ਮਾਂਟਰੀਆਲ— ਕੈਨੇਡਾ ਦੇ ਸ਼ਹਿਰ ਮਾਂਟਰੀਆਲ ਦੇ ਇਲਾਕੇ ਸੈਂਟ ਲੌਰੇਂਟ 'ਚ ਸ਼ੁੱਕਰਵਾਰ ਦੀ ਸਵੇਰ ਨੂੰ ਇਕ 23 ਸਾਲਾ ਮੁੰਡੇ ਨੂੰ ਆਪਣੇ ਪਿਓ ਦੇ ਕਤਲ ਦੇ ਦੋਸ਼ ਵਿਚ ਹਿਰਾਸਤ 'ਚ ਲਿਆ ਗਿਆ। ਜਾਂਚ 'ਚ ਪੁਲਸ ਨੂੰ ਪਤਾ ਲੱਗਾ ਹੈ ਕਿ ਉਸ ਦੇ ਪਿਤਾ ਦੀ ਮੌਤ ਪਿੱਛੇ ਉਸ ਦਾ ਹੱਥ ਹੈ। ਇਹ ਵੀ ਪਤਾ ਲੱਗਾ ਹੈ ਕਿ ਉਹ ਦਿਮਾਗੀ ਤੌਰ 'ਤੇ ਥੋੜਾ ਪ੍ਰੇਸ਼ਾਨ ਵੀ ਰਹਿੰਦਾ ਹੈ। ਮਾਂਟਰੀਆਲ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸੈਂਟ ਲੌਰੇਂਟ ਟੇਕਨੋਪਾਰਕ 'ਚ ਅਲਬਰਟਾ ਆਇੰਸਟਾਈਨ ਸਟਰੀਟ ਅਤੇ ਮੈਰੀ ਕਿਊਰੀ ਐਵੇਨਿਊ ਨੇੜੇ ਇਕ ਲਾਸ਼ ਮਿਲੀ ਸੀ।
ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਕਿ ਇਹ ਲਾਸ਼ 59 ਸਾਲਾ ਵਿਅਕਤੀ ਦੀ ਹੈ। ਉਸ ਦੇ ਪੁੱਤਰ ਬਾਰੇ ਮਿਲੀ ਜਾਣਕਾਰੀ ਅਤੇ ਉਸ ਦੇ ਵਿਵਹਾਰ ਕਾਰਨ ਪੁਲਸ ਨੂੰ ਉਸ 'ਤੇ ਸ਼ੱਕ ਹੋਇਆ। ਪੁਲਸ ਨੇ ਕਾਰਵਾਈ ਕਰਨ ਤੋਂ ਬਾਅਦ 23 ਸਾਲਾ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ। ਮਾਂਟਰੀਆਲ ਪੁਲਸ ਦੇ ਬੁਲਾਰੇ ਐਡਰੇ ਐਨੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗ੍ਰਿਫਤਾਰ ਨੌਜਵਾਨ ਪੀੜਤ ਵਿਅਕਤੀ ਦਾ ਪੁੱਤਰ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਨੌਜਵਾਨ ਤੋਂ ਪੁੱਛ-ਗਿੱਛ ਕੀਤੀ ਜਾਵੇਗੀ। ਪੁਲਸ ਨੇ ਕਿਹਾ ਕਿ ਉਸ ਤੋਂ ਛੇਤੀ ਸਵਾਲ ਨਹੀਂ ਕੀਤੇ ਜਾ ਸਕਦੇ ਕਿਉਂਕਿ ਉਸ ਨੂੰ ਡਾਕਟਰੀ ਇਲਾਜ ਦੀ ਲੋੜ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਮਾਂਟਰੀਅਲ 'ਚ ਗੈਸ ਲੀਕ ਹੋਣ ਕਾਰਨ ਧਮਾਕਾ, 3 ਵਿਅਕਤੀ ਜ਼ਖਮੀ
NEXT STORY