ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਨਵੇਂ ਪ੍ਰਕਾਸ਼ਿਤ ਕੀਤੇ ਗਏ ਅੰਕੜਿਆਂ ਅਨੁਸਾਰ ਇੱਥੇ ਵਧੇਰੇ ਡਰਾਈਵਰ ਟ੍ਰੈਫਿਕ ਘਟਾਉਣ ਲਈ ਵਾਹਨਾਂ ਨੂੰ ਰਾਖਵੀਆਂ ਕੀਤੀਆਂ ਲੇਨਾਂ ਵਿੱਚ ਚਲਾ ਕੇ ਕਾਨੂੰਨ ਨੂੰ ਤੋੜ ਰਹੇ ਹਨ। ਜਿਸ ਦੇ ਸਿੱਟੇ ਵਜੋਂ ਉਹਨਾਂ ਨੂੰ ਭਾਰੀ ਜੁਰਮਾਨੇ ਦਾ ਭੁਗਤਾਨ ਕਰਨਾ ਪੈਂਦਾ ਹੈ।
ਇਸ ਸੰਬੰਧੀ ਅੰਕੜਿਆਂ ਅਨੁਸਾਰ ਵਾਹਨ ਚਾਲਕਾਂ ਨੇ ਕੋਵਿਡ ਤਾਲਾਬੰਦੀ ਤੋਂ ਪਹਿਲਾਂ 2019 ਵਿੱਚ ਗਲਾਸਗੋ, ਐਡਿਨਬਰਾ ਅਤੇ ਏਬਰਡੀਨ ਵਿੱਚ ਬੱਸ ਲੇਨਾਂ ਵਿੱਚ ਆਉਣ ਲਈ 5.47 ਮਿਲੀਅਨ ਪੌਂਡ ਦਾ ਜੁਰਮਾਨਾ ਅਦਾ ਕੀਤਾ ਹੈ ਅਤੇ ਇਹ ਰਕਮ 2018 ਵਿੱਚ 4.47 ਮਿਲੀਅਨ ਦੇ ਕਰੀਬ ਦਰਜ ਕੀਤੀ ਗਈ ਸੀ। ਜ਼ਿਆਦਾਤਰ ਬੱਸ ਲੇਨ ਦੇ ਜੁਰਮਾਨੇ ਗਲਾਸਗੋ ਵਿੱਚ ਲਗਾਏ ਗਏ ਸਨ, ਜਿਥੇ 18 ਕੈਮਰਿਆਂ ਨਾਲ ਇਹਨਾਂ ਦੀ ਰਾਸ਼ੀ 2.87 ਮਿਲੀਅਨ ਪੌਂਡ ਤੋਂ 3.41 ਮਿਲੀਅਨ ਪੌਂਡ ਤੱਕ ਵੱਧ ਗਈ ਹੈ। ਜਦਕਿ ਐਡਿਨਬਰਾ ਵਿੱਚ 15 ਕੈਮਰੇ ਹਨ ਅਤੇ ਇੱਥੇ 788,522 ਪੌਂਡ ਤੋਂ ਲੈ ਕੇ 1.35 ਮਿਲੀਅਨ ਪੌਂਡ ਦਾ ਵਾਧਾ ਦਰਜ਼ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤ ਨਾਲ ਮਿਲ ਕੇ ਅਮਰੀਕਾ ਅਤੇ ਇੰਗਲੈਂਡ ਦੀਆਂ ਕੰਪਨੀਆਂ ਕੋਰੋਨਾ ਵੈਕਸੀਨ ਬਣਾਉਣ ਲਈ ਤਿਆਰ
ਇਸ ਦੇ ਉਲਟ ਏਬਰਡੀਨ ਵਿੱਚ 14 ਕੈਮਰਿਆਂ ਨਾਲ ਜੁਰਮਾਨੇ 9 779,887 ਤੋਂ ਘਟ ਕੇ 708,922 ਹੋ ਗਏ ਹਨ। ਹਾਲਾਂਕਿ ਪਹਿਲਾਂ ਪ੍ਰਕਾਸ਼ਿਤ ਐਡਿਨਬਰਾ ਸਿਟੀ ਕੌਂਸਲ ਦੇ ਅੰਕੜੇ ਦਰਸਾਉਂਦੇ ਹਨ ਕਿ ਫਰਵਰੀ 2020 ਤੱਕ ਸਿਰਫ ਅੱਠ ਮਹੀਨਿਆਂ ਵਿੱਚ ਜੁਰਮਾਨਿਆਂ ਦੀ ਰਾਸ਼ੀ 297,000 ਤੱਕ ਪਹੁੰਚ ਗਈ ਸੀ। ਯੂਕੇ ਵਿੱਚ 2 ਹਜ਼ਾਰ ਡਰਾਈਵਰਾਂ ਦੇ ਇੱਕ ਸਰਵੇਖਣ ਨੇ ਦੱਸਿਆ ਹੈ ਕਿ ਇੱਕ ਤਿਹਾਈ ਤੋਂ ਵੱਧ ਜੁਰਮਾਨਿਆਂ ਲਈ ਅਪੀਲ ਵੀ ਕੀਤੀ ਗਈ ਸੀ। ਗਲਾਸਗੋ ਵਿੱਚ ਹੋਏ 115,534 ਜੁਰਮਾਨਿਆਂ ਵਿਚੋਂ 9,555, ਐਡਿਨਬਰਾ ਵਿੱਚ 49,620 ਵਿੱਚੋਂ 46 ਅਤੇ ਏਬਰਡੀਨ ਵਿੱਚ 23,871 ਵਿੱਚੋਂ 4,221 ਅਪੀਲਾਂ ਕੀਤੀਆਂ ਗਈਆਂ ਸਨ।
ਭਾਰਤ ਨਾਲ ਮਿਲ ਕੇ ਅਮਰੀਕਾ ਅਤੇ ਇੰਗਲੈਂਡ ਦੀਆਂ ਕੰਪਨੀਆਂ ਕੋਰੋਨਾ ਵੈਕਸੀਨ ਬਣਾਉਣ ਲਈ ਤਿਆਰ
NEXT STORY