ਕੋਲੰਬੋ-ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਦੇਸ਼ 'ਚ ਹੁਣ ਤੱਕ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਨਜਿੱਠਣ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਰਕਾਰ 'ਚ ਸ਼ਾਮਲ ਹੋਣ ਅਤੇ 'ਦਖਲ ਦੇ ਔਜ਼ਾਰ' ਦੇ ਰੂਪ 'ਚ ਇਸ ਦਾ (ਦੇਸ਼ ਦਾ) ਇਸਤੇਮਾਲ ਕਰਨ ਨਾਲ 'ਮਜ਼ਬੂਤ ਅਰਥਵਿਵਸਥਾ ਵਾਲੇ ਦੇਸ਼ਾਂ' ਨੂੰ ਰੋਕਣ ਦੀ ਮੰਗਲਵਾਰ ਨੂੰ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦੀ ਇਕ ਬੰਦਰਗਾਹ 'ਤੇ ਚੀਨ ਦੇ ਇਕ ਹਾਈਟੈਕ ਜਹਾਜ਼ ਨੂੰ ਆਉਣ ਦੀ ਇਜਾਜ਼ਤ ਦਿੱਤੇ ਜਾਣ ਨੂੰ ਲੈ ਕੇ ਕੁਝ ਦਿਨ ਪਹਿਲਾਂ ਭਾਰਤ ਅਤੇ ਚੀਨ ਦਰਮਿਆਨ ਸ਼ਬਦੀ ਜੰਗ ਹੋਈ ਸੀ।
ਇਹ ਵੀ ਪੜ੍ਹੋ : IDBI ਬੈਂਕ ’ਚ ਹਿੱਸੇਦਾਰੀ ਵੇਚਣ ਲਈ ਅਗਲੇ ਮਹੀਨੇ ਸ਼ੁਰੂਆਤੀ ਬੋਲੀਆਂ ਮੰਗ ਸਕਦੀ ਹੈ ਸਰਕਾਰ
ਰਾਸ਼ਟਰਪਤੀ ਵਿਕਰਮਸਿੰਘੇ ਦੀ ਇਹ ਟਿੱਪਣੀ ਵਿੱਤ ਮੰਤਰੀ ਦੇ ਤੌਰ 'ਤੇ 2022 ਲਈ ਉਨ੍ਹਾਂ ਵੱਲੋਂ ਸੋਧੇ ਹੋਏ ਬਜਟ ਦੀ ਪੇਸ਼ਕਾਰੀ ਕੀਤੇ ਜਾਣ ਦੌਰਾਨ ਆਈ ਹੈ। ਵਿਕਰਮਸਿੰਘੇ ਨੇ ਕਿਹਾ ਕਿ ਅਸੀਂ ਹੁਣ ਕਰਜ਼ ਸਹਾਇਤਾ 'ਤੇ ਨਿਰਭਰ ਦੇਸ਼ ਨਹੀਂ ਰਹਿ ਸਕਦੇ ਹਾਂ। ਸਾਡਾ ਇਸਤੇਮਾਲ ਹੁਣ ਮਜਬੂਤ ਅਰਥਵਿਵਸਥਾ ਵਾਲੇ ਹੋਰ ਦੇਸ਼ਾਂ ਵੱਲੋਂ ਦਖਲ ਦੇ ਔਜ਼ਾਰ ਦੇ ਰੂਪ 'ਚ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਯੂਨਾਨ ਨੇ ਭੂਮੱਧ ਸਾਗਰ 'ਚ ਸਾਡੇ ਲੜਾਕੂ ਜਹਾਜ਼ 'ਤੇ ਮਿਜ਼ਾਈਲ ਤਾਣੀ : ਤੁਰਕੀ
ਚੀਨੀ ਜਹਾਜ਼ 'ਯੁਆਨ ਵਾਂਗ5' ਦੇ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ 'ਤੇ ਆਉਣ ਨੂੰ ਲੈ ਕੇ ਚੀਨ ਅਤੇ ਭਾਰਤ ਦਰਮਿਆਨ ਸ਼ਬਦੀ ਜੰਗ ਹੋਣ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਇਹ ਟਿੱਪਣੀ ਆਈ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਤਾਂ ਹੀ ਹਾਸਲ ਹੋ ਸਕਦਾ ਹੈ ਜਦ ਅਸੀਂ ਸਾਂਝੀ ਸਹਿਮਤੀ ਨਾਲ ਇਕਜੁਟ ਹੋ ਕੇ ਕੰਮ ਕਰੀਏ। ਮੈਂ ਸੰਸਦ 'ਚ ਨੁਮਾਇੰਦਗੀ ਰੱਖ ਰਹੇ ਸਾਰੀਆਂ ਪਾਰਟੀਆਂ ਨੂੰ ਇਕ ਸਰਬ-ਪਾਰਟੀ ਸਰਕਾਰ 'ਚ ਸ਼ਾਮਲ ਹੋਣ ਦਾ ਆਪਣਾ ਸੱਦਾ ਦੁਹਰਾਉਂਦਾ ਹਾਂ ਕਿਉਂਕਿ ਦੇਸ਼ ਦੀਆਂ ਲੋੜਾਂ ਨੂੰ ਪਹਿਲ ਦੇਣ ਜ਼ਰੂਰਤ ਹੈ।
ਇਹ ਵੀ ਪੜ੍ਹੋ : ਇਸਲਾਮਾਬਾਦ ਹਾਈ ਕੋਰਟ ਦੀ ਪੰਜ ਮੈਂਬਰੀ ਬੈਂਚ ਇਮਰਾਨ ਵਿਰੁੱਧ ਕਰੇਗੀ ਮਾਣਹਾਨੀ ਮਾਮਲੇ ਦੀ ਸੁਣਵਾਈ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਾਕਿਸਤਾਨ 'ਚ ਅਣਪਛਾਤੇ ਹਮਲਾਵਰਾਂ ਨੇ ਪੁਲਸ ਮੁਲਾਜ਼ਮ ਤੇ 2 ਮਜ਼ਦੂਰਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ
NEXT STORY