ਇੰਟਰਨੈਸ਼ਨਲ ਡੈਸਕ- ਕੈਨੇਡਾ ਦੀ ਸਰਕਾਰ ਨੇ ਭਾਰਤੀਆਂ ਖ਼ਾਸ ਕਰ ਕੇ ਪੰਜਾਬੀ ਕਾਮਿਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਸਰਕਾਰ ਨੇ ਵਿਦੇਸ਼ੀ ਕਾਮਿਆਂ ਨੂੰ ਬਿਨਾਂ ਸਟੱਡੀ ਪਰਮਿਟ ਦੇ ਪੜ੍ਹਾਈ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਮੀਗ੍ਰੇਸ਼ਨ ਵਿਭਾਗ ਨੇ 9 ਸਤੰਬਰ, 2026 ਨੂੰ ਇੱਕ ਅਸਥਾਈ ਨੀਤੀ ਜਾਰੀ ਕੀਤੀ, ਜਿਸ ਵਿੱਚ ਵਰਕ ਪਰਮਿਟ ਧਾਰਕਾਂ ਨੂੰ ਬਿਨਾਂ ਸਟੱਡੀ ਪਰਮਿਟ ਦੇ ਪੜ੍ਹਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਨਿਯਮਾਂ ਅਨੁਸਾਰ ਇੱਕ ਵਿਦੇਸ਼ੀ ਨਾਗਰਿਕ ਨੂੰ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਸਟੱਡੀ ਪਰਮਿਟ ਦੀ ਲੋੜ ਹੁੰਦੀ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਕੈਨੇਡਾ ਵਿਚ ਰਹਿੰਦੇ 3 ਲੱਖ ਭਾਰਤੀਆਂ ਨੂੰ ਵੱਡਾ ਫਾਇਦਾ ਹੋਵੇਗਾ।
ਇਸ ਨੀਤੀ ਦੇ ਤਹਿਤ ਇੱਕ ਵਰਕ ਪਰਮਿਟ ਧਾਰਕ ਨੂੰ ਸਟੱਡੀ ਪਰਮਿਟ ਤੋਂ ਬਿਨਾਂ ਪੜ੍ਹਾਈ ਕਰਨ ਦੀ ਇਜਾਜ਼ਤ ਹੈ, ਭਾਵੇਂ ਕੈਨੇਡਾ ਵਿੱਚ ਉਨ੍ਹਾਂ ਦਾ ਸਟੱਡੀ ਪ੍ਰੋਗਰਾਮ ਵਰਕ ਪਰਮਿਟ 'ਤੇ ਨਿਰਧਾਰਤ ਮਿਆਦ ਤੋਂ ਵੱਧ ਹੋਵੇ। ਨਵੀਂ ਨੀਤੀ ਦਾ ਲਾਭ ਉਠਾਉਣ ਲਈ ਭਾਰਤੀ ਕਾਮਿਆਂ ਕੋਲ ਇੱਕ ਵੈਧ ਸਟੱਡੀ ਪਰਮਿਟ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਟੱਡੀ ਪ੍ਰੋਗਰਾਮ 6 ਮਹੀਨੇ ਜਾਂ ਘੱਟ ਹੋਣਾ ਚਾਹੀਦਾ ਹੈ। ਇਸ ਦੌਰਾਨ ਭਾਰਤੀ ਨਾਗਰਿਕ ਕੰਮ ਦੇ ਨਾਲ-ਨਾਲ ਜ਼ਰੂਰੀ ਸਕਿਲ, ਲਾਈਸੈੰਸਿੰਗ ਅਤੇ ਟਰੇਨਿੰਗ ਹਾਸਲ ਕਰ ਸਕਦੇ ਹਨ। ਇਹ ਕੈਨੇਡਾ ਵਿੱਚ ਬਹੁਤ ਸਾਰੇ ਭਾਰਤੀਆਂ ਲਈ ਖੁਸ਼ਖਬਰੀ ਹੈ ਜੋ ਕੰਮ ਕਰਦੇ ਹੋਏ ਪੜ੍ਹਾਈ ਕਰਨਾ ਚਾਹੁੰਦੇ ਹਨ। ਚੰਗੀ ਗੱਲ ਇਹ ਹੈ ਕਿ ਇਸ ਨਾਲ ਪੀਆਰ ਹਾਸਲ ਕਰਨ ਵਿਚ ਵੀ ਮਦਦ ਮਿਲ ਸਕਦੀ ਹੈ।
ਜਾਣੋ ਨਵੇਂ ਨਿਯਮ ਬਾਰੇ
