ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ 'ਚ ਸਰਗਰਮ ਅੱਤਵਾਦੀ ਹਾਫ਼ਿਜ਼ ਸਈਦ ਦੇ ਪੁੱਤਰ ਤਲਹਾ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਭਾਰਤ ਵਿਰੋਧੀ ਬਿਆਨਬਾਜ਼ੀ ਕਰ ਰਿਹਾ ਹੈ। ਭਾਰਤ ਖਿਲਾਫ ਜਿਹਾਦ ਛੇੜਨ ਅਤੇ ਦਿੱਲੀ ਜਿੱਤਣ ਦੀਆਂ ਗੱਲਾਂ ਕਰਨ ਵਾਲੇ ਤਲਹਾ ਨੇ ਇਸ ਵਾਰ ਕਿਹਾ ਹੈ ਕਿ ਭਾਰਤ ਦੀ ਸੱਤਾ ’ਚ ਬੈਠੇ ਲੋਕ ਇਹ ਨਾ ਭੁੱਲਣ ਕਿ ਦਿੱਲੀ ਕਿਸ ਦੀ ਸੀ। ਦਿੱਲੀ ’ਤੇ ਸੈਂਕੜੇ ਸਾਲ ਮੁਸਲਿਮ ਸ਼ਾਸਕਾਂ ਨੇ ਰਾਜ ਕੀਤਾ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ।
ਸਰਹੱਦਪਾਰ ਸੂਤਰਾਂ ਅਨੁਸਾਰ ਤਲਹਾ ਸਈਦ ਦੀ ਇਹ ਵੀਡੀਓ ਸ਼ੇਖੂਪੁਰਾ ਵਿਚ ਦਿੱਤੇ ਗਏ ਉਸ ਦੇ ਭਾਸ਼ਣ ਦੀ ਦੱਸੀ ਗਈ ਹੈ। ਇਸ ਵਿਚ ਤਲਹਾ ਕਹਿ ਰਿਹਾ ਹੈ-ਜਦੋਂ ਤੱਕ ਅਸੀਂ ਜਿਊਂਦੇ ਹਾਂ, ਅਸੀਂ ਜੇਹਾਦ ਅਤੇ ਕੁਰਬਾਨੀਆਂ ਜਾਰੀ ਰੱਖਾਂਗੇ। ਅਸੀਂ ਰੁਕਾਂਗੇ ਨਹੀਂ। ਦਿੱਲੀ ਦੀ ਸੱਤਾ ਵਿਚ ਬੈਠੇ ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਦਿੱਲੀ ’ਤੇ 500 ਸਾਲ ਤੱਕ ਕਿਸ ਨੇ ਰਾਜ ਕੀਤਾ ਅਤੇ ਇਹ ਦਿੱਲੀ ਕਿਸ ਦੀ ਸੀ।
ਪਾਕਿ ਆਰਮੀ ਚੀਫ਼ ਆਸਿਮ ਮੁਨੀਰ ਦੇ ਸੱਜੇ-ਪੱਖੀ ਰੁਖ ਅਤੇ ਧਾਰਮਿਕਤਾ ਦੀ ਵੀ ਤਲਹਾ ਨੇ ਤਾਰੀਫ਼ ਕੀਤੀ ਹੈ। ਤਲਹਾ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਇਕ ਅਜਿਹਾ ਆਰਮੀ ਚੀਫ਼ ਅਤੇ ਫੀਲਡ ਮਾਰਸ਼ਲ ਮਿਲਿਆ ਹੈ, ਜੋ ਜੇਹਾਦ, ਈਮਾਨ ਅਤੇ ਪ੍ਰਹੇਜ਼ਗਾਰੀ ਦੀ ਗੱਲ ਕਰਦਾ ਹੈ। ਇਹ ਪਾਕਿਸਤਾਨ ਦੀ ਖ਼ੁਸ਼ਕਿਸਮਤੀ ਹੈ। ਪਾਕਿਸਤਾਨ ਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਉਸ ਨੂੰ ਅਜਿਹਾ ਆਰਮੀ ਚੀਫ਼ ਮਿਲਿਆ ਹੈ।
ਇਜ਼ਰਾਈਲ ਨੇ ਲਿਬਨਾਨ 'ਤੇ ਕੀਤੀ ਏਅਰਸਟ੍ਰਾਈਕ ! ਔਰਤਾਂ ਸਣੇ ਘੱਟੋ-ਘੱਟ 9 ਲੋਕਾਂ ਦੀ ਮੌਤ
NEXT STORY