ਬੁਖਾਰੇਸਟ (ਭਾਸ਼ਾ)- ਰੋਮਾਨੀਆ ਦੇ ਅਧਿਕਾਰੀਆਂ ਨੇ ਕਾਲੇ ਸਾਗਰ ਦੇ ਤੱਟ 'ਤੇ ਇਕ ਜਹਾਜ਼ ਨੂੰ ਅੱਗ ਲੱਗਣ ਤੋਂ ਬਾਅਦ ਵੀਰਵਾਰ ਨੂੰ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਇਸ ਹਾਦਸੇ 'ਚ ਅੱਠ ਲੋਕ ਲਾਪਤਾ ਹੋ ਗਏ ਜਦਕਿ ਚਾਰ ਲੋਕਾਂ ਦਾ ਬਚਾਅ ਹੋ ਗਿਆ। ਟਿਊਨੀਸ਼ੀਆ ਤੋਂ ਰੋਮਾਨੀਆ ਜਾ ਰਹੇ ਕੈਮੀਕਲ ਟੈਂਕਰ 'ਵਾਈਨ ਟਰੇਡਰ' 'ਚ ਅੱਗ ਲੱਗਣ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਜਹਾਜ਼ 'ਤੇ ਸੈਨ ਮੈਰੀਨੋ ਦਾ ਝੰਡਾ ਸੀ। ਹਾਲ ਹੀ ਦੇ ਦਿਨਾਂ 'ਚ ਕਾਲੇ ਸਾਗਰ 'ਚ ਜਹਾਜ਼ਾਂ 'ਤੇ ਡਰੋਨ ਹਮਲਿਆਂ ਦੀਆਂ ਕਈ ਘਟਨਾਵਾਂ ਨੇ ਰੂਸ ਅਤੇ ਯੂਕਰੇਨ ਵਿਚਾਲੇ ਵਿਆਪਕ ਜੰਗ ਦਾ ਡਰ ਪੈਦਾ ਕਰ ਦਿੱਤਾ ਹੈ।
ਰੋਮਾਨੀਆ ਦੇ ਰੱਖਿਆ ਮੰਤਰਾਲੇ ਮੁਤਾਬਕ ਰਾਤ ਸਮੇਂ ਯੂਕਰੇਨ ਦੇ ਸਨੇਕ ਆਈਲੈਂਡ ਨੇੜੇ 'ਹਵਾਈ ਨਿਸ਼ਾਨੇ' 'ਤੇ ਨਜ਼ਰ ਰੱਖੀ ਗਈ। 1:34 ਵਜੇ, ਇੱਕ ਡਰੋਨ ਥੋੜ੍ਹੇ ਸਮੇਂ ਲਈ ਸੁਲੀਨਾ ਦੇ ਦੱਖਣ-ਪੂਰਬ ਵਿੱਚ ਰੋਮਾਨੀਆ ਦੇ ਹਵਾਈ ਖੇਤਰ ਵਿੱਚ ਦਾਖਲ ਹੋਇਆ, ਪਰ ਬਾਅਦ ਵਿੱਚ ਰਾਡਾਰ ਤੋਂ ਗਾਇਬ ਹੋ ਗਿਆ। ਰੋਮਾਨੀਆ ਨੇਵਲ ਅਥਾਰਟੀ ਮੁਤਾਬਕ ਜਹਾਜ਼ 'ਚ 12 ਲੋਕ ਸਵਾਰ ਸਨ, ਜਦੋਂ ਇਸ ਨੂੰ ਅੱਗ ਲੱਗ ਗਈ। ਇਹ ਘਟਨਾ ਬੰਦਰਗਾਹ ਸ਼ਹਿਰ ਸੁਲੀਨਾ ਤੋਂ 13 ਨੌਟੀਕਲ ਮੀਲ ਦੱਖਣ-ਪੂਰਬ 'ਚ ਵਾਪਰੀ। ਇਸ ਮਹੀਨੇ, ਰੋਮਾਨੀਆ ਅਤੇ ਬੁਲਗਾਰੀਆ ਦੇ ਵਿਸ਼ੇਸ਼ ਆਰਥਿਕ ਖੇਤਰਾਂ ਵਿੱਚ ਡਰੋਨ ਘੁਸਪੈਠ ਦੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ।
ਦੋਵੇਂ ਦੇਸ਼ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਅਤੇ ਯੂਰਪੀਅਨ ਯੂਨੀਅਨ ਦੇ ਮੈਂਬਰ ਹਨ। ਤੁਰਕੀ ਤੋਂ ਸੁਲੀਨਾ ਜਾ ਰਹੇ ਕੈਮੀਕਲ ਅਤੇ ਆਇਲ ਟੈਂਕਰ 'ਯਾਰਾ ਜੇ' 'ਚ ਬੁੱਧਵਾਰ ਸ਼ਾਮ ਨੂੰ ਰੋਮਾਨੀਆ ਦੇ ਪਾਣੀਆਂ 'ਚ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਜਹਾਜ਼ 'ਤੇ ਕੋਮੋਰੋਸ ਦਾ ਝੰਡਾ ਸੀ। ਉਸ ਦੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਸਨ। ਰੋਮਾਨੀਆ ਦੇ ਕਾਰਜਕਾਰੀ ਰੱਖਿਆ ਮੰਤਰੀ ਰਾਦੂ ਮਿਰੂਤਾ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਟੈਂਕਰ ਵੱਲ ਵਧਦੇ ਹੋਏ ਫੌਜੀ ਰਾਡਾਰ 'ਤੇ ਕੋਈ ਡਰੋਨ ਨਹੀਂ ਦੇਖਿਆ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੁਲਗਾਰੀਆ ਦੇ ਤੱਟ ਨੇੜੇ ਦੋ ਜਹਾਜ਼ਾਂ 'ਤੇ ਡਰੋਨ ਹਮਲੇ ਹੋਏ ਸਨ। ਇਸ ਤੋਂ ਬਾਅਦ ਗਿਨੀ-ਬਿਸਾਉ ਦੇ ਝੰਡੇ ਵਾਲੇ ਕਾਰਗੋ ਜਹਾਜ਼ 'ਐਚਐਸ ਡਿਗਨਿਟੀ' ਦੇ ਚਾਲਕ ਦਲ ਦੇ 11 ਮੈਂਬਰਾਂ ਨੂੰ ਬਚਾਉਣ ਲਈ ਐਮਰਜੈਂਸੀ ਮੁਹਿੰਮ ਚਲਾਈ ਗਈ। ਇਹ ਸਾਰੇ ਅਜੇ ਵੀ ਲਾਪਤਾ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ ! ਇਸਤਾਂਬੁਲ 'ਚ ਅਲਰਟ ਜਾਰੀ
NEXT STORY