ਮੈਲਬੋਰਨ (ਮਨਦੀਪ ਸਿੰਘ ਸੈਣੀ) : ਪਿਛਲੇ ਦੋ ਦਹਾਕਿਆਂ ਤੋਂ ਖੇਡਾਂ ਅਤੇ ਸੱਭਿਆਚਾਰਕ ਖੇਤਰ ’ਚ ਸਰਗਰਮ ਸਿੰਘ ਸਭਾ ਸਪੋਰਟਸ ਕਲੱਬ ਮੈਲਬੌਰਨ ਵੱਲੋਂ ਸੇਂਟ ਏਲਬਨਜ਼ ਇਲਾਕੇ ’ਚ ਸਾਦਾ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕਲੱਬ ਦੇ ਮੈਂਬਰਾਨ ਅਤੇ ਖੇਡ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸਤਨਾਮ ਸਿੰਘ ਪਾਬਲਾ ਨੇ ਸਮੂਹ ਦਰਸ਼ਕਾਂ ਦਾ ਸਵਾਗਤ ਕਰਦਿਆਂ ਕਲੱਬ ਦੇ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਕਬੱਡੀ ਕੋਚ ਅਤੇ ਕੁਮੈਂਟੇਟਰ ਨਿੰਨ੍ਹੀ ਨੇ ਵਿਸ਼ਵ ਦੇ ਨਕਸ਼ੇ ’ਤੇ ਕਬੱਡੀ ਖੇਤਰ ਵਿਚ ਆਸਟ੍ਰੇਲੀਆ ਦੀ ਵੱਖਰੀ ਪਛਾਣ ਸਥਾਪਿਤ ਹੋਣ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਐੱਨ. ਆਰ. ਆਈ. ਵਿੰਗ ਪਟਿਆਲਾ ਤੋਂ ਉਚੇਚੇ ਤੌਰ ’ਤੇ ਮੈਲਬਰੋਨ ਪੁੱਜੇ ਆਈ. ਜੀ. ਬਲਵਿੰਦਰ ਭੀਖੀ ਨੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ।
ਅਦਾਰਾ ‘ਜਗ ਬਾਣੀ’ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਸਿਆਸੀ, ਸੱਭਿਆਚਾਰਕ ਅਤੇ ਧਾਰਮਿਕ ਪਹਿਲੂਆਂ ਦਾ ਹਵਾਲਾ ਦਿੰਦਿਆਂ ਪ੍ਰਵਾਸੀਆਂ ਵੱਲੋਂ ਦਿੱਤੇ ਜਾਂਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮਸ਼ਹੂਰ ਪੰਜਾਬੀ ਗਾਇਕ ਸਰਬਜੀਤ ਚੀਮਾ ਨੇ ਲੋਕਾਂ ਨੂੰ ਸਾਫ਼-ਸੁਥਰੀ ਗਾਇਕੀ ਦੀ ਹਮਾਇਤ ਕਰਨ ਲਈ ਪ੍ਰੇਰਿਆ। ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਖਤਿਆਰ ਬਾਸੀ, ਰਮਨਦੀਪ ਸਿੰਘ, ਰਾਜ ਸਿੰਘ, ਪਰਮਵੀਰ ਸਿੰਘ, ਗਰਦਾਵਰ ਸਿੰਘ, ਭੋਲਾ ਸਮਰਾ, ਸੁਲੱਖਣ ਸਿੰਘ ਸਹੋਤਾ, ਜਤਿੰਦਰ ਸਿੰਘ ਸਮੇਤ ਅਨੇਕਾਂ ਅਹੁਦੇਦਾਰ ਹਾਜ਼ਰ ਸਨ।
ਪੁਤਿਨ ਅਤੇ ਸ਼ਾਹਬਾਜ਼ ਸ਼ਰੀਫ ਵਿਚਕਾਰ ਚੁੱਪਚਾਪ ਚਿੱਠੀਆਂ ਦਾ ਆਦਾਨ-ਪ੍ਰਦਾਨ, ਦੋਵਾਂ ਨੇ ਪ੍ਰਗਟਾਈ ਇਹ ਇੱਛਾ
NEXT STORY