ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੀ ਸਰਕਾਰ ਵੱਲੋਂ ਇੰਗਲੈਂਡ ਦੇ ਕੁਝ ਖੇਤਰਾਂ ’ਚ ਫੈਲ ਰਹੇ ਭਾਰਤੀ ਕੋਰੋਨਾ ਵਾਇਰਸ ਵੈਰੀਐਂਟ ਤੋਂ ਸੁਰੱਖਿਆ ਲਈ ਸੋਮਵਾਰ ਤੋਂ ਉਨ੍ਹਾਂ ਖੇਤਰਾਂ ’ਚ ਅਸਥਾਈ ਤੌਰ ’ਤੇ ਯਾਤਰਾ ਦੀ ਪਾਬੰਦੀ ਲਗਾਈ ਜਾ ਰਹੀ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਗਲਾਸਗੋ ’ਚ ਘੱਟੋ-ਘੱਟ ਇੱਕ ਹੋਰ ਹਫਤੇ ਲਈ ਪੱਧਰ 3 ਦੀਆਂ ਤਾਲਾਬੰਦੀ ਪਾਬੰਦੀਆਂ ਜਾਰੀ ਰਹਿਣਗੀਆਂ। ਸਕਾਟਲੈਂਡ ’ਚ ਨਵੇਂ ਕੇਸ 25 ਫੀਸਦੀ ਵਧ ਗਏ ਹਨ। ਪਿਛਲੇ ਹਫ਼ਤੇ ’ਚ 25 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ। ਸਕਾਟਲੈਂਡ ਵੱਲੋਂ ਇਨ੍ਹਾਂ ਪਾਬੰਦੀਆਂ ਤਹਿਤ ਇੰਗਲੈਂਡ ਦੇ ਬੈਡਫੋਰਡ, ਬੋਲਟਨ, ਬਲੈਕਬਰਨ ਦੇ ਨਾਲ ਡਾਰਵਿਨ ਆਦਿ ਖੇਤਰਾਂ ਲਈ ਯਾਤਰਾ ਪਾਬੰਦੀਆਂ ਦਾ ਐਲਾਨ ਕੀਤਾ ਹੈ।
ਕੋਰੋਨਾ ਅੰਕੜਿਆਂ ਅਨੁਸਾਰ ਇੰਗਲੈਂਡ ਦੇ ਵਿਸ਼ੇਸ਼ ਤੌਰ ’ਤੇ ਤਿੰਨ ਖੇਤਰਾਂ ਬੈਡਫੋਰਡ, ਬੋਲਟਨ ਅਤੇ ਡਾਰਵਿਨ ਦੇ ਨਾਲ ਬਲੈਕਬਰਨ ’ਚ ਭਾਰਤੀ ਵਾਇਰਸ ਦਾ ਪ੍ਰਕੋਪ ਫੈਲਿਆ ਹੋਇਆ ਹੈ। ਇਸ ਲਈ ਸੋਮਵਾਰ ਤੋਂ ਬਾਅਦ ਸਕਾਟਲੈਂਡ ਤੇ ਇੰਗਲੈਂਡ ਦੇ ਇਨ੍ਹਾਂ ਤਿੰਨ ਸਥਾਨਕ ਅਥਾਰਟੀ ਖੇਤਰਾਂ ਵਿਚਕਾਰ ਯਾਤਰਾ ਕਰਨ ’ਤੇ ਅਸਥਾਈ ਤੌਰ ’ਤੇ ਯਾਤਰਾ ਪਾਬੰਦੀਆਂ ਹਨ, ਜਿਸ ਕਰਕੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਕਿਸੇ ਹੋਰ ਕੰਮ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ।
ਕੋਰੋਨਾ ਆਫ਼ਤ ਦੌਰਾਨ ਪ੍ਰਿੰਸ ਹੈਰੀ ਤੇ ਮੇਘਨ ਭਾਰਤ ’ਚ ਖੋਲ੍ਹਣਗੇ ਰਾਹਤ ਕੇਂਦਰ
NEXT STORY