ਨਿਆਮੀ-ਦੱਖਣ-ਪੱਛਮੀ ਨਾਈਜਰ 'ਚ ਸ਼ੱਕੀ ਕੱਟੜਪੰਥੀ ਬੰਦੂਕਧਾਰੀਆਂ ਨੇ ਘਟੋ-ਘੱਟ 25 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਜਾਣਕਾਰੀ ਬੁੱਧਵਾਰ ਨੂੰ ਸਰਕਾਰ ਨੇ ਦਿੱਤੀ। ਗ੍ਰਹਿ ਮੰਤਰੀ ਅਲਕਾਚੇ ਅਲਹਦ ਨੇ ਇਕ ਬਿਆਨ 'ਚ ਕਿਹਾ ਕਿ ਬਕੋਰਾਟ ਪਿੰਡ ਨੇੜੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਹੋਏ ਹਮਲੇ 'ਚ ਭਵਨਾਂ ਦੀ ਤੋੜ-ਭੰਨ ਕੀਤੀ ਗਈ ਅਤੇ ਉਨ੍ਹਾਂ ਨੂੰ ਸਾੜ੍ਹ ਦਿੱਤਾ ਗਿਆ। ਸਰਕਾਰ ਨੇ ਹਮਲੇ ਨੂੰ ਕਾਇਰਤਾ ਭਰਿਆ ਦਸਿੱਆ ਅਤੇ ਕਿਹਾ ਕਿ ਇਲਾਕੇ 'ਚ ਸੁਰੱਖਿਆ ਵਿਵਸਥਾ ਮਜ਼ਬੂਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰੂਸ 'ਚ ਲਗਾਤਾਰ ਦੂਜੇ ਦਿਨ ਕੋਵਿਡ-19 ਨਾਲ ਹੋਈ 1200 ਤੋਂ ਜ਼ਿਆਦਾ ਲੋਕਾਂ ਦੀ ਮੌਤ
ਮਾਲੀ ਨਾਲ ਲਗਦੀ ਸਰਹੱਦ ਵਾਲੇ ਇਸ ਪੱਛਮੀ ਅਫਰੀਕੀ ਦੇਸ਼ 'ਚ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਕੱਟੜਪੰਥੀਆਂ ਦੀ ਇਹ ਨਵੀਂ ਹਿੰਸਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਇਸਲਾਮਿਕ ਕੱਟੜਪੰਥੀਆਂ ਨੇ ਪੱਛਮੀ ਨਾਈਜਰ 'ਚ 69 ਲੋਕਾਂ ਦਾ ਕਤਲ ਕਰ ਦਿੱਤਾ ਸੀ ਅਤੇ ਮਾਰਚ 'ਚ ਬੰਦੂਕਧਾਰੀਆਂ ਨੇ 137 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਸਮੂਹ ਨੇ ਇਸ ਹਫ਼ਤੇ ਹੋਈ ਹਿੰਸਾ ਦੀ ਜ਼ਿੰਮੇਵਾਰੀ ਨਹੀਂ ਲਈ. ਹੈ ਪਰ ਨਾਈਜਰ ਦੇ ਇਸ ਹਿੱਸੇ 'ਚ ਅਲ-ਕਾਇਦਾ ਕਈ ਸਾਲਾਂ ਤੋਂ ਸਰਗਰਮ ਹੈ।
ਇਹ ਵੀ ਪੜ੍ਹੋ : ਕੋਵਿਡ ਟੀਕਾਕਰਨ ਨਾਲ ਮਾਸਕ ਦੀ ਲਗਾਤਾਰ ਵਰਤੋਂ ਤੇ ਸਮਾਜਿਕ ਦੂਰੀ ਕਾਰਗਰ : ਅਧਿਐਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸ 'ਚ ਲਗਾਤਾਰ ਦੂਜੇ ਦਿਨ ਕੋਵਿਡ-19 ਨਾਲ ਹੋਈ 1200 ਤੋਂ ਜ਼ਿਆਦਾ ਲੋਕਾਂ ਦੀ ਮੌਤ
NEXT STORY