ਨਿਊਯਾਰਕ (ਰਾਜ ਗੋਗਨਾ) - ਡਬਲਯੂ ਡਬਲਯੂਈ ਸਟਾਰ ਜੌਨ ਸੀਨਾ ਆਪਣੇ ਕਰੀਅਰ ਨੂੰ ਅਲਵਿਦਾ ਕਹਿਣ ਜਾ ਰਹੇ ਹਨ। ਮਸ਼ਹੂਰ ਪਹਿਲਵਾਨ WWE ਸਟਾਰ ਜੌਨ ਸੀਨਾ (John Cena) ਨੇ ਆਪਣੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 2025 'ਚ ਰੈਸਲਮੇਨੀਆ ਉਨ੍ਹਾਂ ਦਾ ਆਖਰੀ ਮੈਚ ਹੋਵੇਗਾ। ਸੀਨਾ ਨੇ ਹੈਰਾਨੀਜਨਕ ਤੌਰ 'ਤੇ ਇਹ ਐਲਾਨ ਕੈਨੇਡਾ 'ਚ WWE ਮਨੀ ਈਵੈਂਟ 'ਚ ਸ਼ਿਰਕਤ ਕਰਦੇ ਹੋਏ ਕੀਤਾ।
ਮਸ਼ਹੂਰ ਪਹਿਲਵਾਨ WWE ਸਟਾਰ ਜੌਨ ਸੀਨਾ (John Cena) ਨੇ ਆਪਣੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਐਲਾਨ ਕੈਨੇਡਾ 'ਚ ਕੀਤਾ ਹੈ। ਉਨ੍ਹਾਂ ਕਿਹਾ ਕਿ 2025 'ਚ ਰੈਸਲਮੇਨੀਆ ਉਨ੍ਹਾਂ ਦਾ ਆਖਰੀ ਮੈਚ ਹੋਵੇਗਾ। ਸੀਨਾ ਨੇ ਹੈਰਾਨੀਜਨਕ ਤੌਰ 'ਤੇ ਇਹ ਐਲਾਨ ਕੈਨੇਡਾ 'ਚ WWE ਮਨੀ ਈਵੈਂਟ 'ਚ ਸ਼ਿਰਕਤ ਕਰਦੇ ਹੋਏ ਕੀਤਾ।ਜੌਨ ਸੀਨਾ ਨੇ 2001 ਵਿੱਚ ਕੁਸ਼ਤੀ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ 16 ਵਾਰ WWE ਚੈਂਪੀਅਨ ਰਿਹਾ।
ਜੌਨ ਸੀਨਾ ਨੇ ਕੁਝ ਹਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕਰਕੇ ਪ੍ਰਭਾਵਿਤ ਕੀਤਾ। ਭਾਵੇਂ ਉਹ ਲਗਭਗ ਦੋ ਦਹਾਕਿਆਂ ਤੋਂ ਕੁਸ਼ਤੀ ਵਿੱਚ ਹੈ। ਜੌਨ ਸੀਨਾ ਨੇ ਕਿਹਾ, 'ਮੈਂ ਕਈ ਤਜ਼ਰਬਿਆਂ ਦਾ ਆਨੰਦ ਲਿਆ ਹੈ।ਅਤੇ 'ਮੈਨੂੰ ਲੱਗਦਾ ਹੈ ਕਿ ਹੁਣ ਅਲਵਿਦਾ ਕਹਿਣ ਦਾ ਫੈਸਲਾ ਲੈਣ ਦਾ ਸਹੀ ਸਮਾਂ ਹੈ।ਡਬਲਯੂਡਬਲਯੂਈ ਦੀ ਪ੍ਰਸ਼ੰਸਾ ਨੂੰ ਬਿਆਨ ਨਹੀਂ ਕਰ ਸਕਦਾ। ਮੁੱਖ ਗੱਲ ਇਹ ਹੈ ਕਿ ਪ੍ਰਸ਼ੰਸਕ ਜੋ ਹਮੇਸ਼ਾ ਸਮਰਥਨ ਲਈ ਮੌਜੂਦ ਹਨ. ਉਨ੍ਹਾਂ ਦੀ ਬਦੌਲਤ ਹੀ ਅਸੀਂ ਕੈਰੀਅਰ ਵਿੱਚ ਬੁਲੰਦੀਆਂ 'ਤੇ ਜਾ ਸਕਦੇ ਹਾਂ। ਮੈਂ ਆਪਣੇ ਕੁਸ਼ਤੀ ਕਰੀਅਰ ਵਿੱਚ ਇਹੀ ਕੁਝ ਸਿੱਖਿਆ ਹੈ। ਸੀਨਾ ਨੇ ਕਿਹਾ, “ਕੈਨੇਡੀਅਨਾਂ ਨੇ ਹਮੇਸ਼ਾ ਹੀ ਮੇਰੀ ਕੁਸ਼ਤੀ ਦਾ ਸਮਰਥਨ ਕੀਤਾ ਹੈ।
ਭਾਰਤ ਦਾ Light Weight "ਜ਼ੋਰਾਵਰ ਟੈਂਕ" ਬਣੇਗਾ ਚੀਨ ਦਾ ਕਾਲ; ਜਾਣੋ ਫੌਜ 'ਚ ਕਦੋਂ ਹੋਵੇਗਾ ਸ਼ਾਮਲ (ਵੀਡੀਓ)
NEXT STORY