ਵਾਸ਼ਿੰਗਟਨ— ਅਮਰੀਕਾ ਦੇ ਸੂਬੇ ਸਾਊਥ ਡਕੋਟਾ 'ਚ ਜਹਾਜ਼ ਕ੍ਰੈਸ਼ ਹੋਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 3 ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ 'ਚ 2 ਬੱਚੇ ਵੀ ਸਨ। ਅਮਰੀਕੀ ਮੀਡੀਆ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਜਹਾਜ਼ ਚੈਂਬਰਲੇਨ ਤੋਂ ਆਈਡਾਹੋ ਵੱਲ ਜਾ ਰਿਹਾ ਸੀ। ਸੰਘੀ ਜਹਾਜ਼ ਪ੍ਰਸ਼ਾਸਨ ਨੇ ਦੱਸਿਆ ਕਿ ਟਰਬੋਪ੍ਰੋਪ ਜਹਾਜ਼ 'ਪਿਲਾਟਸ ਪੀ.ਸੀ.-12' ਚੈਂਬਰਲੇਨ ਹਵਾਈ ਅੱਡੇ ਤੋਂ ਤਕਰੀਬਨ ਇਕ ਮੀਲ ਦੂਰ ਉਡਾਣ ਭਰਨ ਦੇ ਬਾਅਦ ਦੁਰਘਟਨਾ ਦਾ ਸ਼ਿਕਾਰ ਹੋ ਗਿਆ।
ਜਹਾਜ਼ 'ਚ 12 ਲੋਕ ਸਵਾਰ ਸਨ। ਮ੍ਰਿਤਕਾਂ 'ਚ ਪਾਇਲਟ ਵੀ ਸ਼ਾਮਲ ਹੈ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨੇ ਇਕ ਟਵੀਟ ਕਰ ਕੇ ਕਿਹਾ ਕਿ ਉਹ ਹਾਦਸੇ ਦੀ ਜਾਂਚ ਕਰ ਰਹੇ ਹਨ ਪਰ ਖਰਾਬ ਮੌਸਮ ਕਾਰਨ ਕਾਰਵਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ।
2 ਬੱਚੀਆਂ ਨਾਲ ਜਬਰ-ਜ਼ਨਾਹ ਕਰ ਕੇ ਹੱਤਿਆ ਕਰਨ ਵਾਲੇ 3 ਗ੍ਰਿਫਤਾਰ, 2 ਫਰਾਰ
NEXT STORY