ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਿਊਯਾਰਕ ਤੋਂ ਨਿਊ ਓਰਲੀਨਜ਼ ਜਾ ਰਹੀ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ 2174 'ਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ 34 ਸਾਲਾ ਯਾਤਰੀ ਨੇ ਆਪਣੇ ਕੋਲ ਬੰਬ ਹੋਣ ਦਾ ਦਾਅਵਾ ਕਰਦਿਆਂ ਕੌਕਪਿਟ 'ਚ ਵੜਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੇ ਤੁਰੰਤ ਬਾਅਦ ਪਾਇਲਟਾਂ ਨੇ ਏਅਰ ਟ੍ਰੈਫਿਕ ਕੰਟਰੋਲ (ATC) ਨੂੰ ਹਾਈਜੈਕਿੰਗ ਅਤੇ 'ਲੈਵਲ 4' ਖ਼ਤਰੇ ਦਾ ਐਮਰਜੈਂਸੀ ਅਲਰਟ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਬੋਇੰਗ 737 ਜਹਾਜ਼ ਨੇ ਸੋਮਵਾਰ ਰਾਤ ਲਗਭਗ 9:26 ਵਜੇ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ਤੋਂ 46 ਯਾਤਰੀਆਂ ਅਤੇ 6 ਕ੍ਰੂ ਮੈਂਬਰਾਂ ਨਾਲ ਉਡਾਣ ਭਰੀ ਸੀ। ਯਾਤਰਾ ਦੌਰਾਨ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਨੌਜਵਾਨ ਨੇ ਅਚਾਨਕ ਬੰਬ ਹੋਣ ਦੀ ਧਮਕੀ ਦਿੱਤੀ ਅਤੇ ਕੌਕਪਿਟ ਵੱਲ ਵਧਣ ਲੱਗਾ। ਕ੍ਰੂ ਮੈਂਬਰਾਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਨੌਜਵਾਨ ਨੂੰ ਸ਼ਾਂਤ ਕੀਤਾ ਅਤੇ ਸਮਝਾ ਕੇ ਜਹਾਜ਼ ਦੇ ਪਿਛਲੇ ਹਿੱਸੇ ਵੱਲ ਲੈ ਗਏ, ਜਿਸ ਨਾਲ ਪਾਇਲਟ ਕੌਕਪਿਟ ਅੰਦਰ ਸੁਰੱਖਿਅਤ ਰਹੇ।
ਇਹ ਵੀ ਪੜ੍ਹੋ- ਭਾਰਤ ਨਾਲ ਇੰਨੀ ਨਫ਼ਰਤ..?, ਬੰਗਲਾਦੇਸ਼ੀ ਝੁੱਗ-ਬਸਤੀਆਂ ਨੂੰ 'ਨਵੀਂ ਦਿੱਲੀ' ਦੱਸ ਕੇ ਬਦਨਾਮ ਕਰ ਰਹੇ ਵਲੌਗਰ
ਜਹਾਜ਼ ਰਾਤ 11:07 ਵਜੇ ਨਿਊ ਓਰਲੀਨਜ਼ ਵਿਖੇ ਸੁਰੱਖਿਅਤ ਲੈਂਡ ਕਰ ਗਿਆ, ਜਿੱਥੇ ਪੁਲਸ ਅਤੇ ਸੁਰੱਖਿਆ ਬਲਾਂ ਨੇ ਜਹਾਜ਼ ਅੰਦਰ ਦਾਖ਼ਲ ਹੋ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ 34 ਸਾਲਾ ਰੋਨੀ ਅਲੇਕਜ਼ੈਂਡਰ ਗੋਮੇਜ਼-ਅਲਬਰਟੋ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਦਿਮਾਗੀ ਤੌਰ 'ਤੇ ਬੀਮਾਰ ਹੈ। ਫਿਲਹਾਲ ਪੁਲਸ ਨੇ ਮੁਲਜ਼ਮ ਖ਼ਿਲਾਫ਼ ਦਹਿਸ਼ਤ ਫੈਲਾਉਣ ਅਤੇ ਅੱਤਵਾਦੀ ਧਮਕੀਆਂ ਦੇਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਡਿਪੋਰਟ ਹੋਣਗੇ 18,000 ਭਾਰਤੀ ! ਚੋਣਾਂ 'ਚ ਹਾਰ ਮਗਰੋਂ ਟਰੰਪ ਕੱਢਣ ਲੱਗੇ 'ਭੜਾਸ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੰਦਰਮਾ ’ਤੇ ਪਹਿਲਾ ਮਾਨਵ ਬੇਸ ਬਣਾਉਣ ਦੀ ਯੋਜਨਾ ’ਤੇ ਕੰਮ ਸ਼ੁਰੂ
NEXT STORY