ਬਿਜ਼ਨੈੱਸ ਡੈਸਕ - ਐੱਫ. ਐੱਮ. ਸੀ. ਜੀ. ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐੱਚ. ਯੂ. ਐੱਲ.) ਦਾ ਮਾਲੀ ਸਾਲ 2026-27 ਦੀ ਅਪ੍ਰੈਲ-ਜੂਨ ਤਿਮਾਹੀ ’ਚ ਮੁਨਾਫ਼ਾ 3. 17 ਫੀਸਦੀ ਘਟ ਕੇ 2,680 ਕਰੋੜ ਰੁਪਏ ਰਹਿ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 2,768 ਕਰੋੜ ਰੁਪਏ ਸੀ। ਹਾਲਾਂਕਿ, ਕੰਪਨੀ ਦੀ ਉਤਪਾਦ ਵਿਕਰੀ ਤੋਂ ਆਮਦਨ 10. 26 ਫੀਸਦੀ ਵਧ ਕੇ 17,149 ਕਰੋੜ ਰੁਪਏ ਪਹੁੰਚ ਗਈ, ਜੋ ਪਿਛਲੀਆਂ 13 ਤਿਮਾਹੀਆਂ ਦੀ ਸਭ ਤੋਂ ਤੇਜ਼ ਵਾਧਾ ਦਰ ਹੈ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ
ਇਹ ਵੀ ਪੜ੍ਹੋ : AI ਨਿਗਲ ਗਿਆ ਸਵਾ ਲੱਖ ਕਰੋੜ ਰੁਪਏ ਦੀ ਕੰਪਨੀ ਦਾ ਕਾਰੋਬਾਰ, ਕਿਉਂ ‘ਕਲਾਸਰੂਮ ਕਿੰਗ’ ਕੰਪਨੀ ਚੈਗ ਹੋਈ ਬੇਹਾਲ!
ਤਿਮਾਹੀ ਦੌਰਾਨ 'ਅੰਡਰਲਾਈਂਗ ਸੇਲਜ਼ ਗ੍ਰੋਥ' (ਯੂ. ਐੱਸ. ਜੀ.) 10 ਫੀਸਦੀ ਰਹੀ। ਮੁੜ-ਗਠਨ ਅਤੇ ਐਕਵਾਇਰਮੈਂਟ ਸੰਬੰਧੀ ਖਰਚੇ ਕਾਰਨ ਕੰਪਨੀ ਨੇ 75 ਕਰੋੜ ਰੁਪਏ ਦਾ ਅਸਾਧਾਰਨ ਘਾਟਾ ਦਰਜ ਕੀਤਾ। ਐੱਚ. ਯੂ. ਐੱਲ. ਦੀ ਸੀ. ਈ. ਓ. ਅਤੇ ਪ੍ਰਬੰਧ ਨਿਰਦੇਸ਼ਕ ਪ੍ਰਿਯਾ ਨਾਇਰ ਨੇ ਕਿਹਾ ਕਿ ਚੁਣੌਤੀਪੂਰਨ ਕਾਰੋਬਾਰੀ ਮਾਹੌਲ ਦੇ ਬਾਵਜੂਦ ਕੰਪਨੀ ਦਾ ਫੋਕਸ ਮਾਤਰਾ-ਆਧਾਰਿਤ ਵਾਧੇ ਅਤੇ ਬ੍ਰਾਂਡਾਂ ਦੀ ਮੁਕਾਬਲੇਬਾਜ਼ੀ ਮਜ਼ਬੂਤੀ 'ਤੇ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : 46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਮਰਨ ਤੋਂ ਬਾਅਦ ਕਾਇਮ ਕੀਤੀ ਮਿਸਾਲ
ਇਹ ਵੀ ਪੜ੍ਹੋ : August ਮਹੀਨੇ 14 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਕਦੋਂ ਤੇ ਕਿੱਥੇ ਬੰਦ ਰਹਿਣ ਵਾਲੇ ਹਨ ਬੈਂਕ
ਇਹ ਵੀ ਪੜ੍ਹੋ : ਰਿਕਾਰਡ ਵਾਧੇ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ , ਮਾਹਿਰਾਂ ਨੇ ਨਿਵੇਸ਼ਕਾਂ ਨੂੰ ਦਿੱਤੀ ਅਹਿਮ ਸਲਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਧੋਨੀ ਨੂੰ ਬਣਾਇਆ ਬ੍ਰਾਂਡ ਅੰਬੈਸਡਰ
NEXT STORY