ਇੰਡੀਆਨਾ (ਅਮਰੀਕਾ) (ਏਪੀ)- ਅਮਰੀਕਾ ਦੇ ਇੰਡੀਆਨਾ ਵਿੱਚ ਇਸ ਹਫ਼ਤੇ ਆਏ ਭਿਆਨਕ ਤੂਫਾਨ ਅਤੇ ਹੜ੍ਹ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਇੰਡੀਆਨਾਪੋਲਿਸ ਵਿੱਚ ਵ੍ਹਾਈਟ ਨਦੀ ਦੇ ਨਾਲ ਪਾਣੀ ਦਾ ਪੱਧਰ ਵਧਣ ਕਾਰਨ ਬਚਾਅ ਕਰਮਚਾਰੀਆਂ ਨੇ ਕਈ ਲੋਕਾਂ ਨੂੰ ਬਚਾਉਣ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ। ਪਿਛਲੇ ਹਫ਼ਤੇ ਭਾਰੀ ਬਾਰਸ਼ ਕਾਰਨ ਨਦੀ ਦਾ ਪੱਧਰ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਉੱਚੀਆਂ ਥਾਵਾਂ 'ਤੇ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ ਹੈ।

ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੰਡੀਆਨਾ ਲਈ ਐਮਰਜੈਂਸੀ ਦੀ ਸਥਿਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਰਾਜ ਨੂੰ ਸੰਘੀ ਆਫ਼ਤ ਸਹਾਇਤਾ ਪ੍ਰਦਾਨ ਕਰਾਈ ਜਾ ਰਹੀ ਹੈ। ਇੰਡੀਆਨਾਪੋਲਿਸ ਦੇ ਮੇਅਰ ਜੋਅ ਹੌਗਸੇਟ ਨੇ ਕਿਹਾ ਕਿ ਸ਼ਹਿਰ 30 ਸਾਲਾਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਇੰਡੀਆਨਾਪੋਲਿਸ ਫਾਇਰ ਡਿਪਾਰਟਮੈਂਟ ਦੀ ਬੁਲਾਰਨ ਰੀਟਾ ਰੀਥ ਨੇ ਕਿਹਾ ਕਿ ਸ਼ਨੀਵਾਰ ਤੱਕ, 95 ਲੋਕਾਂ ਅਤੇ 45 ਪਾਲਤੂ ਜਾਨਵਰਾਂ ਨੂੰ ਬਚਾਇਆ ਗਿਆ ਅਤੇ ਐਮਰਜੈਂਸੀ ਸੈਂਟਰ ਨੂੰ ਦਿਨ ਭਰ ਮਦਦ ਲਈ ਸੈਂਕੜੇ ਕਾਲਾਂ ਪ੍ਰਾਪਤ ਹੋਈਆਂ।

ਪੜ੍ਹੋ ਇਹ ਅਹਿਮ ਖ਼ਬਰ- ਕਿਸ਼ਤੀ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ 70 ਤੋਂ ਪਾਰ, ਜ਼ਿੰਬਾਬਵੇ 'ਚ ਸੋਗ ਦੀ ਲਹਿਰ
ਗਵਰਨਰ ਦਫ਼ਤਰ ਨੇ ਕਿਹਾ ਕਿ ਡੇਲਾਵੇਅਰ ਕਾਉਂਟੀ ਵਿੱਚ 350 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇੰਡੀਆਨਾ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਦੌਰਾਨ ਗੰਭੀਰ ਮੌਸਮ ਕਾਰਨ ਇੱਕ ਬੱਚੇ ਸਮੇਤ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਰਾਸ਼ਟਰੀ ਮੌਸਮ ਸੇਵਾ ਨੇ ਰਿਪੋਰਟ ਦਿੱਤੀ ਹੈ ਕਿ ਕੁਝ ਖੇਤਰਾਂ ਵਿੱਚ ਦੋ ਦਿਨਾਂ ਵਿੱਚ 28 ਸੈਂਟੀਮੀਟਰ ਤੋਂ ਵੱਧ ਮੀਂਹ ਪਿਆ ਹੈ। ਐਂਡਰਸਨ ਅਤੇ ਨੋਬਲਸਵਿਲੇ ਵਿੱਚ ਵ੍ਹਾਈਟ ਨਦੀ ਦਾ ਪੱਧਰ 7.32 ਮੀਟਰ ਤੋਂ ਵੱਧ ਤੱਕ ਪਹੁੰਚ ਗਿਆ ਅਤੇ ਇਸਨੇ 1913 ਵਿੱਚ ਸਥਾਪਤ ਇੱਕ ਰਿਕਾਰਡ ਤੋੜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਹਾਰਾਜਾ ਦਲੀਪ ਸਿੰਘ ਨੂੰ 'Indian King' ਕਹੇ ਜਾਣ ਖ਼ਿਲਾਫ਼ ਪ੍ਰਦਰਸ਼ਨ
NEXT STORY