ਇਸਲਾਮਾਬਾਦ/ਵਾਸ਼ਿੰਗਟਨ— ਪਾਕਿਸਤਾਨੀ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਾਕਿਸਤਾਨ ਵਿਰੋਧੀ ਬਿਆਨ ਦੇ ਵਿਰੋਧ ਵਿਚ ਅਮਰੀਕਾ ਨਾਲ ਹੋਣ ਵਾਲੀ ਹਰ ਤਰ੍ਹਾਂ ਦੀ ਗੱਲਬਾਤ ਅਤੇ ਦੋ-ਪੱਖੀ ਯਾਤਰਾਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਪਾਕਿਸਤਾਨ ਦੀ ਇਕ ਅਖਬਾਰ ਨੇ ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਿਫ ਦੇ ਹਵਾਲੇ ਤੋਂ ਦੱਸਿਆ ਕਿ ਸ਼੍ਰੀ ਟਰੰਪ ਵੱਲੋਂ ਇਕ ਟੈਲੀਵਿਜਨ ਸੰਬੋਧਨ ਵਿਚ ਅਫਗਾਨਿਸਤਾਨ ਰਣਨੀਤੀ ਦਾ ਐਲਾਨ ਕਰਨ ਦੌਰਾਨ ਪਾਕਿਸਤਾਨ ਦੀ ਆਲੋਚਨਾ ਕਰਨ ਦੇ ਵਿਰੋਧ ਵਿਚ ਉਨ੍ਹਾਂ ਨੇ ਅਮਰੀਕਾ ਨਾਲ ਗੱਲਬਾਤ ਕਰਨ ਅਤੇ ਦੋ-ਪੱਖੀ ਯਾਤਰਾਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਸ਼੍ਰੀ ਆਸਿਫ ਨੇ ਸੈਨੇਟ ਦੀ ਇਕ ਕਮੇਟੀ ਨੂੰ ਦੱਸਿਆ ਕਿ ਸ਼੍ਰੀ ਟਰੰਪ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਕਿਸਤਾਨ ਨੇ ਇਹ ਕਦਮ ਚੁੱਕਿਆ ਹੈ। ਗੌਰਤਲਬ ਹੈ ਕਿ ਟਰੰਪ ਨੇ ਇਕ ਹਫਤੇ ਪਹਿਲਾਂ ਆਪਣੇ ਟੈਲੀਵਿਜਨ ਸੰਬੋਧਨ ਵਿਚ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇ ਉਹ ਆਪਣੇ ਦੇਸ਼ ਦੀ ਧਰਤੀ ਦੀ ਵਰਤੋਂ ਅੱਤਵਾਦੀਆਂ ਨੂੰ ਲੁਕਾਉਣ ਲਈ ਕਰਦਾ ਹੈ ਤਾਂ ਉਸ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਸਹਾਇਤਾ ਵਿਚ ਕਾਫੀ ਕਟੌਤੀ ਕੀਤੀ ਜਾ ਸਕਦੀ ਹੈ।
ਨਾਰਾਜ਼ ਪ੍ਰੇਮੀ ਨੇ ਕੀਤੀ ਪ੍ਰੇਮਿਕਾ ਦੇ ਬੱਚੇ ਦੀ ਹੱਤਿਆ, ਜਾਂਚ ਜਾਰੀ
NEXT STORY