ਨਵੀਂ ਦਿੱਲੀ : ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਬੁੱਧਵਾਰ ਨੂੰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਰਹਿਣ ਵਾਲੇ ਸਥਾਨ ਦੀ ਜਾਣਕਾਰੀ ਦੇਣ ਵਿਚ ਅਸਫਲ ਰਹਿਣ ਕਾਰਨ ਨੋਟਿਸ ਜਾਰੀ ਕੀਤਾ ਹੈ ਅਤੇ 14 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਨਾਡਾ ਦੇ ਰਜਿਸਟਰਡ ਪ੍ਰੀਖਣ ਪੂਲ ਵਿਚ ਰਜਿਸਟਰਡ ਸਾਰੇ ਖਿਡਾਰੀਆਂ ਨੂੰ ਡੋਪ ਜਾਂਚ ਲਈ ਆਪਣੀ ਉਪਲੱਬਧਤਾ ਦੇ ਬਾਰੇ ਵਿਚ ਜਾਣਕਾਰੀ ਦੇਣਾ ਜ਼ਰੂਰੀ ਹੈ ਅਤੇ ਇਨ੍ਹਾਂ ਖਿਡਾਰੀਆਂ ਵਿਚ ਵਿਨੇਸ਼ ਵੀ ਸ਼ਾਮਲ ਹੈ। ਜੇਕਰ ਖਿਡਾਰੀ ਨੇ ਜਿਸ ਸਥਾਨ ਦੀ ਜਾਣਕਾਰੀ ਦਿੱਤੀ ਹੈ ਅਤੇ ਉਹ ਉਸ ਸਥਾਨ 'ਤੇ ਉਪਲੱਬਧ ਨਹੀਂ ਹੁੰਦਾ ਤਾਂ ਇਸ ਨੂੰ ਟਿਕਾਣੇ ਦੀ ਜਾਣਕਾਰੀ ਦੇਣ ਦੀ ਅਸਫਲਤਾ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਦਿੱਲੀ 'ਚ ਹਵਾ ਪ੍ਰਦੂਸ਼ਣ ਨੇ ਵਧਾਈ ਚਿੰਤਾ, ਏਕਿਊਆਈ 112 ਦਿਨਾਂ ਬਾਅਦ 'ਖ਼ਰਾਬ' ਸ਼੍ਰੇਣੀ 'ਚ ਪੁੱਜਾ
ਨਾਡਾ ਨੇ ਆਪਣੇ ਨੋਟਿਸ ਵਿਚ ਪਹਿਲਵਾਨ ਤੋਂ ਸਿਆਸੀ ਆਗੂ ਬਣੀ ਵਿਨੇਸ ਨੂੰ ਦੱਸਿਆ ਕਿ ਉਨ੍ਹਾਂ ਆਪਣੇ ਰਹਿਣ ਦੇ ਸਥਾਨ ਦੀ ਜਾਣਕਾਰੀ ਨਾ ਦੱਸਣ ਦੀ ਗਲਤੀ ਕੀਤੀ ਹੈ, ਕਿਉਂਕਿ ਉਹ 9 ਸਤੰਬਰ ਨੂੰ ਸੋਨੀਪਤ ਦੇ ਖਰਖੌਦਾ ਪਿੰਡ ਵਿਚ ਆਪਣੇ ਘਰ ਵਿਚ ਡੋਪ ਜਾਂਚ ਲਈ ਉਪਲੱਬਧ ਨਹੀਂ ਸੀ। ਵਿਨੇਸ਼ ਨੇ ਪੈਰਿਸ ਓਲੰਪਿਕ ਵਿਚ ਫਾਈਨਲ ਵਿਚ ਥਾਂ ਬਣਾਉਣ ਦੇ ਬਾਵਜੂਦ ਜ਼ਿਆਦਾ ਵਜ਼ਨ ਹੋਣ ਕਾਰਨ ਮੈਡਲ ਹਾਸਲ ਨਹੀਂ ਕਰਨ ਦੀ ਨਿਰਾਸ਼ਾ ਤੋਂ ਬਾਅਦ ਖੇਡਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਵਿਨੇਸ਼ ਅਤੇ ਉਨ੍ਹਾਂ ਦੇ ਸਾਥੀ ਪਹਿਲਵਾਨ ਬਜਰੰਗ ਪੂਨੀਆ ਹਾਲ ਹੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ ਹਨ।
ਨਾਡਾ ਨੇ ਦੱਸਿਆ ਕਿ, ''ਇਕ ਡੋਪ ਕੰਟਰੋਲ ਅਧਿਕਾਰੀ (ਡੀਸੀਓ) ਨੂੰ ਤੁਹਾਡੀ ਜਾਂਚ ਲਈ ਉਸ ਸਮੇਂ ਉਸ ਦਿਨ ਉਸ ਸਥਾਨ 'ਤੇ ਭੇਜਿਆ ਗਿਆ ਸੀ ਪਰ ਉਹ ਅਜਿਹਾ ਕਰਨ ਵਿਚ ਅਸਮਰੱਥ ਰਿਹਾ, ਕਿਉਂਕਿ ਉਸ ਵੇਲੇ ਤੁਸੀਂ ਉਥੇ ਮੌਜੂਦ ਨਹੀਂ ਸੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਤਮਾ ਗਾਂਧੀ, ਮੋਦੀ ਤੇ ਯੋਗੀ ਦਾ ਡੀਪਫੇਕ ਵੀਡੀਓ ਵਾਇਰਲ
NEXT STORY