ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਤਾਈਵਾਨ ਲਈ 1 ਅਰਬ ਡਾਲਰ ਤੋਂ ਜ਼ਿਆਦਾ ਉੱਨਤ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਹੈ।
ਗ੍ਰਹਿ ਮੰਤਰਾਲਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਤਾਈਵਾਨ ਨੂੰ ਸੈਂਸਰ, ਮਿਜ਼ਾਈਲ, ਤੋਪਾਂ ਵੇਚੇਗਾ। ਇਸ ਦੇ ਨਾਲ ਹੀ ਜਨਰਲ ਐਟਾਮਿਕਸ ਦੇ ਬਣਾਏ ਡਰੋਨ ਅਤੇ ਬੋਈਂਗ ਦੇ ਬਣਾਏ ਲੈਂਡ ਬੈਸਡ ਹਾਰਪੂਨ ਐਂਟੀਸ਼ਿੱਪ ਮਿਜ਼ਾਈਲ ਲਈ ਜਲਦੀ ਹੀ ਅਮਰੀਕੀ ਸੰਸਦ ਤੋਂ ਨੋਟੀਫਿਕੇਸ਼ਨ ਆਉਣ ਦੀ ਗੱਲ ਚੱਲ ਰਹੀ ਹੈ। ਤਾਈਵਾਨ ਆਪਣੇ ਤੱਟਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਹਾਰਪੂਨ ਐਂਟੀਸ਼ਿੱਪ ਮਿਜ਼ਾਈਲਾਂ ਇਸ ਵਿਚ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ।
ਅਮਰੀਕਾ ਦੇ ਇਸ ਕਦਮ ਨਾਲ ਚੀਨ ਭੜਕ ਪਿਆ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਇਸ ਗੱਲ ਦਾ ਚੀਨ-ਅਮਰੀਕੀ ਰਿਸ਼ਤਿਆਂ ’ਤੇ ਡੂੰਘਾ ਅਸਰ ਪਵੇਗਾ।
ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਯਾਨ ਨੇ ਵੀਰਵਾਰ ਨੂੰ ਰੋਜ਼ਾਨਾ ਦੀ ਬ੍ਰੀਫਿੰਗ ’ਚ ਇਸ ਮੁੱਦੇ ’ਤੇ ਬਿਆਨ ਦਿੱਤਾ। ਵਿਦੇਸ਼ ਮੰਤਰਾਲਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ’ਚ ਚੀਨ ਇਸ ਦਾ ਸਮੁਚਿਤ ਜਵਾਬ ਦੇਵੇਗਾ। ਇਸ ਦਰਮਿਆਨ ਤਾਈਵਾਨ ਨੇ ਕਿਹਾ ਹੈ ਕਿ ਉਹ ਚੀਨ ਨਾਲ ਹਥਿਆਰਾਂ ਦੀ ਦੌੜ ’ਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਹੈ ਪਰ ਉਸ ਨੂੰ ਆਪਣੇ ਲਈ ਭਰੋਸੇਮੰਦ ਮਾਰੂ ਸਮਰੱਥਾ ਵਾਲੇ ਹਥਿਆਰਾਂ ਦੀ ਲੋੜ ਹੈ। ਅਮਰੀਕਾ ਵਲੋਂ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਤਾਈਵਾਨ ਦੇ ਰੱਖਿਆ ਮੰਤਰੀ ਯੇ ਡੇ ਫਾ ਨੇ ਇਹ ਗੱਲ ਕਹੀ।
ਕੋਰੋਨਾ ਦੇ ਡਰ ਤੋਂ ਇਸ ਦੇਸ਼ ਨੇ ਬੰਦ ਕੀਤਾ ਮੱਛੀ ਬਾਜ਼ਾਰ, ਕਈ ਇਲਾਕਿਆਂ 'ਚ ਲਗਾਇਆ ਕਰਫਿਊ
NEXT STORY