ਵਾਸ਼ਿੰਗਟਨ (ਏਜੰਸੀ)- ਭਾਰਤ ਅਤੇ ਅਮਰੀਕੀ ਫੌਜ ਵਿਚਾਲੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿਚ ਸਾਂਝਾਂ ਜੰਗੀ ਅਭਿਆਸ ਚੱਲ ਰਿਹਾ ਹੈ। ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਖੇਤਰ ਵਿਚ ਸੰਬੰਧਾਂ ਨੂੰ ਹੁੰਗਾਰਾ ਅਤੇ ਤਕਨੀਕ ਦੇ ਲੈਣ-ਦੇਣ ਵਿਚ ਇਹ ਇਕ ਵੱਡਾ ਕਦਮ ਹੈ। ਇਸ ਦੌਰਾਨ ਵਾਸ਼ਿੰਗਟਨ ਵਿਚ ਇਕ ਅਜਿਹੀ ਤਸਵੀਰ ਦੇਖਣ ਨੂੰ ਮਿਲੀ, ਜਿਸ ਕਾਰਨ ਹਰ ਕਿਸੇ ਦਾ ਚਿਹਰਾ ਖਿੜ-ਖਿੜਾ ਗਿਆ। ਇਥੇ ਅਭਿਆਸ ਕਰ ਰਹੇ ਦੋਹਾਂ ਫੌਜਾਂ ਦੇ ਜਵਾਨਾਂ ਲਈ ਸਥਾਨਕ ਸਿੱਖ ਭਾਈਚਾਰੇ ਦੇ ਲੋਕਾਂ ਨੇ ਲੰਗਰ ਦਾ ਪ੍ਰਬੰਧ ਕੀਤਾ। ਵਾਸ਼ਿੰਗਟਨ ਦੇ ਲੁਈਸ ਮੈਕਕਾਰਡ ਵਿਚ ਚੱਲ ਰਹੇ ਇਸ ਸਾਂਝੇ ਅਭਿਆਸ ਦੌਰਾਨ ਸਥਾਨਕ ਸਿੱਖ ਵਲੰਟੀਅਰਸ ਨੇ ਜਵਾਨਾਂ ਲਈ ਲੰਗਰ ਲਗਾਇਆ ਅਤੇ ਦੋਹਾਂ ਫੌਜ ਦੇ ਜਵਾਨਾਂ ਨੂੰ ਪੰਗਤ ਵਿਚ ਬਿਠਾ ਕੇ ਲੰਗਰ ਖਵਾਇਆ।

ਸਿੱਖਾਂ ਵਲੋਂ ਦਿਖਾਏ ਗਏ ਇਸ ਭਾਵ ਦੀ ਸੋਸ਼ਲ ਮੀਡੀਆ 'ਤੇ ਵੀ ਤਾਰੀਫ ਹੋ ਰਹੀ ਹੈ। ਟਵਿੱਟਰ 'ਤੇ ਲੋਕ ਲਿੱਖ ਰਹੇ ਹਨ ਕਿ ਭਾਰਤੀ ਸੱਭਿਆਚਾਰ ਹਰ ਥਾਂ ਆਪਣੀ ਛਾਪ ਛੱਡਦਾ ਹੈ ਅਤੇ ਹਰ ਕੋਈ ਇਸ ਨੂੰ ਕਬੂਲ ਵੀ ਕਰਦਾ ਹੈ।ਤੁਹਾਨੂੰ ਦੱਸ ਦਈਏ ਕਿ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹੋ ਰਹੇ ਇਸ ਫੌਜੀ ਅਭਿਆਸ ਨੂੰ ਜੰਗ ਅਭਿਆਸ 2019 ਨਾਂ ਦਿੱਤਾ ਗਿਆ ਹੈ। ਇਹ ਅਭਿਆਸ ਭਾਰਤ ਅਤੇ ਯੂ.ਐਸ. ਵਿਚਾਲੇ ਸਾਂਝੇ ਤੌਰ 'ਤੇ ਚੱਲਣ ਵਾਲੇ ਸਭ ਤੋਂ ਵੱਡੇ ਫੌਜੀ ਟ੍ਰੇਨਿੰਗ ਅਤੇ ਰੱਖਿਆ ਸਹਿਯੋਗ ਕੋਸ਼ਿਸ਼ਾਂ ਵਿਚੋਂ ਇਕ ਹੈ।

ਇਹ ਅਭਿਆਸ 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਚੱਲੇਗਾ। ਅਧਿਕਾਰੀਆਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਫੌਜਾਂ ਸਾਂਝੇ ਤੌਰ 'ਤੇ ਚੰਗੀ ਤਰ੍ਹਾਂ ਨਾਲ ਵਿਕਸਿਤ ਮੁਹਿੰਮਾਂ ਦੀ ਇਕ ਲੜੀ ਟ੍ਰੇਨਿੰਗ ਕਰੇਗੀ। ਜਿਸ ਨਾਲ ਅਭਿਆਸ ਦੌਰਾਨ ਵੱਖ-ਵੱਖ ਤਰ੍ਹਾਂ ਦੇ ਖਤਰਿਆਂ ਨਾਲ ਨਜਿੱਠਿਆ ਜਾ ਸਕੇਗਾ। ਭਾਰਤ ਅਤੇ ਯੂ.ਐਸ. ਵਿਚਾਲੇ ਇਹ ਜੰਗੀ ਅਭਿਆਸ ਵਾਸ਼ਿੰਗਟਨ ਦੇ ਜੁਆਇੰਟ ਬੇਸ ਲੇਵਿਸ ਮੈਕਾਰਡ ਵਿਚ ਚੱਲ ਰਿਹਾ ਹੈ। ਭਾਰਤ ਅਤੇ ਅਮਰੀਕਾ ਵਿਚਾਲੇ ਬਦਲਵੇਂ ਰੂਪ ਨਾਲ ਆਯੋਜਿਤ ਸਾਂਝੇ ਅਭਿਆਸ ਦਾ ਇਹ 15ਵਾਂ ਸੈਸ਼ਨ ਹੈ। ਇਸ ਵਿਚ ਐਕਸ਼ਨ ਤੋਂ ਲੈ ਕੇ ਪਲਾਨਿੰਗ ਤੱਕ ਹਰ ਮੋਰਚੇ 'ਤੇ ਤਿਆਰੀ ਕੀਤੀ ਜਾਵੇਗੀ।
ਜਾਪਾਨੀ ਫਲਾਈਟ 'ਚ ਹੋਈ ਦੇਰੀ ਤਾਂ ਅਮਰੀਕਾ ਨੇ ਠੋਕਿਆ 2 ਕਰੋੜ ਰੁਪਏ ਜੁਰਮਾਨਾ
NEXT STORY