ਕਪੂਰਥਲਾ (ਭੂਸ਼ਣ, ਮਹਾਜਨ, ਮਲਹੋਤਰਾ)-ਉੱਤਰ ਪ੍ਰਦੇਸ਼ ’ਚ ਯੋਗੀ ਸਰਕਾਰ ਵੱਲੋਂ ਅਪਰਾਧੀਆਂ ਖ਼ਿਲਾਫ਼ ਕੀਤੀ ਗਈ ਭਾਰੀ ਸਖ਼ਤੀ ਕਾਰਨ ਜਿੱਥੇ ਯੂ. ਪੀ. ’ਚ ਨਾਜਾਇਜ਼ ਹਥਿਆਰਾਂ ਦੀ ਮੰਗ ਲਗਭਗ ਬੰਦ ਹੋ ਗਈ ਹੈ, ਉਥੇ ਹੀ ਪੁਲਸ ਐਨਕਾਊਂਟਰ ਨਾਲ ਡਰੇ ਵੱਡੀ ਗਿਣਤੀ ’ਚ ਖ਼ਤਰਨਾਕ ਅਪਰਾਧੀਆਂ ਵੱਲੋਂ ਉੱਤਰ ਪ੍ਰਦੇਸ਼ ਤੋਂ ਭੱਜ ਕੇ ਪੰਜਾਬ ’ਚ ਸਲੱਮ ਇਲਾਕਿਆਂ ਤੇ ਝੁੱਗੀਆਂ ’ਚ ਪਨਾਹ ਲੈਣ ਨਾਲ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ’ਚ ਜ਼ਬਰਦਸਤ ਵਾਧਾ ਹੋਇਆ ਹੈ ਉਥੇ ਹੀ ਪੰਜਾਬ ਪੁਲਸ ਵੱਲੋਂ ਚਲਾਏ ਜਾ ਰਹੇ ਆਪ੍ਰੇਸ਼ਨ 'ਪ੍ਰਹਾਰ' ਦੌਰਾਨ ਸੂਬੇ ’ਚ ਝੁੱਗੀ-ਝੌਂਪੜੀਆਂ ਅਤੇ ਸਲੱਮ ਇਲਾਕਿਆਂ ’ਚ ਸਰਚ ਮੁਹਿੰਮ ਨਾ ਚਲਾਉਣ ਕਾਰਨ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਦਾ ਦੌਰ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਗੋਲ਼ੀਆਂ ਮਾਰ ਕਤਲ ਕੀਤੇ ਨੌਜਵਾਨ ਦੀ ਘਰ ਪੁੱਜੀ ਲਾਸ਼, ਪੁੱਤ ਦਾ ਮੂੰਹ ਵੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ
ਜ਼ਿਕਰਯੋਗ ਹੈ ਕਿ ਬੀਤੇ 3-4 ਸਾਲਾਂ ਦੌਰਾਨ ਪੰਜਾਬ ’ਚ ਖ਼ਤਰਨਾਕ ਹੱਦ ਤੱਕ ਪਹੁੰਚ ਚੁੱਕੀ ਫਿਰੌਤੀ, ਗੈਂਗਵਾਰ ਅਤੇ ਹੋਰ ਗੰਭੀਰ ਵਾਰਦਾਤਾਂ ’ਚ ਨਾਜਾਇਜ਼ ਹਥਿਆਰਾਂ ਦੀ ਸਭ ਤੋਂ ਵੱਡੀ ਭੂਮਿਕਾ ਰਹੀ ਹੈ, ਜਿਸ ਦੌਰਾਨ ਭਾਵੇਂ ਪੰਜਾਬ ਪੁਲਸ ਨੇ ਕਾਫ਼ੀ ਵੱਡੀ ਗਿਣਤੀ ’ਚ ਨਾਜਾਇਜ਼ ਹਥਿਆਰਾਂ ਸਮੇਤ ਕਈ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਪੁੱਛਗਿੱਛ ਦੌਰਾਨ ਬਰਾਮਦ ਹਥਿਆਰਾਂ ਨੂੰ ਦੂਜੇ ਸੂਬਿਆਂ ਤੋਂ ਲਿਆਉਣ ਦੀ ਗੱਲ ਕਬੂਲੀ ਹੈ ਪਰ ਇਹ ਬਰਾਮਦਗੀ ਆਟੇ ’ਚ ਲੂਣ ਵਰਗੀ ਹੈ।
