ਲੰਡਨ— ਜੀਵਨ 'ਚ ਪਹਿਲੀ ਵਾਰ ਸਿਗਰਟ ਪੀਣ ਦੀ ਕੋਸ਼ਿਸ਼ ਕਰਨ ਵਾਲੇ ਦੋ-ਤਿਹਾਈ ਤੋਂ ਵੱਧ ਲੋਕਾਂ ਨੇ ਘੱਟ ਤੋਂ ਘੱਟ ਕੁਝ ਦਿਨਾਂ ਲਈ ਹੀ ਸਹੀ ਰੋਜ਼ਾਨਾ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਅਧਿਐਨਕਾਰਾਂ ਨੇ ਦੱਸਿਆ ਕਿ ਸਰਵੇਖਣ ਵਿਚ ਸ਼ਾਮਲ ਕੀਤੇ ਗਏ 215000 ਤੋਂ ਵੱਧ ਲੋਕਾਂ ਨੇ ਨੌਜਵਾਨਾਂ ਵਿਚ ਸਿਗਰਟ ਦੀ ਰਵਾਇਤ ਘਟਾਉਣ ਦੀਆਂ ਕੋਸ਼ਿਸ਼ਾਂ ਨੂੰ ਪਹਿਲ ਦੇਣ ਦੇ ਪੱਖ ਵਿਚ ਮਜ਼ਬੂਤ ਤਰਕ ਦਿੱਤੇ।
ਲੰਡਨ ਦੀ ਕੁਈਨ ਮੈਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਹਾਜੇਕ ਨੇ ਦੱਸਿਆ ਕਿ ਅਸੀਂ ਪਾਇਆ ਕਿ ਪਹਿਲੀ ਵਾਰ ਸਿਗਰਟਨੋਸ਼ੀ ਕਰਨ ਵਾਲਿਆਂ ਤੋਂ ਰੋਜ਼ਾਨਾ ਸਿਗਰਟਨੋਸ਼ੀ ਕਰਨ ਵਾਲਿਆਂ ਵਿਚ ਤਬਦੀਲ ਹੋਣ ਦੀ ਦਰ ਹੈਰਾਨੀਜਨਕ ਢੰਗ ਨਾਲ ਵੱਧ ਹੈ, ਜੋ ਸਿਗਰਟ ਦੀ ਪਹਿਲੀ ਵਾਰ ਵਰਤੋਂ ਨੂੰ ਰੋਕਣ ਦੇ ਮਹੱਤਵ ਦੀ ਪੁਸ਼ਟੀ ਕਰਦਾ ਹੈ।
ਭਾਰਤੀ ਕੈਨੇਡੀਅਨ ਵਿਗਿਆਨੀ ਡਾ. ਸ਼ਿਵ ਚੌਪੜਾ ਦਾ ਹੋਇਆ ਦਿਹਾਂਤ
NEXT STORY