ਤਾਇਪੇ (ਭਾਸ਼ਾ): ਤਾਈਵਾਨ ਦੀ ਰਾਜਧਾਨੀ ਤਾਇਪੇ ਵਿਚ ਐਤਵਾਰ ਨੂੰ ਸਾਲਾਨਾ ਐੱਲ.ਜੀ.ਬੀ.ਟੀ. ਪ੍ਰਾਈਡ ਪਰੇਡ ਕੱਢੀ ਗਈ। ਇਸ ਤਰ੍ਹਾਂ ਇਹ ਕੋਰੋਨਾਵਾਇਰਸ ਮਹਾਮਾਰੀ ਦੇ ਦੌਰ ਵਿਚ ਇਸ ਤਰ੍ਹਾਂ ਦਾ ਆਯੋਜਨ ਕਰਨ ਵਾਲੇ ਦੁਨੀਆ ਦੀ ਕੁਝ ਸਥਾਨਾਂ ਵਿਚ ਸ਼ਾਮਲ ਹੋ ਗਿਆ।
ਤਾਇਪੇ ਵਿਚ ਹੋਣ ਵਾਲੀ ਇਸ ਪਰੇਡ ਵਿਚ ਹਰ ਸਾਲ ਹਜ਼ਾਰਾਂ ਦਾ ਗਿਣਤੀ ਵਿਚ ਲੋਕ ਹਿੱਸਾ ਲੈਂਦੇ ਹਨ ਪਰ ਐਤਵਾਰ ਨੂੰ ਵਾਇਰਸ ਦੇ ਪ੍ਰਕੋਪ ਅਤੇ ਭਾਰੀ ਮੀਂਹ, ਦੋਹਾਂ ਕਾਰਨਾਂ ਕਾਰਨ ਭਾਗੀਦਾਰਾਂ ਦੀ ਗਿਣਤੀ ਘੱਟ ਰਹੀ।
ਭਾਵੇਂਕਿ ਪਰੇਡ ਵਿਚ ਹਿੱਸਾ ਲੈਣ ਵਾਲਿਆਂ ਨੇ ਕਿਹਾ ਕਿ ਇਹ ਤਾਈਵਾਨ ਦੀ ਮਹਾਮਾਰੀ ਦੀ ਰੋਕਥਾਮ ਦੀ ਸਮਰੱਥਾ ਅਤੇ ਲਿੰਗੀ ਆਧਾਰ 'ਤੇ ਸਾਰੇ ਲੋਕਾਂ ਦੇ ਅਧਿਕਾਰਾਂ ਦੇ ਲਈ ਵਚਨਬੱਧਤਾ ਦਾ ਸਬੂਤ ਹੈ।
ਜ਼ਿਕਰਯੋਗ ਹੈ ਕਿ ਤਾਈਵਾਨ ਏਸ਼ੀਆ ਦਾ ਇਕੋਇਕ ਦੇਸ਼ ਹੈ ਜਿੱਥੇ ਸਮਲਿੰਗੀ ਵਿਆਹ ਕਾਨੂੰਨੀ ਮੰਨਿਆ ਜਾਂਦਾ ਹੈ ਅਤੇ ਇੱਥੋਂ ਦੀ ਉਦਾਰ ਰਾਜਨੀਤਕ ਵਿਵਸਥਾ ਨੇ ਲੰਬੇ ਸਮੇਂ ਤੋਂ ਮਨੁੱਖੀ ਅਧਿਕਾਰਾਂ, ਬੋਲਣ ਦੀ ਆਜ਼ਾਦੀ ਅਤੇ ਲੋਕਾਂ ਦੇ ਇਕੱਠੇ ਹੋਣ ਦੀ ਆਜ਼ਾਦੀ ਨੂੰ ਵਧਾਵਾ ਦਿੱਤਾ ਹੈ।
ਇਟਲੀ ਦੀ ਮਸ਼ਹੂਰ ਕੋਰੀਅਰ ਕੰਪਨੀ ਦੇ 79 ਕਰਮੀ ਤੇ ਉਨ੍ਹਾਂ ਦੇ 28 ਪਰਿਵਾਰਕ ਮੈਂਬਰ ਕੋਵਿਡ-19 ਪੀੜਤ
NEXT STORY