ਪੈਰਿਸ - ਫਰਾਂਸ ਦੇ ਉੱਤਰੀ ਸ਼ਹਿਰ ਅਮੀਯੰਸ 'ਚ ਐਤਵਾਰ ਤੜਕੇ ਗੋਲੀਬਾਰੀ 'ਚ ਘਟੋਂ-ਘੱਟ 6 ਲੋਕ ਜ਼ਖਮੀ ਹੋ ਗਏ। ਫਰਾਂਸ ਬਲਿਊ ਰੇਡੀਓ ਪ੍ਰਸਾਰਕ ਦੀ ਰਿਪੋਰਟਰ ਮੁਤਾਬਕ ਗੋਲੀਬਾਰੀ ਇਕ ਗੈਰ-ਸਰਕਾਰੀ ਸੰਸਥਾਨ ਦੇ ਦਫਤਰ ਦੇ ਨਾਲ-ਨਾਲ ਇਸ ਦੇ ਬਾਹਰ ਹੋਈ। ਸਾਰੇ ਜ਼ਖਮੀਆਂ ਨੂੰ ਨੇੜੇ ਦੇ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ, ਜਿਸ 'ਚ 4 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਈ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ।
ਟਰੰਪ ਦੀ ਨਵੀਂ ਧਮਕੀ, ਵਪਾਰਕ ਜੰਗ ਸਬੰਧੀ ਸਮਝੌਤਾ ਕਰਨ ਦੀ ਦਿੱਤੀ ਚਿਤਾਵਨੀ
NEXT STORY