ਓਟਾਵਾ— ਕੈਨੇਡਾ ਨੇ ਬਹੁਤ ਸਾਰੇ ਸੀਰੀਆਈ ਲੋਕਾਂ ਨੂੰ ਸ਼ਰਨ ਦੇ ਕੇ ਉਨ੍ਹਾਂ ਦੇ ਦਿਲ ਵਿਚ ਆਪਣੀ ਇੱਜ਼ਤ ਨੂੰ ਵਧਾ ਲਿਆ ਹੈ। ਅਜਿਹੀਆਂ ਹੀ ਸੀਰੀਆ ਦੀਆਂ ਔਰਤਾਂ ਨੇ ਕੈਨੇਡਾ ਦਾ ਧੰਨਵਾਦ ਕਰਨ ਦਾ ਅਨੋਖਾ ਤਰੀਕਾ ਲੱਭਿਆ ਹੈ। ਇਹ ਔਰਤਾਂ ਪੀਟਰਸਬਰਗ ਵਿਖੇ ਨਿਊ ਕੈਨੇਡੀਅਨ ਸੈਂਟਰ ਵਿਖੇ ਕੈਨੇਡਾ ਦੇ ਝੰਡੇ ਸਿਉਂਦੀਆਂ ਹਨ। ਇਹ ਉਨ੍ਹਾਂ ਦਾ ਕੈਨੇਡਾ ਦਾ ਕਰਜ਼ਾ ਉਤਾਰਨ ਦਾ ਅਨੋਖਾ ਅਤੇ ਨਿਰਾਲਾ ਤਰੀਕਾ ਹੈ।
ਇਸ ਪਾਇਲਟ ਪ੍ਰਾਜੈਕਟ ਲਈ ਔਰਤਾਂ ਦੇ ਇਕੱਠੇ ਹੋਣ ਕਾਰਨ ਉਨ੍ਹਾਂ ਦੀ ਭਾਸ਼ਾ ਵਿਚ ਵੀ ਕਾਫੀ ਨਿਖਾਰ ਆਇਆ ਅਤੇ ਉਨ੍ਹਾਂ ਨੇ ਮਿਲ ਕੇ ਕੰਮ ਕਰਨਾ, ਹੋਰ ਸਕਿਲਜ਼ ਆਦਿ ਵੀ ਸਿੱਖੀਆਂ। ਬੀਤੇ ਹਫਤੇ ਇਨ੍ਹਾਂ ਔਰਤਾਂ ਨੇ ਗਿਲਮੌਰ ਸਟਰੀਟ ਗੈਰੇਜ ਸੇਲ ਵਿਚ ਵੀ ਹਿੱਸਾ ਲਿਆ। ਇਨ੍ਹਾਂ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਦਾ ਹਿੱਸਾ ਬਣਨ 'ਤੇ ਮਾਣ ਹੈ।
ਧਰਮ ਸਿੰਘ ਗੁਰਾਇਆ ਦੀ ਪੁਸਤਕ 'ਚੀ ਗੁਵੇਰਾ' ਦੀ ਘੁੰਡ ਚੁਕਾਈ ਸਮੇਂ ਸਾਹਿਤਕ ਸ਼ਖਸੀਅਤਾਂ ਪਹੁੰਚੀਆਂ
NEXT STORY