ਵਿਦੇਸ਼ੀ ਨਾਗਰਿਕ ਬਿਨਾਂ ਪਰਮਿਟ ਦੇ 6 ਮਹੀਨੇ ਜਾਂ ਘੱਟ ਦਾ ਕੋਰਸ ਤਾਂ ਹੀ ਕਰ ਸਕਦੇ ਹਨ, ਜੇਕਰ ਕੋਰਸ ਕੈਨੇਡਾ ਵਿੱਚ ਉਨ੍ਹਾਂ ਦੇ ਨਿਰਧਾਰਤ ਠਹਿਰਾਅ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਪੂਰਾ ਹੋ ਜਾਂਦਾ ਹੈ। ਇਹ ਨਿਯਮ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਨਿਯਮਾਂ ਦੀ ਧਾਰਾ 188(1)(c) ਵਿੱਚ ਸਪੱਸ਼ਟ ਤੌਰ 'ਤੇ ਦੱਸੇ ਗਏ ਹਨ। ਨਵੀਂ ਨੀਤੀ 4 ਸਤੰਬਰ, 2026 ਨੂੰ ਲਾਗੂ ਹੋਈ ਹੈ ਅਤੇ 31 ਦਸੰਬਰ, 2027 ਤੱਕ ਲਾਗੂ ਰਹਿਣ ਲਈ ਤਹਿ ਕੀਤੀ ਗਈ ਹੈ। ਹਾਲਾਂਕਿ ਇਸ ਨੀਤੀ ਨੂੰ ਬਿਨਾਂ ਕਿਸੇ ਨੋਟਿਸ ਦੇ ਰੱਦ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਭਾਰੀ ਵਿਰੋਧ ਮਗਰੋਂ ਅਮਰੀਕਾ ਨੇ ਹਟਾਇਆ ਵਿਵਾਦਿਤ "Mr Singh" ਵਾਲਾ ਪੋਸਟਰ
ਇਹ ਨੀਤੀ ਸਿਰਫ਼ ਵਿਦੇਸ਼ੀ ਨਾਗਰਿਕ ਦੇ ਵਰਕ ਪਰਮਿਟ ਦੀ ਮਿਆਦ ਪੁੱਗਣ ਤੱਕ, ਜਾਂ ਨੀਤੀ ਦੀ ਮਿਆਦ ਪੁੱਗਣ ਜਾਂ ਰੱਦ ਹੋਣ ਤੱਕ ਛੋਟ ਪ੍ਰਦਾਨ ਕਰਦੀ ਹੈ। 9 ਸਤੰਬਰ ਨੂੰ ਪੇਸ਼ ਕੀਤੀ ਗਈ ਨੀਤੀ ਦਾ ਸਿਰਲੇਖ ਹੈ "ਵੈਧ ਵਰਕ ਪਰਮਿਟ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਬਿਨਾਂ ਸਟੱਡੀ ਪਰਮਿਟ ਦੇ ਅਧਿਐਨ ਕਰਨ ਦੀ ਆਗਿਆ ਦੇਣ ਲਈ ਅਸਥਾਈ ਜਨਤਕ ਨੀਤੀ।" ਇਸ 'ਤੇ 5 ਅਗਸਤ, 2026 ਨੂੰ ਦਸਤਖਤ ਕੀਤੇ ਗਏ ਸਨ।
ਭਾਰਤੀਆਂ ਨੂੰ ਹੋਵੇਗਾ ਫਾਇਦਾ
ਲੱਖਾਂ ਭਾਰਤੀ ਕੈਨੇਡਾ ਵਿੱਚ ਨੌਕਰੀ ਕਰ ਰਹੇ ਹਨ। ਉਨ੍ਹਾਂ ਵਿੱਚੋਂ ਕੁਝ ਕੰਮ ਕਰਦੇ ਹੋਏ ਪੜ੍ਹਾਈ ਕਰਨਾ ਚਾਹੁੰਦੇ ਹਨ। ਨਵੇਂ ਫ਼ੈਸਲੇ ਦਾ ਫ਼ਾਇਦਾ ਚੁੱਕਦੇ ਹੋਏ ਉਹ ਡਿਗਰੀ ਜਾਂ ਸਰਟੀਫਿਕੇਟ ਹਾਸਲ ਕਰਕੇ ਤਰੱਕੀ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਜੇ ਮੈਂ ਕਾਕਰੋਚ ਹੁੰਦਾ ਤਾਂ ਸ਼ਾਇਦ..!', ਵਿਜੇ ਮਾਲਿਆ ਨੇ ਪੋਸਟ ਸ਼ੇਅਰ ਕਰ ਕੱਢੀ ਭੜਾਸ
NEXT STORY