ਇਸਲਾਮਾਬਾਦ- ਭਾਰਤ ਦੇ ਖ਼ਿਲਾਫ਼ ਦੁਬਈ ਦੇ ਮੈਦਾਨ 'ਤੇ ਟੀ-20 ਵਰਲਡ ਕੱਪ 'ਚ ਪਾਕਿਸਤਾਨ ਨੂੰ ਮਿਲੀ ਜਿੱਤ ਦੇ ਬਾਅਦ ਗੁਆਂਢੀ ਦੇਸ਼ ਦੇ ਲੋਕਾਂ 'ਚ ਜਸ਼ਨ ਦਾ ਮਾਹੌਲ ਹੈ। ਵਰਲਡ ਕੱਪ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਦੀ ਟੀਮ ਨੂੰ ਭਾਰਤ ਦੇ ਖ਼ਿਲਾਫ਼ ਫਤਿਹ ਹਾਸਲ ਹੋਈ ਹੈ। ਅਜਿਹੇ 'ਚ ਪਾਕਿਸਤਾਨੀ ਨੇਤਾਵਾਂ 'ਚ ਵੀ ਜਿੱਤ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਰ ਇਸ ਸਭ ਦਰਮਿਆਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕੁਝ ਅਜਿਹਾ ਕਹਿ ਦਿੱਤਾ ਹੈ, ਜੋ ਇਕ ਵਾਰ ਫਿਰ ਉਨ੍ਹਾਂ ਦੀ ਮਾਨਸਿਕਤਾ ਨੂੰ ਭਲੀ-ਭਾਂਤ ਦੁਨੀਆ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ। ਦਰਅਸਲ, ਪਾਕਿਸਤਾਨੀ ਗ੍ਰਹਿ ਮੰਤਰੀ ਨੇ ਪਾਕਿਸਤਾਨ ਦੀ ਜਿੱਤ ਨੂੰ ਇਸਲਾਮ ਦੀ ਜਿੱਤ ਦਸ ਦਿੱਤਾ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਮਗਰੋਂ ਸੋਸ਼ਲ ਮੀਡੀਆ ਯੂ਼ਜ਼ਰਜ਼ ਨੇ ਸ਼ੰਮੀ ਨੂੰ ਬਣਾਇਆ ਨਿਸ਼ਾਨਾ, ਸਹਿਵਾਗ ਨੇ ਇੰਝ ਦਿੱਤਾ ਜਵਾਬ
ਸ਼ੇਖ ਰਸ਼ੀਦ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਵਲੋਂ ਪਹਿਲੀ ਵਾਰ ਟੀ-20 ਮੈਚ 'ਚ 10 ਵਿਕਟਾਂ ਨਾਲ ਜਿੱਤ ਹਾਸਲ ਕਰਨ ਦੇ ਬਾਅਦ ਭਾਰਤੀ ਮੁਸਲਮਾਨਾਂ ਸਮੇਤ ਦੁਨੀਆ ਦੇ ਸਾਰੇ ਮੁਸਲਮਾਨ ਜਸ਼ਨ ਮਨਾ ਰਹੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਇਕ ਵਾਰ ਫਿਰ ਧਰਮ ਨੂੰ ਲੈ ਕੇ ਬਿਆਨਬਾਜ਼ੀ ਕੀਤੀ। ਉਨ੍ਹਾਂ ਨੇ ਪਾਕਿਸਤਾਨੀ ਟੀਮ ਦੀ ਜਿੱਤ ਨੂੰ ਆਲਮੀ ਇਸਲਾਮ ਦੀ ਜਿੱਤ ਕਰਾਰ ਦਿੱਤਾ ਹੈ। ਇਹ ਬਿਆਨ ਮੁਹੰਮਦ ਰਿਜ਼ਵਾਨ ਤੇ ਕਪਤਾਨ ਬਾਬਰ ਆਜ਼ਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਆਇਆ ਹੈ।
ਪਾਕਿਸਤਾਨੀ ਗ੍ਰਹਿ ਮੰਤਰੀ ਨੇ ਕੀ ਕਿਹਾ?
ਸ਼ੇਖ ਰਸ਼ੀਦ ਨੇ ਕਿਹਾ ਕਿ ਮੈਨੂੰ ਦੁਖ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਇਹ ਪਹਿਲਾ ਮੈਚ ਹੈ ਜਿਸ ਨੂੰ ਮੈਂ ਆਪਣੀ ਕੌਮੀ ਜ਼ਿੰਮੇਵਾਰੀਆਂ ਦੇ ਕਾਰਨ ਮੈਦਾਨ 'ਤੇ ਨਹੀਂ ਦੇਖ ਸਕਿਆ, ਪਰ ਮੈਂ ਇਸਲਾਮਾਬਾਦ ਤੇ ਰਾਵਲਪਿੰਡੀ ਜਾਣ ਵਾਲੇ ਸਾਰੇ ਟਰੈਫਿਕ ਨੂੰ ਸੜਕ 'ਤੇ ਰੱਖੇ ਕੰਟੇਨਰਾਂ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ ਤਾਂ ਜੋ ਲੋਕ ਇਸ ਜਿੱਤ ਨੂੰ ਉਤਸ਼ਾਹ ਨਾਲ ਮਨਾ ਸਕਣ। ਉਨ੍ਹਾਂ ਕਿਹਾ, ਪਾਕਿਸਤਾਨ ਦੀ ਟੀਮ ਤੇ ਪਾਕਿਸਤਾਨ ਦੀ ਜਨਤਾ ਨੂੰ ਇਹ ਜਿੱਤ ਮੁਬਾਰਕ ਹੋਵੇ। ਸਾਡਾ ਫਾਈਨਲ ਅੱਜ ਹੀ ਸੀ ਤੇ ਦੁਨੀਆ ਦੇ ਮੁਸਲਮਾਨਾਂ ਸਮੇਤ ਹਿੰਦੂਸਤਾਨ ਦੇ ਮੁਸਲਮਾਨਾਂ ਦੇ ਜਜ਼ਬਾਤ ਪਾਕਿਸਤਾਨੀ ਟੀਮ ਦੇ ਨਾਲ ਸਨ। ਸਾਰੀ ਆਲੇਮ ਇਸਲਾਮ ਨੂੰ ਫ਼ਤਿਹ ਮੁਬਾਰਕ।
ਇਹ ਵੀ ਪੜ੍ਹੋ : ਪਾਕਿ ਦੀ ਜਿੱਤ ਮਗਰੋਂ ਭਾਰਤ ’ਚ ਵਜਾਏ ਗਏ ਪਟਾਕੇ, ਵਰਿੰਦਰ ਸਹਿਵਾਗ ਨੇ ਦੱਸਿਆ ‘ਪਾਖੰਡ’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ’ਚ ਚੈਨਲਾਂ ਨੂੰ ਨੋਟਿਸ ਜਾਰੀ, ਕਿਹਾ- TV ’ਤੇ ਗਲੇ ਲਾਉਣਾ ਅਤੇ ਬੈੱਡ ਸੀਨ ਵਿਖਾਉਣੇ ਕੀਤੇ ਜਾਣ ਬੰਦ
NEXT STORY