ਬੇਰੂਤ— ਪੱਛਮੀ ਇਰਾਨ 'ਚ ਸੋਮਵਾਰ ਨੂੰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6 ਮਾਪੀ ਗਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਐਜਗਲੇ ਸ਼ਹਿਰ ਦੇ ਨੇੜੇ ਸੀ ਪਰ ਇਸ ਦੇ ਝਟਕੇ ਕਰਮਾਨਸ਼ਾਹ ਸ਼ਹਿਰ 'ਚ ਵੀ ਮਹਿਸੂਸ ਕੀਤੇ ਗਏ। ਇਸ ਦੇ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਲੋਕਾਂ ਘਰ ਚੋਂ ਬਾਹਰ ਨਿਕਲ ਆਏ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਈਰਾਨ 'ਚ 7.3 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ ਜਿਸ 'ਚ ਕਰੀਬ 530 ਲੋਕਾਂ ਦੀ ਮੌਤ ਹੋ ਗਈ ਸੀ ਤੇ ਹਜ਼ਾਰਾਂ ਲੋਕ ਜ਼ਖਮੀ ਹੋਏ ਸੀ।
ਬਰਤਾਨੀਆ 'ਚ ਪਾਕਿਸਤਾਨੀਆਂ ਦੇ ਅਸ਼ਲੀਲ ਕਾਰਿਆਂ ਤੋਂ ਗੋਰੀਆਂ ਪ੍ਰੇਸ਼ਾਨ
NEXT STORY