ਮੈਡਰਿਡ- ਸਪੇਨ ਵਿਚ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਕੁਝ ਹੱਦ ਤੱਕ ਘਟਦਾ ਨਜ਼ਰ ਆ ਰਿਹਾ ਹੈ। ਇੱਥੇ ਹੌਲੀ-ਹੌਲੀ ਕੋਰੋਨਾ ਦੇ ਮਾਮਿਲਆਂ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਇਸ ਮਹਾਮਾਰੀ ਦੇ ਕਾਰਨ 143 ਲੋਕਾਂ ਦੀ ਮੌਤ ਹੋਈ ਜੋ ਕਿ 18 ਮਾਰਚ ਦੇ ਬਾਅਦ ਸਭ ਤੋਂ ਘੱਟ ਅੰਕੜਾ ਹੈ।
ਸਪੇਨ ਦੇ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 26,621 ਹੋ ਗਈ ਹੈ ਜੋ ਕਿ ਪੂਰੇ ਵਿਸ਼ਵ ਵਿਚ ਚੌਥੀ ਸਭ ਤੋਂ ਵੱਡੀ ਗਿਣਤੀ ਹੈ। ਪਿਛਲੇ 24 ਘੰਟਿਆਂ ਵਿਚ 621 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ ਵਧ ਕੇ 2,24,390 ਹੋ ਗਈ ਹੈ। ਮੰਤਰਾਲੇ ਮੁਤਾਬਕ ਇਸ ਦੌਰਾਨ 2200 ਹੋਰ ਪੀੜਤਾਂ ਦੇ ਸਿਹਤਮੰਦ ਹੋਣ ਦੇ ਬਾਅਦ ਹੁਣ ਤੱਕ 1,36,166 ਲੋਕ ਕੋਵਿਡ-19 ਨਾਲ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਇਸ ਵਿਚਕਾਰ ਸਪੇਨ ਸਰਕਾਰ ਨੇ ਕੋਰੋਨਾ ਨਾਲ ਸਬੰਧਤ ਪਾਬੰਦੀਆਂ ਵਿਚ ਸੋਮਵਾਰ ਤੋਂ ਚਾਰ ਪੜਾਵਾਂ ਵਿਚ ਢਿੱਲ ਦੇਣ ਦੀ ਘੋਸ਼ਣਾ ਕੀਤੀ ਹੈ। ਸੋਮਵਾਰ ਨੂੰ ਸ਼ੁਰੂ ਹੋਣ ਵਾਲੇ ਪਹਿਲੇ ਪੜਾਅ ਦਾ ਫਾਇਦਾ ਦੇਸ਼ ਦੀ ਅੱਧੀ ਆਬਾਦੀ ਨੂੰ ਹੋਵੇਗਾ। ਅਪ੍ਰੈਲ ਦੇ ਅਖੀਰ ਵਿਚ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋਂ ਸਾਂਚੇਜ ਨੇ ਕਿਹਾ ਕਿ ਜੂਨ ਦੇ ਅਖੀਰ ਤੱਕ ਦੇਸ਼ ਸਾਧਾਰਣ ਸਥਿਤੀ ਵਿਚ ਪਰਤ ਸਕਦਾ ਹੈ, ਪਰ ਮੌਜੂਦਾ ਸਥਿਤੀ 'ਤੇ ਕੰਟਰੋਲ ਪਾਇਆ ਜਾਣਾ ਜਾਰੀ ਹੈ।
ਲਿਬਨਾਨ 'ਚ ਸ਼ਰਧਾਲੂਆਂ ਲਈ ਮੁੜ ਖੁੱਲ੍ਹੀਆਂ ਚਰਚਾਂ
NEXT STORY