ਸਰੀ (ਰਾਜੇਸ਼ ਅੰਸਲ) — ਕੈਨੇਡਾ ਦੇ ਸ਼ਹਿਰ ਸਰੀ ਵਿਚ ਬੀਤੇ ਸ਼ਨੀਵਾਰ ਇਕ ਸੰਗੀਤਕ ਮਹਿਫ਼ਿਲ 'ਸੁਰਾਂ ਦੀ ਸ਼ਾਮ' ਦਾ ਆਯੋਜਨ ਜੋਬਨ ਇੰਟਰਟੇਨਮੈਂਟ ਵੱਲੋਂ ਰਿਵਰਸਾਈਡ ਹਾਲ ਵਿਚ ਕਰਵਾਇਆ ਗਿਆ, ਜਿਸ ਵਿਚ ਸੁਰੀਲੀ ਗਾਇਕਾ ਹਰਿੰਦਰ ਹੁੰਦਲ ਨੇ ਆਪਣੀ ਮਿੱਠੀ-ਪਿਆਰੀ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ ਵਿਚ ਹਾਜ਼ਰੀ ਲਗਾਈ ਅਤੇ ਇਕ ਅਮਿੱਟ ਛਾਪ ਛੱਡੀ। ਇਸ ਉਪਰੰਤ ਵਿਸ਼ੇਸ਼ ਤੌਰ 'ਤੇ ਪਹੁੰਚੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਡਾਕਟਰ ਹਰਿੰਦਰ ਹੁੰਦਲ ਵੱਲੋਂ ਲਿਖੀ ਪੁਸਤਕ “ਪੰਜਾਬ ਦਾ ਲੋਕ ਸੰਗੀਤ'' ਨੂੰ ਲੋਕ ਅਰਪਣ ਕੀਤਾ ਅਤੇ ਫਿਰ ''ਗੱਡੀਆਂ ਵਾਲੀ ਤਾਰੋ'' ਵਾਲੇ ਦਿਲਰਾਜ ਨੇ ਆਪਣੇ ਅੰਦਾਜ਼ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ। ਅਖੀਰ ਵਿਚ ਪ੍ਰਸਿੱਧ ਸੁਰੀਲੇ ਗਾਇਕ ਰਣਜੀਤ ਰਾਣਾ ਨੇ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਨਾਲ ਵਾਹ-ਵਾਹ ਖੱਟੀ। ਖਚਾ-ਖੱਚ ਭਰੇ ਇਸ ਹਾਲ ਵਿਚ ਆਏ ਹੋਏ ਸਰੋਤਿਆਂ ਨੇ ਇਸ ਪਰਿਵਾਰਕ ਮਹਿਫਿਲ ਦਾ ਖੂਬ ਆਨੰਦ ਮਾਣਿਆ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਵਿਚ ਸਚਮੁੱਚ ਇਹ ਇਕ ਯਾਦਗਾਰੀ ਮਹਿਫ਼ਿਲ ਹੋ ਨਿਬੜੀ। ਸਟੇਜ ਦੀ ਭੂਮਿਕਾ ਐਂਕਰ ਤਲਵਿੰਦਰ ਸਿੰਘ (ਹੈਪੀ) ਨੇ ਬਾਖੂਬੀ ਨਾਲ ਨਿਭਾਈ। 'ਸੁਰਾਂ ਦੀ ਸ਼ਾਮ' ਦੇ ਸਫਲ ਆਯੋਜਨ ਲਈ ਫਾਇਬਰਟੈਕ ਦੇ ਜੈਸ ਔਜਲਾ, ਗੀਤਕਾਰ ਜਸਬੀਰ ਗੁਣਾਚੋਰੀਆ, ਰਾਜ ਭੇਲਾ ਤੇ ਸਨੀ ਸਹੋਤਾ ਵਧਾਈ ਦੇ ਹੱਕਦਾਰ ਹਨ।
ਪੋਲੈਂਡ 'ਚ ਹੰਗਾਮੀ ਹਾਲਤ 'ਚ ਉਤਾਰਿਆ ਗਿਆ ਜਹਾਜ਼, ਕੋਈ ਜ਼ਖਮੀ ਨਹੀਂ
NEXT STORY