ਲੰਡਨ (ਸਰਬਜੀਤ ਸਿੰਘ ਬਨੂੜ) - ਬਰਤਾਨੀਆ ਦੇ ਸਿੱਖ ਸੰਸਦ ਮੈਂਬਰਾਂ ਨੇ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਸਿੱਖਾਂ ਖ਼ਿਲਾਫ਼ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣ ਲਈ ਮੁਆਫ਼ੀ ਮੰਗਣ ਲਈ ਕਿਹਾ ਹੈ। ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਤੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਨੇ ਕਿਹਾ ਕਿ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਦਾ ਸਿੱਖਾਂ ਬਾਰੇ ਬਿਆਨ ਜਾਰੀ ਕਰਨਾ ਬੇਹੱਦ ਗੈਰ-ਜ਼ਿੰਮੇਵਾਰਾਨਾ ਅਤੇ ਭੜਕਾਊ ਸੀ ਅਤੇ ਇਸ ਲਈ ਸਿੱਖ ਭਾਈਚਾਰੇ ਅੰਦਰ ਬਹੁਤ ਗੁੱਸਾ ਹੈ, ਇਸ ਲਈ ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ : CM ਚਿਹਰਾ ਐਲਾਨਣ ਮਗਰੋਂ ਰਾਘਵ ਚੱਢਾ ਨੇ ਘੇਰੀ ਕਾਂਗਰਸ
ਇਸੇ ਤਰ੍ਹਾਂ ਸਿੱਖਾਂ ਵਿਰੁੱਧ ਭੜਕਾਉ ਬਿਆਨ ਬਦਲੇ ਐੱਸ.ਜੀ.ਪੀ.ਸੀ. ਜੋ ਸਿੱਖਾਂ ਲਈ ਵੈਟੀਕਨ ਦੇ ਬਰਾਬਰ ਹੈ, ਨੇ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਤੋਂ ਸਿੱਖ ਭਾਈਚਾਰੇ ਵਿਰੁੱਧ ਕੀਤੀ ਗਈ ਗੈਰ-ਜ਼ਿੰਮੇਵਾਰਾਨਾ ਟਿੱਪਣੀ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਗੁਰਦੁਆਰਾ ਰਾਮਗੜ੍ਹੀਆ ਸਭਾ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਗਹੀਰ, ਸਾਬਕਾ ਮੇਅਰ ਜੋਗਿੰਦਰ ਸਿੰਘ ਬੱਲ , ਸਿੱਖ ਫੈਡਰੇਸਨ ਦੇ ਭਾਈ ਦਵਿੰਦਰਜੀਤ ਸਿੰਘ ਸਲੋਹ, ਜਸਪਾਲ ਸਿੰਘ, ਕਮਲਜੀਤ ਕੌਰ, ਬਲਜਿੰਦਰ ਕੌਰ, ਗੁਰਦੀਪ ਸਿੰਘ ਸਲੋਹ, ਰਾਜੂ ਸੰਸਾਰਪੁਰੀ, ਜਗਜੀਤ ਸਿੰਘ ਨੇ ਵੱਖਰੇ ਬਿਆਨਾ ਰਾਹੀਂ ਗ਼ੁੱਸੇ ਦਾ ਇਜ਼ਹਾਰ ਕਰਦਿਆਂ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਤੋਂ ਸਿੱਖ ਭਾਈਚਾਰੇ ਵਿਰੁੱਧ ਕੀਤੀ ਗਈ ਗੈਰ-ਜ਼ਿੰਮੇਵਾਰਾਨਾ ਟਿੱਪਣੀ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : 20 ਫਰਵਰੀ ਤੱਕ ਜ਼ਿੰਮੇਵਾਰੀ ਤੁਹਾਡੀ, ਉਸ ਤੋਂ ਬਾਅਦ ਪੰਜਾਬ ਦੀ ਸਾਰੀ ਜ਼ਿੰਮੇਵਾਰੀ ਸਾਡੀ : ਭਗਵੰਤ ਮਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮੈਦਾਨ ’ਚ ਲੰਬੇ ਸਮੇਂ ਲਈ Not Out ਰੱਖਣਗੇ ਇਹ Health Tips
NEXT STORY