ਇੰਟਰਨੈਸ਼ਨਲ ਡੈਸਕ - ਭਾਰਤੀ ਮੂਲ ਦੇ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ 9 ਮਹੀਨਿਆਂ ਬਾਅਦ ਬੁੱਧਵਾਰ ਨੂੰ ਤੜਕੇ ਸਾਢੇ ਤਿੰਨ ਵਜੇ ਧਰਤੀ 'ਤੇ ਪਰਤ ਆਏ ਹਨ। ਸਾਰੇ ਪੁਲਾੜ ਯਾਤਰੀਆਂ ਨੇ ਧਰਤੀ 'ਤੇ ਸਫਲ ਲੈਂਡਿੰਗ ਕੀਤੀ ਹੈ। ਡਰੈਗਨ ਕੈਪਸੂਲ ਸਮੁੰਦਰ ਵਿੱਚ ਸੁਰੱਖਿਅਤ ਰੂਪ ਨਾਲ ਉਤਰਿਆ। ਹੁਣ ਬਚਾਅ ਦਲ ਉਨ੍ਹਾਂ ਨੂੰ ਕਿਸ਼ਤੀ ਰਾਹੀਂ ਸੁਰੱਖਿਅਤ ਆਪਣੇ ਨਾਲ ਲੈ ਜਾ ਰਿਹਾ ਹੈ। ਸਪੇਸਐਕਸ ਦਾ ਡਰੈਗਨ ਫਲੋਰੀਡਾ ਵਿੱਚ ਸਮੁੰਦਰੀ ਤੱਟ 'ਤੇ ਉਤਰਿਆ ਹੈ। ਇਹ ਇੱਕ ਇਤਿਹਾਸਕ ਪਲ ਹੈ ਜੋ NASA ਅਤੇ SpaceX ਟੀਮ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਨਾਸਾ ਦੇ ਕੰਟਰੋਲ ਰੂਮ ਦੇ ਸਾਰੇ ਵਿਗਿਆਨੀਆਂ ਦੀਆਂ ਨਜ਼ਰਾਂ ਸਕ੍ਰੀਨ 'ਤੇ ਟਿਕੀਆਂ ਹੋਈਆਂ ਸਨ। ਇਹ ਦਿਲ ਦਹਿਲਾ ਦੇਣ ਵਾਲਾ ਪਲ ਸੀ।
Splashdown confirmed! #Crew9 is now back on Earth in their @SpaceX Dragon spacecraft. pic.twitter.com/G5tVyqFbAu
— NASA (@NASA) March 18, 2025
ਸੁਨੀਤਾ ਵਿਲੀਅਮਸ ਨੂੰ ਆਪਣੇ ਪੈਰਾਂ 'ਤੇ ਚੱਲਣ ਲਈ 45 ਦਿਨ ਲੱਗ ਸਕਦੇ ਹਨ
ਲਗਭਗ 9 ਮਹੀਨਿਆਂ ਤੱਕ ਪੁਲਾੜ ਵਿੱਚ ਰਹਿਣ ਤੋਂ ਬਾਅਦ, ਸੁਨੀਤਾ ਵਿਲੀਅਮਜ਼ ਅਤੇ ਉਸਦੇ ਸਾਥੀ ਬੁਚ ਬਿਲਮੋਰ ਨੂੰ ਆਪਣੇ ਪੈਰਾਂ 'ਤੇ ਚੱਲਣ ਲਈ 45 ਦਿਨ ਲੱਗ ਸਕਦੇ ਹਨ। ਇਸ ਦੇ ਲਈ ਉਸ ਨੂੰ ਲੰਬੀ ਮੈਡੀਕਲ ਅਤੇ ਕਸਰਤ ਪ੍ਰਕਿਰਿਆ 'ਚੋਂ ਲੰਘਣਾ ਪਵੇਗਾ।

ਐਲੋਨ ਮਸਕ ਨੇ ਨਿਭਾਈ ਅਹਿਮ ਭੂਮਿਕਾ
ਸੁਨੀਤਾ ਅਤੇ ਹੋਰ ਪੁਲਾੜ ਯਾਤਰੀਆਂ ਨੂੰ ਧਰਤੀ 'ਤੇ ਵਾਪਸ ਲਿਆਉਣ 'ਚ ਐਲੋਨ ਮਸਕ ਨੇ ਅਹਿਮ ਭੂਮਿਕਾ ਨਿਭਾਈ। ਐਲਨ ਦੀ ਸਪੇਸ ਰਿਸਰਚ ਕੰਪਨੀ ਸਪੇਸਐਕਸ ਦੇ ਸਿਰਫ ਡ੍ਰੈਗਨ ਕੈਪਸੂਲ ਨੇ ਸੁਨੀਤਾ ਸਮੇਤ ਚਾਰ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਸੁਰੱਖਿਅਤ ਢੰਗ ਨਾਲ ਧਰਤੀ 'ਤੇ ਵਾਪਸ ਲਿਆਂਦਾ।

ਤੁਹਾਨੂੰ ਦੱਸ ਦੇਈਏ ਕਿ ਦੋਵੇਂ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਨੇ ਪਿਛਲੇ ਸਾਲ 5 ਜੂਨ, 2024 ਨੂੰ ਨਾਸਾ ਮਿਸ਼ਨ ਦੇ ਤਹਿਤ ਬੋਇੰਗ ਪੁਲਾੜ ਯਾਨ ਰਾਹੀਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ ਸੀ। ਇਹ ਮਿਸ਼ਨ ਸਿਰਫ਼ 10 ਦਿਨਾਂ ਲਈ ਸੀ ਪਰ ਪੁਲਾੜ ਯਾਨ ਵਿੱਚ ਖ਼ਰਾਬੀ ਕਾਰਨ ਦੋਵੇਂ ਧਰਤੀ ’ਤੇ ਵਾਪਸ ਨਹੀਂ ਆ ਸਕੇ। 10 ਦਿਨਾਂ ਦਾ ਇਹ ਮਿਸ਼ਨ 9 ਮਹੀਨਿਆਂ ਦਾ ਹੋ ਗਿਆ।
ਸ਼ੇਖ ਹਸੀਨਾ ਪਰਿਵਾਰ ਦੇ 31 ਖਾਤੇ ‘ਫ੍ਰੀਜ਼’ ਕਰਨ ਦੇ ਹੁਕਮ
NEXT STORY