪਰ ਅੰਦਰੂਨੀ ਤੌਰ 'ਤੇ ਇਹ ਇੱਕ 'ਟਿੱਟ-ਫਾਰ-ਟੈਟ' (ਜੈਸੇ ਨੂੰ ਤੈਸਾ) ਵਾਲੀ ਜਵਾਬੀ ਕਾਰਵਾਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ : ਭਾਰਤੀਆਂ ਸਮੇਤ 10,000 ਵਿਦੇਸ਼ੀ ਵਿਦਿਆਰਥੀ ICE ਦੀ ਰਡਾਰ 'ਤੇ
ਫਰਵਰੀ ਮਹੀਨੇ ਵਿੱਚ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਹਮਲੇ ਸ਼ੁਰੂ ਕੀਤੇ, ਤਾਂ ਜਵਾਬ ਵਿੱਚ ਈਰਾਨ ਨੇ ਸਾਰੇ ਛੇ ਖਾੜੀ ਦੇਸ਼ਾਂ ਦੇ ਹਵਾਈ ਅੱਡਿਆਂ, ਤੇਲ ਠਿਕਾਣਿਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਸੀ। ਈਰਾਨ ਨੇ ਹੋਰਮੁਜ਼ ਸਟ੍ਰੇਟ ਨੂੰ ਵੀ ਬੰਦ ਕਰ ਦਿੱਤਾ ਸੀ, ਜਿਸ ਨਾਲ ਗਲੋਬਲ ਤੇਲ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਰਿਪੋਰਟਾਂ ਅਨੁਸਾਰ ਸਾਊਦੀ ਦੇ ਨਾਲ-ਨਾਲ ਸੰਯੁਕਤ ਅਰਬ ਅਮੀਰਾਤ (UAE) ਨੇ ਵੀ ਈਰਾਨ 'ਤੇ ਫੌਜੀ ਹਮਲੇ ਕੀਤੇ ਸਨ, ਪਰ ਯੂ.ਏ.ਈ. ਦਾ ਰੁਖ਼ ਸਾਊਦੀ ਨਾਲੋਂ ਜ਼ਿਆਦਾ ਹਮਲਾਵਰ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੂੰ ਲੱਗਿਆ 83,000,000,000,000 ਦਾ ਚੂਨਾ! ਈਰਾਨ ਨਾਲ ਜੰਗ ਪੈ ਰਹੀ ਹੈ ਬੇਹੱਦ ਮਹਿੰਗੀ
ਹਮਲਿਆਂ ਤੋਂ ਬਾਅਦ ਸਾਊਦੀ ਅਰਬ ਨੇ ਈਰਾਨ ਨੂੰ ਸਖ਼ਤ ਸੰਦੇਸ਼ ਭੇਜਿਆ ਸੀ ਕਿ ਜੇਕਰ ਹਮਲੇ ਨਾ ਰੁਕੇ ਤਾਂ ਹੋਰ ਵੀ ਵੱਡੀ ਕਾਰਵਾਈ ਕੀਤੀ ਜਾਵੇਗੀ। ਮਾਰਚ ਦੇ ਅਖੀਰਲੇ ਹਫ਼ਤੇ ਵਿੱਚ ਸਾਊਦੀ 'ਤੇ 100 ਤੋਂ ਵੱਧ ਹਮਲੇ ਹੋਏ ਸਨ। ਇਸ ਸੰਕਟ ਦੌਰਾਨ ਪਾਕਿਸਤਾਨ ਵੀ ਸਰਗਰਮ ਨਜ਼ਰ ਆਇਆ। ਜਦੋਂ ਸਾਊਦੀ ਅਰਬ ਨੂੰ ਮੁੜ ਹਮਲਿਆਂ ਦਾ ਖ਼ਤਰਾ ਮਹਿਸੂਸ ਹੋਇਆ, ਤਾਂ ਪਾਕਿਸਤਾਨ ਨੇ ਆਪਣੇ ਲੜਾਕੂ ਜਹਾਜ਼ ਤਾਇਨਾਤ ਕਰਕੇ ਸਾਊਦੀ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਸੰਜਮ ਵਰਤਣ ਦੀ ਅਪੀਲ ਕੀਤੀ। ਸਾਊਦੀ ਅਰਬ ਅਤੇ ਈਰਾਨ ਵਿਚਾਲੇ 2023 ਵਿੱਚ ਰਿਸ਼ਤੇ ਸੁਧਰੇ ਸਨ, ਪਰ ਮੌਜੂਦਾ ਜੰਗ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਅਵਿਸ਼ਵਾਸ ਅਜੇ ਵੀ ਬਹੁਤ ਡੂੰਘਾ ਹੈ। ਮਾਹਿਰਾਂ ਅਨੁਸਾਰ ਦੋਵੇਂ ਦੇਸ਼ ਫਿਲਹਾਲ ਇੱਕ ਵੱਡੀ ਖੁੱਲ੍ਹੀ ਜੰਗ ਤੋਂ ਬਚਣਾ ਚਾਹੁੰਦੇ ਹਨ, ਪਰ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਸਾਊਦੀ ਅਰਬ, ਜੋ ਲੰਬੇ ਸਮੇਂ ਤੋਂ ਆਪਣੀ ਸੁਰੱਖਿਆ ਲਈ ਅਮਰੀਕਾ 'ਤੇ ਨਿਰਭਰ ਸੀ, ਹੁਣ ਖੁਦ ਹਮਲਾਵਰ ਰੁਖ਼ ਅਪਣਾ ਰਿਹਾ ਹੈ ਕਿਉਂਕਿ ਲਗਭਗ 40 ਦਿਨ ਤੱਕ ਚੱਲੀ ਜੰਗ ਵਿਚ ਈਰਾਨੀ ਮਿਜ਼ਾਈਲਾਂ ਕਈ ਵਾਰ ਅਮਰੀਕੀ ਸੁਰੱਖਿਆ ਘੇਰੇ ਨੂੰ ਵੀ ਪਾਰ ਕਰਨ ਵਿੱਚ ਸਫਲ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਰਾਨ ਨੇ ਕੁਵੈਤ ਦੇ ਬੁਬੀਆਨ ਟਾਪੂ 'ਤੇ ਭੇਜੀ ਫੌਜ ! ਤਣਾਅ ਵਿਚਾਲੇ IRGC 'ਤੇ ਲੱਗਾ ਵੱਡਾ ਇਲਜ਼ਾਮ
NEXT STORY