ਪੈਰਿਸ - ਟੈਲੀਗ੍ਰਾਮ ਦੇ ਸੰਸਥਾਪਕ ਅਤੇ ਸੀਈਓ ਪਾਵੇਲ ਦੁਰੋਵ ਨੇ ਮੈਸੇਜਿੰਗ ਐਪ 'ਤੇ ਅਪਰਾਧ ਨਾਲ ਲੜਨ ਲਈ ਯਤਨ ਤੇਜ਼ ਕਰਨ ਦਾ ਵਾਅਦਾ ਕੀਤਾ ਹੈ। ਫਰਾਂਸਿਸੀ ਅਧਿਕਾਰੀਆਂ ਵੱਲੋਂ ਕਥਿਤ ਤੌਰ ’ਤੇ ਅਪਰਾਧਿਕ ਸਰਗਰਮੀ ਲਈ ਪਲੇਟਫਾਰਮ ਦੀ ਵਰਚੋਂ ਦੀ ਇਜਾ਼ਤ ਦੇਣ ਲਈ ਉਨ੍ਹਾਂ ’ਤੇ ਸ਼ੁਰੂਆਤੀ ਦੋਸ਼ ਲਾਏ ਜਾਣ ਪਿੱਛੋਂ ਇਹ ਉਨ੍ਹਾਂ ਦੀ ਪਹਿਲੀ ਜਨਤਕ ਟਿੱਪਣੀ ਹੈ। ਇਸ ਦੌਰਾਨ ਇਕ ਟੈਲੀਗ੍ਰਾਮ ਪੋਸਟ ’ਚ ਦੁਰੋਵ ਨੇ ਫਰਾਂਸੀਸੀ ਨਿਆਂਇਕ ਜਾਂਚ ਦੇ ਵਿਰੁੱਧ ਆਪਣਾ ਬਚਾਅ ਕੀਤਾ ਅਤੇ ਸੁਝਾਅ ਦਿੱਤਾ ਕਿ ਉਸਨੂੰ ਨਿੱਜੀ ਤੌਰ 'ਤੇ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਸੀ।
ਇਹ ਵੀ ਪੜ੍ਹੋ - ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ
ਦੁਰੋਵ ਵੱਲੋਂ ਪੋਸਟ ’ਚ ਕਿਹਾ, "ਸਮਾਰਟਫੋਨ ਤੋਂ ਪਹਿਲਾਂ ਦੇ ਸਮੇਂ ਦੇ ਕਾਨੂੰਨਾਂ ਦੀ ਵਰਤੋਂ ਕਰ ਕੇ ਕਿਸੇ ਸੀ.ਈ.ਓ. ’ਤੇ ਉਸ ਦੇ ਵੱਲੋਂ ਪਾਬੰਦੀਸ਼ੁਦਾ ਕੀਤੇ ਜਾਣ ਵਾਲੇ ਪਲੇਟਫਾਰਮ 'ਤੇ ਤੀਜੀ ਧਿਰ ਵੱਲੋਂ ਕੀਤੇ ਗਏ ਅਪਰਾਧਾਂ ਦਾ ਦੋਸ਼ ਲਗਾਉਣ ਇਕ ਗਲਤ ਨਜ਼ਰੀਆ ਹੈ। "ਤਕਨਾਲੋਜੀ ਦਾ ਨਿਰਮਾਣ ਕਰਨਾ ਪਹਿਲਾਂ ਹੀ ਕਾਫੀ ਔਖਾ ਹੈ। ਕੋਈ ਵੀ ਇਨੋਵੇਟਰ ਕਦੀ ਵੀ ਨਵੇਂ ਯੰਤਰ ਨਹੀਂ ਬਣਾਏਗਾ ਜੇਕਰ ਉਹ ਜਾਣਦਾ ਹੋਵੇ ਕਿ ਉਨ੍ਹਾਂ ਡਿਵਾਈਸਾਂ ਦੀ ਸੰਭਾਵੀ ਦੁਰਵਰਤੋਂ ਲਈ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਜ਼ਿੰਮੇਵਾਰ ਠਹਿਰਾਏਗਾ।’’ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਟੈਲੀਗ੍ਰਾਮ "ਕਿਸੇ ਕਿਸਮ ਦਾ ਅਰਾਜਕ ਸਵਰਗ ਨਹੀਂ ਹੈ," ਦੁਰੋਵ ਨੇ ਕਿਹਾ ਕਿ ਟੈਲੀਗ੍ਰਾਮ ਖਪਤਕਾਰਾਂ ਦੀ ਵੱਧ ਰਹੀ ਗਿਣਤੀ "ਵਧ ਰਹੀ ਪੀੜਾਂ ਦਾ ਕਾਰਨ ਬਣੀ ਜਿਸ ਨਾਲ ਅਪਰਾਧੀਆਂ ਲਈ ਸਾਡੇ ਪਲੇਟਫਾਰਮ ਦੀ ਦੁਰਵਰਤੋਂ ਕਰਨਾ ਸੌਖਾ ਹੋ ਗਿਆ।"
ਇਹ ਵੀ ਪੜ੍ਹੋ - ਸ਼ਰਾਬੀ ਅਧਿਆਪਕ ਦਾ ਕਾਰਾ: ਸਕੂਲ 'ਚ ਵਿਦਿਆਰਥਣ ਦੀ ਕੀਤੀ ਕੁੱਟਮਾਰ, ਕੈਂਚੀ ਨਾਲ ਕੱਟੇ ਵਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ 'ਚ ਗੁਰੂ ਰਵਿਦਾਸ ਟੈਂਪਲ 'ਚ ਲੱਗੀ ਭਿਆਨਕ ਅੱਗ, ਅੰਮ੍ਰਿਤ ਬਾਣੀ ਦੇ ਸਰੂਪ ਹੋਏ ਅਗਨ ਭੇਟ
NEXT STORY