ਨਿਊਜਰਸੀ— ਨਿਊਜਰਸੀ ਦੇ ਹਾਈਵੇਅ 'ਤੇ ਇਕ ਸਕੂਲ ਬੱਸ ਅਤੇ ਡੰਪ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਟੱਕਰ ਕਾਰਨ ਇਕ ਵਿਦਿਆਰਥਣ ਅਤੇ ਇਕ ਅਧਿਆਪਕ ਦੀ ਮੌਤ ਹੋ ਗਈ, ਜਦਕਿ 43 ਵਿਦਿਆਰਥੀ ਅਤੇ ਅਧਿਆਪਕ ਜ਼ਖਮੀ ਹੋ ਗਏ। ਇਹ ਹਾਦਸਾ ਵੀਰਵਾਰ ਨੂੰ ਨਿਊਜਰਸੀ ਦੇ ਮਾਊਂਟ ਓਲਾਈਵ ਟਾਊਨਸ਼ਿਪ 'ਤੇ ਅੰਤਰਰਾਜੀ-80 'ਤੇ ਵਾਪਰਿਆ। ਪੁਲਸ ਦਾ ਕਹਿਣਾ ਹੈ ਕਿ ਹਾਦਸੇ 'ਚ ਗੰਭੀਰ ਜ਼ਖਮੀ ਵਿਦਿਆਰਥੀ ਅਤੇ ਅਧਿਆਪਕਾ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।
ਟਰੱਕ ਦਾ ਡਰਾਈਵਰ ਵੀ ਜ਼ਖਮੀ ਹੋਇਆ, ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਪੁਲਸ ਵਲੋਂ ਮ੍ਰਿਤਕ ਅਧਿਆਪਕ ਦੀ ਪਛਾਣ ਕਰ ਲਈ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਅਧਿਆਪਕ ਦੀ ਪਛਾਣ 51 ਸਾਲਾ ਜੈਨੀਫਰ ਵਿਲੀਅਮਸਨ ਵਜੋਂ ਹੋਈ ਹੈ। ਇਸ ਟੱਕਰ ਤੋਂ ਬਾਅਦ ਬੱਸ ਸੜਕ ਦੇ ਕੰਢੇ ਪਲਟ ਗਈ, ਜਦਕਿ ਲਾਲ ਰੰਗ ਦਾ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਈਸਟ ਬਰੂਕ ਮਿਡਲ ਸਕੂਲ ਦੀ ਬੱਸ 38 ਬੱਚਿਆਂ ਜਿਨ੍ਹਾਂ 'ਚ 7 ਬਾਲਗ ਸਵਾਰ ਸਨ। ਇਹ ਬੱਸ ਟਰਿੱਪ 'ਤੇ ਜਾ ਰਹੀ ਸੀ ਕਿ ਵਾਟਰੂਲ ਪਿੰਡ ਨੇੜੇ ਹਾਦਸੇ ਦੀ ਸ਼ਿਕਾਰ ਹੋ ਗਈ, ਇਹ ਹਾਦਸਾ ਵੀਰਵਾਰ ਦੀ ਸਵੇਰ ਨੂੰ ਵਾਪਰਿਆ। ਪੁਲਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਕਰਨ ਪਟੇਲ ਦੀ ਇਹ 'ਦੀਵਾਲੀ ਹੋਵੇਗੀ ਬੇਬੀਵਾਲੀ', ਇਸ ਅੰਦਾਜ਼ 'ਚ ਦਿੱਤੀ ਖੁਸ਼ਖਬਰੀ
NEXT STORY