ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਅਦਾਲਤ ਨੇ ਕੀਨਿਆ ਦੀ ਇੱਕ ਔਰਤ ਨੂੰ ਬਿਨਾਂ ਵਿਆਹ ਦੇ ਮਾਂ ਬਣਨ 'ਤੇ 100 ਕੋਹੜੇ ਮਾਰਨ ਦੀ ਸਖ਼ਤ ਸਜ਼ਾ ਸੁਣਾਈ ਹੈ।
ਪਿਛਲੇ ਮਹੀਨੇ ਆਇਆ ਇਹ ਅਦਾਲਤੀ ਫ਼ੈਸਲਾ ਇਸ ਖਾੜੀ ਦੇਸ਼ 'ਚ ਇੱਕ ਦਹਾਕੇ ਤੋਂ ਚੱਲ ਰਹੇ ਸਮਾਜਿਕ ਅਤੇ ਕਾਨੂੰਨੀ ਸੁਧਾਰਾਂ ਦੇ ਦਾਅਵਿਆਂ ਦੀ ਅਸਲ ਸੀਮਾ ਨੂੰ ਉਜਾਗਰ ਕਰਦਾ ਹੈ। ਸਾਊਦੀ ਅਰਬ 'ਚ ਬਿਨਾਂ ਵਿਆਹ ਤੋਂ ਔਰਤਾਂ ਦਾ ਗਰਭਵਤੀ ਹੋਣਾ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ, ਜਿਸ ਲਈ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ- ਸੋਨੀਆ ਗਾਂਧੀ ਨੇ 1975 ਦੀ ਐਮਰਜੈਂਸੀ ਨੂੰ ਮੰਨਿਆ 'ਗ਼ਲਤੀ' ! ਆਤਮਕਥਾ 'ਚ ਕੀਤੇ ਕਈ ਵੱਡੇ ਖ਼ੁਲਾਸੇ
ਪੀੜਤ ਮਹਿਲਾ ਦੀ ਪਛਾਣ ਐਸਟਰ ਵਾਂਜਾ ਮੁਥੋਨੀ ਵਜੋਂ ਹੋਈ ਹੈ। ਉਹ ਉਨ੍ਹਾਂ ਹਜ਼ਾਰਾਂ ਪੂਰਬੀ ਅਫ਼ਰੀਕੀ ਘਰੇਲੂ ਕਾਮਿਆਂ 'ਚੋਂ ਇੱਕ ਹੈ, ਜੋ ਸਾਊਦੀ ਅਰਬ 'ਚ ਘਰਾਂ ਦੀ ਦੇਖਭਾਲ ਅਤੇ ਬੱਚਿਆਂ ਨੂੰ ਸੰਭਾਲਣ ਦੇ ਕੰਮ ਲਈ ਇੱਥੇ ਆਉਂਦੀਆਂ ਹਨ। ਗਰਭਵਤੀ ਹੋਣ 'ਤੇ ਇਹ ਔਰਤਾਂ ਭਾਰੀ ਨੌਕਰਸ਼ਾਹੀ ਅਤੇ ਕਾਨੂੰਨੀ ਜਾਲ ਵਿੱਚ ਫ਼ਸ ਜਾਂਦੀਆਂ ਹਨ।
ਸਾਊਦੀ ਅਰਬ 'ਚ ਅਜਿਹੇ ਮਾਮਲਿਆਂ 'ਚ ਕਾਨੂੰਨ ਇਸ ਕਦਰ ਸਖ਼ਤ ਹਨ ਕਿ ਸਾਊਦੀ ਅਰਬ 'ਚ ਬਿਨਾਂ ਵਿਆਹ ਮਾਂ ਬਣਨ ਵਾਲੀਆਂ ਔਰਤਾਂ ਦੇ ਬੱਚਿਆਂ ਨੂੰ ਜਨਮ ਸਰਟੀਫਿਕੇਟ ਤੱਕ ਨਹੀਂ ਦਿੱਤੇ ਜਾਂਦੇ, ਜਿਸ ਨਾਲ ਉਨ੍ਹਾਂ ਦਾ ਭਵਿੱਖ ਵੀ ਖ਼ਤਰੇ ਵਿੱਚ ਪੈ ਜਾਂਦਾ ਹੈ।
ਇਹ ਵੀ ਪੜ੍ਹੋ- US 'ਚ 'ਹਾਈਜੈਕ' ਹੋ ਗਿਆ ਯਾਤਰੀਆਂ ਨਾਲ ਭਰਿਆ ਜਹਾਜ਼ ! ਕਾਲੇ ਕੱਪੜੇ ਪਾਏ ਨੌਜਵਾਨ ਨੇ ਹਵਾ ਵਿਚਾਲੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਪੇਨ 'ਚ 14 ਸਾਲਾਂ ਬਾਅਦ ਆਮ ਹੜਤਾਲ, ਰਿਹਾਇਸ਼ੀ ਸੰਕਟ ਨੂੰ ਲੈ ਕੇ ਸਰਕਾਰ 'ਤੇ ਵਧਿਆ ਦਬਾਅ
NEXT STORY