ਪਿਛਲੇ 3-4 ਸਾਲਾਂ ਦੌਰਾਨ ਪੰਜਾਬ ਭਰ ’ਚ ਵੱਡੀ ਗਿਣਤੀ ’ਚ ਪੁੱਜੇ ਨਾਜਾਇਜ਼ ਹਥਿਆਰ
ਦੱਸਿਆ ਜਾਂਦਾ ਹੈ ਕਿ ਕਦੇ ਨਾਜਾਇਜ਼ ਹਥਿਆਰਾਂ ਦੀ ਖ਼ਰੀਦੋ-ਫਰੋਖਤ ਕੇਂਦਰ ਰਹੇ ਉੱਤਰ ਪ੍ਰਦੇਸ਼ ’ਚ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਹੁਕਮਾਂ ’ਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕੀਤੀ ਗਈ ਭਾਰੀ ਸਖ਼ਤੀ ਅਤੇ ਵੱਡੀ ਗਿਣਤੀ ’ਚ ਅਪਰਾਧੀਆਂ ਦੇ ਪੁਲਸ ਮੁਕਾਬਲਿਆਂ ’ਚ ਮਾਰੇ ਜਾਣ ਤੋਂ ਬਾਅਦ ਅਪਰਾਧੀਆਂ ’ਚ ਇਸ ਕਦਰ ਖ਼ੌਫ਼ ਪੈਦਾ ਹੋ ਗਿਆ ਹੈ ਕਿ ਹੁਣ ਉੱਤਰ ਪ੍ਰਦੇਸ਼ ’ਚ ਨਾਜਾਇਜ਼ ਹਥਿਆਰਾਂ ਦੀ ਮੰਗ ਜ਼ੀਰੋ ਹੋ ਗਈ ਹੈ ਅਤੇ ਵਰਤਮਾਨ ਦੌਰ ’ਚ ਉੱਤਰ ਪ੍ਰਦੇਸ਼ ਨਾਲ ਸਬੰਧਤ ਕਈ ਨਾਜਾਇਜ਼ ਹਥਿਆਰ ਸਮੱਗਲਰਾਂ ਨੇ ਪੰਜਾਬ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾ ਲਿਆ ਹੈ, ਜਿਸ ਕਾਰਨ ਹੀ ਪਿਛਲੇ 3-4 ਸਾਲਾਂ ਦੌਰਾਨ ਪੰਜਾਬ ਭਰ ’ਚ ਬਹੁਤ ਵੱਡੀ ਗਿਣਤੀ ’ਚ ਨਾਜਾਇਜ਼ ਹਥਿਆਰ ਪਹੁੰਚ ਗਏ ਹਨ, ਜਿਸ ਕਾਰਨ ਹੀ ਹਰ ਛੋਟੇ-ਵੱਡੇ ਅਪਰਾਧੀ ਦੇ ਕੋਲ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਬਣੇ ਨਾਜਾਇਜ਼ ਪਿਸਤੌਲ ਪਹੁੰਚ ਗਏ ਹਨ। ਇਸੇ ਕਾਰਨ ਹੀ ਸੂਬੇ ’ਚ ਅਪਰਾਧ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ ਪਰ ਸੂਬੇ ਨੂੰ ਗੈਂਗਸਟਰਾਂ ਤੇ ਅਪਰਾਧੀਆਂ ਤੋਂ ਮੁਕਤ ਕਰਵਾਉਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਪ੍ਰੇਸ਼ਨ ‘ਪ੍ਰਹਾਰ’ ਦਾ ਵੀ ਕੋਈ ਖ਼ਾਸ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ! ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ
