ਮੁੰਬਈ– ਸਕਾਟਲੈਂਡ ਦੇ ਸਲਾਮੀ ਬੱਲੇਬਾਜ਼ ਜਾਰਜ ਮੁਨਸੇ ਨੂੰ ਇੱਥੇ ਨੇਪਾਲ ਵਿਰੁੱਧ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਗਰੁੱਪ-ਸੀ ਮੈਚ ਦੌਰਾਨ ਵਿਗਿਆਪਨ ਬੋਰਡ ’ਤੇ ਆਪਣਾ ਹੈਲਮੇਟ ਸੁੱਟਣ ਲਈ ਫਿੱਟਕਾਰ ਲਾਈ ਗਈ ਹੈ ਤੇ ਇਕ ਡਿਮੈਰਿਟ ਅੰਕ ਦਿੱਤਾ ਗਿਆ ਹੈ।
ਇਹ ਘਟਨਾ ਸਕਾਟਲੈਂਡ ਦੀ ਪਾਰੀ ਦੇ 10ਵੇਂ ਓਵਰ ਦੇ ਖਤਮ ਹੋਣ ’ਤੇ ਹੋਈ ਜਦੋਂ ਮੁਨਸੇ ਨੇ ਆਊਟ ਹੋਣ ਤੋਂ ਬਾਅਦ ਡਰੈਸਿੰਗ ਰੂਮ ’ਚ ਵਾਪਸ ਜਾਂਦੇ ਸਮੇਂ ਆਪਣਾ ਹੈਲਮੇਟ ਵਿਗਿਆਪਨ ਬੋਰਡ ’ਤੇ ਸੁੱਟ ਦਿੱਤਾ। ਮੁਨਸੇ ਨੇ ਅਪਰਾਧ ਤੇ ਸਜ਼ਾ ਸਵੀਕਾਰ ਕਰ ਲਈ ਜੋ ਆਈ. ਸੀ. ਸੀ. ਮੈਚ ਰੈਫਰੀ ਦੇ ਕੌਮਾਂਤਰੀ ਪੈਨਲ ਦੇ ਡੇਵਿਡ ਗਿਲਬਰਟ ਨੇ ਪ੍ਰਸਤਾਵਿਤ ਕੀਤੀ ਸੀ, ਜਿਸ ਕਾਰਨ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ।
ਪੈਰਾਲੰਪਿਕ ਖੇਡਾਂ ’ਚ ਇਕ ਦਹਾਕੇ ਬਾਅਦ ਹੋਵੇਗੀ ਰੂਸੀ ਝੰਡੇ ਤੇ ਰਾਸ਼ਟਰੀ ਗੀਤ ਦੀ ਵਾਪਸੀ
NEXT STORY