ਕਰਾਚੀ – ਪਾਕਿਸਤਾਨ ਦੇ ਹਿੰਗਲਾਜ ਮਾਤਾ ਮੰਦਰ ਵਿਚ ਹੋਰਨਾਂ ਮੰਦਰਾਂ ਨਾਲੋਂ ਸਭ ਤੋਂ ਜ਼ਿਆਦਾ ਭੀੜ ਹੁੰਦੀ ਹੈ। ਇਸ ਮੰਦਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਦੁਨੀਆ ਦੇ 51 ਸ਼ਕਤੀਪੀਠਾਂ ਵਿਚੋਂ ਇਕ ਹੈ। ਹਿੰਗਲਾਜ ਮੰਦਰ ਜਿਸ ਖੇਤਰ ਵਿਚ ਹੈ, ਉਹ ਪਾਕਿਸਤਾਨ ਦੇ ਸਭ ਤੋਂ ਵੱਡੇ ਹਿੰਦੂ ਬਹੁ-ਗਿਣਤੀ ਵਾਲੇ ਇਲਾਕਿਆਂ ਵਿਚੋਂ ਇਕ ਹੈ। ਚੇਤ ਦੇ ਨਰਾਤਿਆਂ ਦੌਰਾਨ ਇਥੇ ਸ਼ਾਨਦਾਰ ਮੇਲਾ ਵੀ ਲੱਗਦਾ ਹੈ ਅਤੇ ਮਾਤਾ ਦੇ ਦਰਸ਼ਨਾਂ ਲਈ ਭਾਰੀ ਭੀੜ ਲੱਗਦੀ ਹੈ।
ਨਰਾਤਿਆਂ ਦੇ ਦਿਨਾਂ ਵਿਚ ਵੀ ਇਸ ਮੰਦਰ ਵਿਚ ਹਿੰਦੂ-ਮੁਸਲਮਾਨ ਦਾ ਕੋਈ ਫਰਕ ਦੇਖਣ ਨੂੰ ਨਹੀਂ ਮਿਲਦਾ ਹੈ। ਕਈ ਵਾਰ ਪੁਜਾਰੀ-ਸੇਵਕ ਮੁਸਲਮਾਨੀ ਟੋਪੀ ਪਹਿਨੇ ਹੋਏ ਦਿਖਾਈ ਦਿੰਦੇ ਹਨ। ਉਥੇ ਹੀ ਮੁਸਲਮਾਨ ਭਰਾ ਦੇਵੀ ਮਾਤਾ ਦੀ ਪੂਜਾ ਦੌਰਾਨ ਨਾਲ ਖੜੇ ਹੋਏ ਮਿਲਦੇ ਹਨ। ਇਨ੍ਹਾਂ ਵਿਚੋਂ ਵਧੇਰੇ ਬਲੋਚਿਸਤਾਨ-ਸਿੰਧ ਦੇ ਲੋਕ ਹੁੰਦੇ ਹਨ। ਹਿੰਗਲਾਜ ਮੰਦਰ ਨੂੰ ਮੁਸਲਮਾਨ ‘ਨਾਨੀ ਬੀਬੀ ਦੀ ਹਜ’ ਜਾਂ ਪੀਰਗਾਹ ਵਜੋਂ ਮੰਨਦੇ ਹਨ, ਇਸ ਲਈ ਪੀਰਗਾਹ ’ਤੇ ਅਫਗਾਨਿਸਤਾਨ ਅਤੇ ਈਰਾਨ ਦੇ ਲੋਕ ਵੀ ਇਸ ਮੰਦਰ ਵਿਚ ਦਰਸ਼ਨਾਂ ਲਈ ਆਉਂਦੇ ਹਨ।
ਨਿਊਯਾਰਕ ਸਟੇਟ ਸੈਨੇਟ 'ਚ 1984 ਸਿੱਖ ਨਸਲਕੁਸ਼ੀ ਸਬੰਧੀ ਮਤਾ ਪਾਸ
NEXT STORY