ਸਖ਼ਤੀ ਨਾ ਕੀਤੀ ਤਾਂ ਸੂਬੇ ’ਚ ਵਧ ਸਕਦੀਆਂ ਵਾਰਦਾਤਾਂ
ਦੱਸਿਆ ਜਾਂਦਾ ਹੈ ਕਿ ਕਦੇ ਉੱਤਰ ਪ੍ਰਦੇਸ਼ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਉਣ ਵਾਲੇ ਕਾਫ਼ੀ ਵੱਡੀ ਗਿਣਤੀ ’ਚ ਬੰਗਲਾਦੇਸ਼ੀ ਘੁਸਪੈਠੀਆਂ ਨੇ ਵੀ ਆਧਾਰ ਕਾਰਡ ਅਤੇ ਹੋਰ ਪਛਾਣ ਪੱਤਰ ਬਣਾ ਕੇ ਪੰਜਾਬ ਦੇ ਵੱਖ-ਵੱਖ ਝੋਪੜ ਪੱਟੀ ਇਲਾਕਿਆਂ ਅਤੇ ਸਲੱਮ ਇਲਾਕਿਆ ’ਚ ਪਨਾਹ ਲੈ ਲਈ ਹੈ ਅਤੇ ਉਹ ਅਜਿਹੇ ਅਪਰਾਧਿਕ ਲੋਕ ਨਾਜਾਇਜ਼ ਹਥਿਆਰਾਂ ਨੂੰ ਵੇਚਣ ’ਚ ਵੱਡੀ ਭੂਮਿਕਾ ਅਦਾ ਕਰ ਰਹੇ ਹਨ ਪਰ ਅਜੇ ਤੱਕ ਦੂਜੇ ਸੂਬਿਆਂ ਤੋਂ ਆਏ ਅਜਿਹੇ ਅਪਰਾਧਿਕ ਅਨਸਰਾਂ ਦੇ ਖਿਲਾਫ ਨਾ ਤਾਂ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ, ਨਾ ਹੀ ਉਨ੍ਹਾਂ ਦੀ ਪਛਾਣ ਦੇ ਲਈ ਵੱਡੇ ਪੱਧਰ ’ਤੇ ਸਰਚ ਮੁਹਿੰਮ ਨੂੰ ਹੀ ਅਮਲੀਜਾਮਾ ਪਹਿਨਾਇਆ ਗਿਆ ਹੈ, ਜਿਸ ਕਾਰਨ ਪੰਜਾਬ ਅਜਿਹੇ ਅਪਰਾਧਿਕ ਅਨਸਰਾਂ ਦੇ ਰਹਿਮੋ ਕਰਮ ’ਤੇ ਨਿਰਭਰ ਹੋ ਕੇ ਰਹਿ ਗਿਆ ਹੈ। ਜੇਕਰ ਜਲਦੀ ਹੀ ਅਜਿਹੇ ਸ਼ੱਕੀ ਵਿਅਕਤੀਆਂ ਨੂੰ ਫੜਣ ਲਈ ਮੁਹਿੰਮ ਨਾ ਛੇੜੀ ਗਈ ਤਾਂ ਸੂਬੇ ਨੂੰ ਵੱਡੀਆਂ ਅਪਰਾਧਕ ਸਰਗਰਮੀਆਂ ਤੋਂ ਕਦੇ ਬਚਾਇਆ ਨਹੀਂ ਜਾ ਸਕੇਗਾ।
ਇਹ ਵੀ ਪੜ੍ਹੋ: Punjab: ਵਿਆਹ ਵਾਲੇ ਘਰ 'ਚ ਪੈ ਗਏ ਵੈਣ! ਸ਼ਗਨ ਦੇ ਦਿਨ ਵਿਆਹ ਵਾਲੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਤਿਸ਼ੀ ਮਾਮਲੇ 'ਚ ਦਿੱਲੀ ਵਿਧਾਨ ਸਭਾ ਦਾ ਸਖ਼ਤ ਰੁਖ਼ ! ਪੰਜਾਬ ਦੇ ਗ੍ਰਹਿ ਸਕੱਤਰ ਨੂੰ ਦਿੱਤੀ ਡੈੱਡਲਾਈਨ
NEXT STORY