ਕਾਹਿਰਾ— ਮਿਸਰ 'ਚ ਸੁਰੱਖਿਆ ਬਲਾਂ ਨੇ ਹਾਲ ਦੇ ਹਮਲਿਆਂ 'ਚ ਸ਼ਾਮਲ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਦੇ ਇਕ ਅੱਤਵਾਦੀ ਨੂੰ ਉੱਤਰੀ ਸਿਨਾਈ 'ਚ ਮਾਰ ਸੁੱਟਣ ਦਾ ਦਾਅਵਾ ਕੀਤਾ ਹੈ। ਗ੍ਰਹਿ ਮੰਤਰਾਲੇ ਮੁਤਾਬਕ ਸੁਰੱਖਿਆ ਬਲਾਂ ਨੇ ਉੱਤਰੀ ਸਿਨਾਈ ਦੇ ਐਰਿਸ਼ ਖੇਤਰ 'ਚ ਇਕ ਉਸਾਰੀ ਅਧਿਨ ਬਿਲਡਿੰਗ 'ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਗੁੱਪਤ ਸੂਚਨਾ ਤੋਂ ਬਾਅਦ ਛਾਪੇਮਾਰੀ ਕੀਤੀ ਅਤੇ ਫਿਰ ਮੁਕਾਬਲੇ 'ਚ ਇਕ ਅੱਤਵਾਦੀ ਨੂੰ ਮਾਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਮਾਰੇ ਗਏ ਅੱਤਵਾਦੀ ਦਾ ਨਾਂ ਅਹਿਮਦ ਹਸਨ ਅਲ ਨਾਸ਼ੂ ਉਰਫ ਘੰਡੁਰ ਅਲ ਮਸਰੀ ਸੀ। ਮਸਰੀ ਮਿਸਰ 'ਚ ਹੋਏ ਕਈ ਅੱਤਵਾਦੀ ਘਟਨਾਵਾਂ 'ਚ ਸ਼ਾਮਲ ਸੀ। ਮਿਸਰ 'ਚ ਇਸ ਮਹੀਨੇ ਦੋ ਆਤਮਘਾਤੀ ਕਾਰ ਬੰਬ ਹਮਲਿਆਂ 'ਚ 23 ਫੌਜੀਆਂ ਦੀ ਮੌਤ ਹੋ ਗਈ ਸੀ।
ਵਿਦੇਸ਼ਾਂ 'ਚ ਸਿੱਖ ਧਰਮ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਆਯੋਜਿਤ ਕਰਵਾਇਆ ਗਿਆ 10ਵਾਂ ਸਾਲਾਨਾ ਸਮਾਗਮ
NEXT STORY